ਮੁੰਬਈ ‘ਚ 5 ਤਾਰਾ ਹੋਟਲ ਹਿਆਤ ਹੋਇਆ ਬੰਦ, ਕਰਮਚਾਰੀਆਂ ਨੂੰ ਤਨਖ਼ਾਹ ਦੇਣ ਜੋਗੇ ਪੈਸੇ ਨਹੀਂ

  0
  49

  ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

  ਗਲੋਬਲ ਹੋਸਪਿਟੈਲਿਟੀ ਫ਼ਰਮ ਹਿਆਤ ਹੋਟਲ ਕਾਰਪੋਰੇਸ਼ਨ ਨੇ ਅਗਲੇ ਆਦੇਸ਼ਾਂ ਤੱਕ ਮੁੰਬਈ ਦੇ ਹਿਆਤ ਰੀਜੈਂਸੀ ਹੋਟਲ ਵਿਚ ਕੰਮਕਾਜ ਮੁਅੱਤਲ ਕਰ ਦਿੱਤਾ ਹੈ। ਹਿਆਤ ਵਿੱਚ ਵਾਈਸ ਪ੍ਰੈਜ਼ੀਡੈਂਟ ਤੇ ਭਾਰਤ ਦੇ ਮੁਖੀ ਸੰਜੇ ਸ਼ਰਮਾ ਨੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, “ਹਿਆਤ ਰੀਜੈਂਸੀ ਮੁੰਬਈ ਦੀ ਮਲਕੀਅਤ ਵਾਲੀ ਕੰਪਨੀ ਏਸ਼ੀਅਨ ਹੋਟਲਜ਼ (ਵੈਸਟ) ਲਿਮਟਿਡ ਤੋਂ ਹੋਟਲ ਦੇ ਕੰਮਕਾਜ ਨੂੰ ਬਣਾਈ ਰੱਖਣ ਲਈ ਲੋੜੀਂਦੀ ਰਕਮ ਨਾ ਮਿਲਣ ਕਾਰਨ ਅਜਿਹਾ ਕੀਤਾ ਗਿਆ ਹੈ।, ਹਿਆਤ ਰੀਜੈਂਸੀ ਮੁੰਬਈ ਦੇ ਸਾਰੇ ਕਾਰਜਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।”

  ਉਨ੍ਹਾਂ ਨੇ ਕਿਹਾ ਕਿ ਅਗਲੇ ਹੁਕਮਾਂ ਤੱਕ ਹੋਟਲ ਬੰਦ ਰਹੇਗਾ। ਹੋਟਲ ਸੇਵਾਵਾਂ ਦਾ ਅਗਲਾ ਰਿਜ਼ਰਵੇਸ਼ਨ ਆਰਜ਼ੀ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ।

  ਮੁੰਬਈ ਭਾਰਤ ਦੀ ਵਿੱਤੀ ਰਾਜਧਾਨੀ ਹੈ, ਹੋਸਪਿਟੈਲਿਟੀ ਖੇਤਰ ਲਈ ਇਹ ਦਿੱਲੀ ਤੋਂ ਇਲਾਵਾ ਦੂਜੀ ਸਭ ਤੋਂ ਵੱਡੀ ਜਗ੍ਹਾ ਹੈ। 7 ਜੂਨ ਨੂੰ ਮੁੰਬਈ ਵਿੱਚ ਕੋਰੋਨਾ ਦੇ 728 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਕਾਰਨ 28 ਲੋਕਾਂ ਦੀ ਮੌਤ ਹੋ ਗਈ ਹੈ। ਦੂਸਰੀ ਲਹਿਰ ਵਿੱਚ ਮਹਾਂਰਾਸ਼ਟਰ ਵਿੱਚ ਭਿਆਨਕ ਸਥਿਤੀ ਦਾ ਉਦਯੋਗ ਉੱਤੇ ਮਾੜਾ ਪ੍ਰਭਾਵ ਪਿਆ ਹੈ।ਫਰਵਰੀ ਵਿੱਚ, ਏਸ਼ੀਅਨ ਹੋਟਲਜ਼ (ਵੈਸਟ) ਦੇ ਚੇਅਰਮੈਨ ਅਤੇ ਐਮਡੀ ਸੁਸ਼ੀਲ ਕੁਮਾਰ ਗੁਪਤਾ ਨੇ ਕੰਪਨੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਵਿੱਤੀ ਸਾਲ 2020-21 ਦੇ 9 ਮਹੀਨਿਆਂ ਵਿੱਚ ਏਸ਼ੀਅਨ ਹੋਟਲਜ਼ (ਵੈਸਟ) ਨੂੰ 109 ਕਰੋੜ ਰੁਪਏ ਦਾ ਘਾਟਾ ਹੋਇਆ ਹੈ।

  10 ਦਿਨ ਪਹਿਲਾਂ ਏਸ਼ੀਅਨ ਹੋਟਲਜ਼ (ਵੈਸਟ) ਨੇ ਸਟਾਕ ਐਕਸਚੇਂਜ ਨੂੰ ਸੂਚਿਤ ਕੀਤਾ ਸੀ ਕਿ ਇਹ ਯੈਸ ਬੈਂਕ ਦਾ ਕਰਜ਼ਾ ਅਤੇ ਵਿਆਜ ਨਹੀਂ ਮੋੜ ਸਕਦੀ ਹੈ। ਏਸ਼ੀਅਨ ਹੋਟਲਾਂ (ਵੈਸਟ) ‘ਤੇ ਕੁੱਲ ਬਕਾਇਆ 263 ਕਰੋੜ ਰੁਪਏ ਹਨ। ਹਿਆਤ ਰੀਜੈਂਸੀ ਮੁੰਬਈ ਦੇ ਜਨਰਲ ਮੈਨੇਜਰ ਹਰਦੀਪ ਮਰਵਾਹਾ ਨੇ ਹੋਟਲ ਦੇ ਆਨ-ਰੋਲ ਕਰਮਚਾਰੀਆਂ ਨੂੰ ਦੱਸਿਆ ਹੈ ਕਿ ਉਨ੍ਹਾਂ ਦੀਆਂ ਤਨਖ਼ਾਹਾਂ ਨਹੀਂ ਅਦਾ ਕੀਤੀਆਂ ਗਈਆਂ ਹਨ ਕਿਉਂਕਿ ਮਾਲਕ ਨੇ ਨਿਵੇਸ਼ ਕਰਨਾ ਬੰਦ ਕਰ ਦਿੱਤਾ ਹੈ।

  LEAVE A REPLY

  Please enter your comment!
  Please enter your name here