ਮੋਦੀ ਸਾਹਿਬ! ਹੁਣ ਤਾਂ ਲੋਕਾਂ ‘ਤੇ ਤਰਸ ਖਾ ਲਵੋ : ਧਰਮਸੋਤ

    0
    165

    ਨਾਭਾ ਜਨਗਾਥਾ ਟਾਇਮਜ਼: (ਰੁਪਿੰਦਰ)

    ਅੱਜ ਮੁੜ ਤੇਲ ਕੀਮਤਾਂ ‘ਚ ਕੀਤੇ ਗਏ ਵਾਧੇ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਕ ਵਾਰ ਫਿਰ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰਿਆ। ਉਨ੍ਹਾਂ ਨੇ ਕਿਹਾ ਕਿ ਡੇਢ ਮਹੀਨੇ ਵਿਚ ਤੇਲ ਦੀਆਂ ਕੀਮਤਾਂ ਵਿਚ 7 ਰੁਪਏ ਪ੍ਰਤੀ ਲੀਟਰ ਦਾ ਵਾਧਾ ਬਹੁਤ ਵੱਡਾ ਵਾਧਾ ਹੈ, ਜਿਸ ਨਾਲ ਦੇਸ਼ ਦੇ ਲੋਕਾਂ ਤੇ ਖ਼ਾਸ ਕਰਕੇ ਕਿਸਾਨ ਵਰਗ ਆਰਥਿਕ ਤੌਰ ‘ਤੇ ਹੋਰ ਕਮਜ਼ੋਰ ਹੋ ਜਾਵੇਗਾ।

    ਉਨ੍ਹਾਂ ਨੇ ਕਿਹਾ ਕਿ ਪੈਟਰੋਲ ‘ਚ 25 ਪੈਸੇ ਤੇ ਡੀਜ਼ਲ ‘ਚ 13 ਪੈਸੇ ਪ੍ਰਤੀ ਲੀਟਰ ਦਾ ਵਾਧਾ ਲੋਕਾਂ ਦੀਆਂ ਜੇਬਾਂ ‘ਤੇ ਵੱਡਾ ਆਰਥਿਕ ਹਮਲਾ ਹੈ, ਜਿਸ ਨੂੰ ਲੋਕ ਹੁਣ ਹੋਰ ਸਹਿਣ ਨਹੀਂ ਕਰ ਸਕਦੇ। ਮੰਤਰੀ ਨੇ ਕਿਹਾ, ‘ਮੋਦੀ ਸਾਹਿਬ! ਰੱਬ ਦਾ ਵਾਸਤਾ ਜੇ! ਹੁਣ ਤਾਂ ਤੇਲ ਦੀਆਂ ਕੀਮਤਾਂ ਨੂੰ ਕਾਬੂ ਕਰ ਲਓ ਤੇ ਲੋਕਾਂ ‘ਤੇ ਤਰਸ ਖਾਓ, ਕਿਉਂਕਿ ਦੇਸ਼ ਦੇ ਲੋਕ ਕੋਰੋਨਾ ਮਹਾਂਮਾਰੀ ਕਾਰਨ ਕਾਰੋਬਾਰ ਬੰਦ ਹੋਣ ਕਾਰਨ ਪਹਿਲਾਂ ਹੀ ਆਰਥਿਕ ਤੌਰ ‘ਤੇ ਟੁੱਟ ਚੁੱਕੇ ਹਨ।’ ਕੈਬਨਿਟ ਮੰਤਰੀ ਧਰਮਸੋਤ ਨੇ ਤੇਲ ਕੀਮਤਾਂ ‘ਚ ਵਾਧੇ ਨੂੰ ਬਿਨਾਂ ਦੇਰੀ ਵਾਪਸ ਲੈਣ ਦੀ ਮੰਗ ਕੀਤੀ ਹੈ।

    LEAVE A REPLY

    Please enter your comment!
    Please enter your name here