ਮਹਾਰਾਣੀ ਪ੍ਰਨੀਤ ਕੌਰ ਹੋਈ 23 ਲੱਖ ਦੀ ਆਨਲਾਈਨ ਠੱਗੀ ਦਾ ਸ਼ਿਕਾਰ –

  0
  197
   • ਪਟਿਆਲਾ  (ਜਨਗਾਥਾ ਟਾਈਮਜ਼)  – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਲੋਕ ਸਭਾ ਮੈਂਬਰ ਮਹਾਰਾਣੀ ਪ੍ਰਨੀਤ ਕੌਰ 23 ਲੱਖ ਰੁਪਏ ਦੀ ਆਨਲਾਈਨ ਠੱਗੀ ਦਾ ਸ਼ਿਕਾਰ ਹੋਏ ਹਨ .ਇਹ ਠੱਗੀ ਬੈਂਕ ਦਾ ਮੈਨੇਜਰ ਬਣ ਕੇ ਕੀਤੀ ਗਈ .ਸਾਈਬਰ ਕ੍ਰਾਈਮ ਕਰਨ ਵਾਲੇ ਦੋਸ਼ੀ ਨੂੰ ਝਾਰਖੰਡ ਵਿਚੋਂ ਕਾਬੂ ਕਰ ਲਿਆ ਗਿਆ ਹੈ ਅਤੇ ਠੱਗੀ ਗਈ ਰਾਸ਼ੀ ਵੀ ਬਰਾਮਦ ਕਰ ਲਈ ਗਈ ਹੈ .
    ਪੜ੍ਹੋ ਪੂਰਾ ਮਾਮਲਾ-
    ਅਤਾਉੱਲਾ  ਅੰਸਾਰੀ ਨਾਮਕ ਵਿਅਕਤੀ ਨੇ ਝਾਰਖੰਡ ਤੋਂ ਪ੍ਰਨੀਤ ਕੌਰ ਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਉਹ ਐਸ ਬੀ ਆਈ ਬੈਂਕ ਦਾ ਮੈਨੇਜਰ ਬੋਲ ਰਿਹਾ ਹੈ। ਉਨ੍ਹਾਂ ਨੇ ਪ੍ਰਨੀਤ ਕੌਰ ਦੀ ਤਨਖ਼ਾਹ ਖਾਤੇ ਚ ਪਾਉਣੀ ਹੈ ਜਿਸ ਬਾਬਤ ਉਨ੍ਹਾਂ ਨੂੰ ਬੈਂਕ ਅਕਾਊਂਟ ਦੇ ਸਬੰਧਿਤ ਜਾਣਕਾਰੀ ਚਾਹੀਦੀ ਹੈ।ਠੱਗ ਨੇ ਨਾਲ ਹੀ ਕਿਹਾ ਕਿ ਬੈਂਕ ਦਾ ਖਾਤਾ ਨੰਬਰ, ਏਟੀਐਮ ਨੰਬਰ ਅਤੇ ਸੀਵੀਵੀ ਨੰਬਰ ਦੱਸੋ,ਨਹੀਂ ਤਾਂ ਦੇਰੀ ਕਾਰਨ ਤੁਹਾਡੀ ਤਨਖ਼ਾਹ ਵਿੱਚ ਦੇਰੀ ਹੋ ਜਾਵੇਗੀ।
    ਠੱਗ ਨੇ ਪ੍ਰਨੀਤ ਕੌਰ ਤੋਂ ਸਾਰੀ ਜਾਣਕਾਰੀ ਕਿਸੇ ਐਪ ਚ ਭਰਕੇ ਓ ਟੀ ਪੀ ਦੀ ਵੀ ਮੰਗ ਕੀਤੀ ਜੋ ਕਿ ਉਹਨਾਂ ਦੇ ਬੈਂਕ ਖਾਤੇ ਨਾਲ ਜੁੜੇ ਮੋਬਾਈਲ ਤੇ ਪਹੁੰਚਿਆ। ਜਿਸ ਨਾਲ ਠੱਗ ਨੇ ਕਿਹਾ ਕਿ ਇਸ ਨਾਲ ਤੁਹਾਡੀ ਤਨਖ਼ਾਹ ਖਾਤੇ ਵਿਚ ਆਵੇਗੀ ਪਰ ਜਦੋਂ ਓ ਟੀ ਪੀ ਦੇਣ ਮਗਰੋਂ ਪ੍ਰਨੀਤ ਕੌਰ ਦੇ ਖਾਤੇ ਚੋਂ23 ਲੱਖ ਦੀ ਟ੍ਰਾਂਜੇਕਸ਼ਨ ਹੋ ਗਈ। ਇਸ ਤੋਂ ਬਾਅਦ ਪੁਲਿਸ ਵੀ ਤੁਰੰਤ ਠੱਗ ਦਾ ਪਤਾ ਕਰਨ ਵਿੱਚ ਲੱਗ ਗਈ।
    ਮੰਗਲਵਾਰ ਨੂੰ ਪੰਜਾਬ ਪੁਲਿਸ ਦੀ ਛੇ ਮੈਂਬਰੀ ਟੀਮ ਝਾਰਖੰਡ ਪਹੁੰਚੀ। ਪਰ ਉੱਥੋਂ ਦੇ ਐਸ ਪੀ ਤੋਂ ਪਤਾ ਲੱਗਾ ਕਿ ਅਤਾਉੱਲਾ ਅੰਸਾਰੀ ਨੂੰ ਕਿਸੇ ਹੋਰ ਮਾਮਲੇ ਚ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ।
    ਏ ਐਸ ਰਾਏ ਆਈ ਜੀ ਪੁਲਿਸ ਪਟਿਆਲਾ ਜ਼ੋਨ ਨੇ ਦੱਸਿਆ ਕਿ  23 ਲੱਖ ਦੀ ਰਿਕਵਰੀ ਵੀ ਕਰ ਲਈ ਗਈ ਹੈ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਪੰਜਾਬ ਲਿਆਂਦਾ ਜਾ ਰਿਹਾ ਹੈ .

  LEAVE A REPLY

  Please enter your comment!
  Please enter your name here