ਮੁਆਫ਼ੀ ਮੰਗਣ ਪਿੱਛੋਂ ਸਿਹਤ ਮੰਤਰੀ ਨੇ ਬੰਨ੍ਹੇ ਰਾਮਦੇਵ ਦੀਆਂ ਤਰੀਫਾਂ ਦੇ ਪੁਲ, ਕਿਹਾ…

  0
  48

  ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

  ਐਲੋਪੈਥੀ ਦਵਾਈ ਬਾਰੇ ਯੋਗ ਗੁਰੂ ਬਾਬਾ ਰਾਮਦੇਵ ਦੇ ਦਿੱਤੇ ਬਿਆਨ ਤੋਂ ਬਾਅਦ ਪੈਦਾ ਹੋਇਆ ਵਿਵਾਦ ਹੁਣ ਖ਼ਤਮ ਹੁੰਦਾ ਦਿਖਾਈ ਦੇ ਰਿਹਾ ਹੈ। ਦੱਸ ਦਈਏ ਕਿ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਦੀ ਨਾਰਾਜ਼ਗੀ ਤੋਂ ਬਾਅਦ ਬਾਬਾ ਰਾਮਦੇਵ ਨੇ ਆਪਣੀ ਗ਼ਲਤੀ ਮੰਨਦਿਆਂ ਐਲੋਪੈਥਿਕ ਦਵਾਈ ਵਿਰੁੱਧ ਦਿੱਤੇ ਆਪਣੇ ਬਿਆਨ ਨੂੰ ਵਾਪਸ ਲੈ ਲਿਆ ਹੈ।

  ਰਾਮਦੇਵ ਦੇ ਇਸ ਕਦਮ ਦੇ ਬਾਅਦ ਕੇਂਦਰੀ ਸਿਹਤ ਮੰਤਰੀ ਡਾ: ਹਰਸ਼ ਵਰਧਨ ਨੇ ਕਿਹਾ ਕਿ ਜਿਸ ਢੰਗ ਨਾਲ ਉਨ੍ਹਾਂ ਨੇ ਆਪਣਾ ਬਿਆਨ ਵਾਪਸ ਲਿਆ ਅਤੇ ਇਸ ਮੁੱਦੇ ‘ਤੇ ਵਿਵਾਦ ਨੂੰ ਰੋਕਿਆ, ਉਹ ਇੱਕ ਸ਼ਲਾਘਾਯੋਗ ਕਦਮ ਹੈ ਅਤੇ ਇਹ ਉਨ੍ਹਾਂ ਦੀ ਪਰਿਪੱਕਤਾ ਨੂੰ ਦਰਸਾਉਂਦਾ ਹੈ।

  ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਇਸ ਸਬੰਧ ਵਿਚ ਟਵੀਟ ਕਰਦਿਆਂ ਕਿਹਾ, “ਜਿਸ ਤਰ੍ਹਾਂ ਬਾਬਾ ਰਾਮਦੇਵ ਨੇ ਐਲੋਪੈਥਿਕ ਦਵਾਈ ਬਾਰੇ ਆਪਣਾ ਬਿਆਨ ਵਾਪਸ ਲਿਆ ਹੈ ਅਤੇ ਸਾਰੇ ਮਾਮਲੇ ਨੂੰ ਖਤਮ ਕਰ ਦਿੱਤਾ ਹੈ, ਉਹ ਸਵਾਗਤਯੋਗ ਹੈ ਅਤੇ ਉਨ੍ਹਾਂ ਦੀ ਪਰਿਪੱਕਤਾ ਦਰਸਾਉਂਦਾ ਹੈ।” ਉਨ੍ਹਾਂ ਨੇ ਅੱਗੇ ਲਿਖਿਆ, ਸਾਨੂੰ ਪੂਰੀ ਦੁਨੀਆ ਨੂੰ ਇਹ ਦਰਸਾਉਣਾ ਹੈ ਕਿ ਕਿਵੇਂ ਭਾਰਤ ਦੇ ਲੋਕਾਂ ਨੇ ਕੋਵਿਡ-19 ਦਾ ਲਗਾਤਾਰ ਸਾਹਮਣਾ ਕੀਤਾ ਹੈ। ਬਿਨਾ ਸ਼ੱਕ ਸਾਡੀ ਜਿੱਤ ਨਿਸ਼ਚਤ ਹੈ।ਦੱਸ ਦਈਏ ਕਿ ਯੋਗ ਗੁਰੂ ਰਾਮਦੇਵ ਨੇ ਆਪਣੇ ਵਿਵਾਦਿਤ ਬਿਆਨ ਉੱਤੇ ਯੂ-ਟਰਨ ਲੈ ਲਿਆ ਹੈ। ਰਾਮਦੇਵ ਨੇ ਐਤਵਾਰ ਨੂੰ ਐਲੋਪੈਥਿਕ ਦਵਾਈ ਬਾਰੇ ਆਪਣਾ ਤਾਜ਼ਾ ਬਿਆਨ ਵਾਪਸ ਲੈ ਲਿਆ ਹੈ। ਉਸ ਦੇ ਬਿਆਨ ਦਾ ਡਾਕਟਰਾਂ ਨੇ ਸਖਤ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਐਤਵਾਰ ਨੂੰ ਇੱਕ ਪੱਤਰ ਲਿਖਿਆ ਅਤੇ ਬਾਬਾ ਰਾਮਦੇਵ ਨੂੰ ਬਿਆਨ ਵਾਪਸ ਲੈਣ ਲਈ ਕਿਹਾ ਸੀ। ਦੇਰ ਸ਼ਾਮ ਰਾਮਦੇਵ ਨੇ ਕਿਹਾ ਕਿ ਉਹ ਮੈਡੀਕਲ ਸਾਇੰਸ ਦੇ ਹਰ ਰੂਪ ਦਾ ਆਦਰ ਕਰਦਾ ਹੈ। ਐਲੋਪੈਥੀ ਨੇ ਬਹੁਤ ਸਾਰੀਆਂ ਜਾਨਾਂ ਬਚਾਈਆਂ ਹਨ।

  ਰਾਮਦੇਵ ਨੇ ਕਿਹਾ ਹੈ ਕਿ ਇਹ ਬਿਆਨ ਵਟਸਐਪ ‘ਤੇ ਆਇਆ ਹੈ, ਜਿਸ ਨੂੰ ਉਸ ਨੇ ਪੜ੍ਹਿਆ ਹੈ। ਰਾਮਦੇਵ ਨੇ ਪਿਛਲੇ ਦਿਨੀਂ ਐਲੋਪੈਥੀ ਦਵਾਈਆਂ ਅਤੇ ਡਾਕਟਰਾਂ ਬਾਰੇ ਸਵਾਲ ਖੜੇ ਕੀਤੇ ਸਨ, ਜਿਸ ਤੋਂ ਬਾਅਦ ਹੰਗਾਮਾ ਹੋਇਆ ਸੀ। ਇੰਡੀਅਨ ਮੈਡੀਕਲ ਐਸੋਸੀਏਸ਼ਨ ਸਣੇ ਵੱਖ-ਵੱਖ ਸੰਸਥਾਵਾਂ ਨੇ ਰਾਮਦੇਵ ਖਿਲਾਫ ਕਾਰਵਾਈ ਦੀ ਮੰਗ ਕੀਤੀ।

  ਯੋਗ ਗੁਰੂ ਰਾਮਦੇਵ ਨੇ ਡਾ: ਹਰਸ਼ਵਰਧਨ ਨੂੰ ਇੱਕ ਪੱਤਰ ਲਿਖਿਆ ਅਤੇ ਕਿਹਾ, “ਅਸੀਂ ਆਧੁਨਿਕ ਮੈਡੀਕਲ ਵਿਗਿਆਨ ਅਤੇ ਐਲੋਪੈਥੀ ਦੇ ਵਿਰੋਧੀ ਨਹੀਂ ਹਾਂ। ਅਸੀਂ ਮੰਨਦੇ ਹਾਂ ਕਿ ਐਲੋਪੈਥੀ ਨੇ ਜੀਵਨ ਬਚਾਉਣ ਪ੍ਰਣਾਲੀ ਅਤੇ ਸਰਜਰੀ ਦੇ ਵਿਗਿਆਨ ਵਿਚ ਬਹੁਤ ਤਰੱਕੀ ਕੀਤੀ ਹੈ ਅਤੇ ਮਨੁੱਖਤਾ ਦੀ ਸੇਵਾ ਕੀਤੀ ਹੈ। ਮੇਰਾ ਬਿਆਨ ਵਰਕਰ ਦੀ ਇਕ ਮੀਟਿੰਗ ਦੌਰਾਨ ਦਾ ਹੈ, ਜਿਸ ਵਿਚ ਮੈਂ ਵਟਸਐਪ ਸੁਨੇਹਾ ਪੜ੍ਹਿਆ ਸੀ. ਜੇ ਇਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਤਾਂ ਮੈਨੂੰ ਅਫ਼ਸੋਸ ਹੈ।”

  LEAVE A REPLY

  Please enter your comment!
  Please enter your name here