ਮੋਗਾ ‘ਚ ਪੱਤਰਕਾਰ ਦਾ ਗੋਲੀ ਮਾਰ ਕੇ ਕਤਲ, ਦੂਜਾ ਜ਼ਖ਼ਮੀ

    0
    188

    ਡੈਸਕ ਨਿਊਜ਼ (ਜਨਗਾਥਾ ਟਾਈਮਜ਼) : ਵੀਰਵਾਰ ਦੀ ਰਾਤ ਮੋਗਾ ‘ਚ ਕੁਝ ਹਥਿਆਰਬੰਦ ਲੋਕਾਂ ਨੇ ਇੱਕ ਇਲੈਕਟ੍ਰੋਨਿਕ ਮੀਡੀਆ ਦੇ ਪੱਤਰਕਾਰ ਦਾ ਗੋਲੀ ਮਾਰ ਕਤਲ ਕਰ ਦਿੱਤਾ। ਜਦਕਿ ਇੱਕ ਹੋਰ ਸਥਾਨਕ ਅਖਬਾਰ ਦੇ ਪੱਤਰਕਾਰ ਨੂੰ ਵੀ ਜ਼ਖ਼ਮੀ ਕਰ ਦਿੱਤਾ। ਪੱਤਰਕਾਰ ਜੋਬਨਪ੍ਰੀਤ ਸਿੰਘ ਤੇ ਗੁਰਚੇਤ ਸਿੰਘ ਸਥਾਨਕ ਪੱਤਰਕਾਰੀ ਦਾ ਕੰਮ ਸੀ। ਤਰਨ ਤਾਰਨ ਦੇ ਪਿੰਡ ਭੰਗਾਲਾ ਦੇ ਵਸਨੀਕ ਦੱਸੇ ਜਾ ਰਹੇ ਹਨ।

    ਜਦੋਂ ਉਨ੍ਹਾਂ ‘ਤੇ ਹਮਲਾ ਕੀਤਾ ਗਿਆ, ਦੋਵੇਂ ਸਵਿੱਫਟ ਕਾਰ ‘ਚ ਚੰਡੀਗੜ੍ਹ ਜਾ ਰਹੇ ਸੀ। ਜਾਣਕਾਰੀ ਮੁਤਾਬਕ ਦੋਵਾਂ ‘ਤੇ ਹਮਲਾ ਮੋਗਾ ਦੇ ਬਾਹਰੀ ਪਾਸੇ ਬੁੱਗੀਪੁਰਾ ਬਾਈ-ਪਾਸ ‘ਤੇ ਹੋਇਆ। ਬਾਈਪਾਸ ਪਹੁੰਚਦੇ ਹੀ ਕੁਝ ਅਣਪਛਾਤੇ ਲੋਕਾਂ ਨੇ ਆਟੋਮੈਟਿਕ ਹਥਿਆਰਾਂ ਨਾਲ ਉਨ੍ਹਾਂ ‘ਤੇ ਗੋਲੀਆਂ ਚਲਾਈਆਂ।

    ਜ਼ਖ਼ਮੀ ਗੁਰਚੇਤ ਨੇ ਕਰੀਬ 20 ਕਿਲੋਮੀਟਰ ਦੂਰ ਕੋਟ ਈਸੇ ਖ਼ਾਂ ਦੇ ਇੱਕ ਪ੍ਰਾਈਵੇਟ ਹਸਪਤਾਲ ਪਹੁੰਚਣ ਲਈ ਕਾਰ ਭੱਜਾਈ, ਜਿੱਥੇ ਡਾਕਟਰਾਂ ਨੇ ਜੋਬਨਪ੍ਰੀਤ ਨੂੰ ਮ੍ਰਿਤਕ ਐਲਾਨ ਦਿੱਤਾ। ਉਧਰ ਗੁਰਚੇਤ ਦੀ ਹਾਲਤ ਗੰਭੀਰ ਵੇਖ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਦੇ ਡੀਐਮਸੀ ਰੈਫਰ ਕਰ ਦਿੱਤਾ। ਜਿੱਥੇ ਉਸ ਦੀ ਹਾਲਤ ਨਾਜ਼ੁਕ ਪਰ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

    ਉਧਰ ਹਮਲੇ ‘ਚ ਮਾਰੇ ਪੱਤਰਕਾਰ ਦੀ ਲਾਸ਼ ਪੋਸਟ-ਮਾਰਟਮ ਲਈ ਜ਼ਿਲ੍ਹੇ ਦੇ ਹਸਪਤਾਲ ਭੇਜੀ ਗਈ। ਇਸ ਦੇ ਨਾਲ ਹੀ ਮੋਗਾ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਕਤਲ ਕੇਸ ਦਰਜ ਕਰ ਲਿਆ ਹੈ।

    LEAVE A REPLY

    Please enter your comment!
    Please enter your name here