ਭਾਰਤ ’ਚ ਸਭ ਤੋਂ ਪਹਿਲਾਂ ਪਾਇਆ ਗਿਆ ਵੇਰੀਐਂਟ 53 ਹੋਰ ਦੇਸ਼ਾਂ ’ਚ ਮਿਲਿਆ : ਡਬਲਯੂਐੱਚਓ

  0
  62

  ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

  ਸੰਯੁਕਤ ਰਾਸ਼ਟਰ : ਕੋਰੋਨਾ ਦੀ ਦੂਜੀ ਲਹਿਰ ’ਚ ਵੇਰੀਐਂਟ ਬੀ.1.617 ਨੇ ਭਾਰਤ ਵਿਚ ਸਥਿਤੀ ਨੂੰ ਗੰਭੀਰ ਬਣਾਇਆ ਹੈ, ਉਹ ਹੁਣ ਦੁਨੀਆ ਦੇ 53 ਦੇਸ਼ਾਂ ਤਕ ਪਹੁੰਚ ਚੁੱਕਾ ਹੈ। ਇਹ ਵੇਰੀਐਂਟ ਸਭ ਤੋਂ ਪਹਿਲਾਂ ਭਾਰਤ ’ਚ ਪਾਇਆ ਗਿਆ ਸੀ।

  ਡਬਲਯੂਐੱਚਓ ਦੀ ਰਿਪੋਰਟ ਮੁਤਾਬਕ, ਬੀ.1.617 ਵੇਰੀਐਂਟ ਦੀਆਂ ਤਿੰਨ ਕਿਸਮਾਂ ਹਨ। ਬੀ.1.617, ਬੀ.1.617.2 ਅਤੇ ਬੀ.1.617.3। ਕੋਰੋਨਾ ਦੀ ਦੂਜੀ ਲਹਿਰ ਵਿਚ ਜਿਸ ਵੇਰੀਐਂਟ ਬੀ.1.617 ਨੇ ਭਾਰਤ ਵਿਚ ਸਥਿਤੀ ਨੂੰ ਗੰਭੀਰ ਬਣਾਇਆ, ਉਹ ਹੁਣ ਦੁਨੀਆ ਦੇ 53 ਦੇਸ਼ਾਂ ਤਕ ਪਹੁੰਚ ਚੁੱਕਾ ਹੈ। ਇਹ ਵੇਰੀਐਂਟ ਸਭ ਤੋਂ ਪਹਿਲਾਂ ਭਾਰਤ ’ਚ ਪਾਇਆ ਗਿਆ ਸੀ। 53 ਦੇਸ਼ਾਂ ’ਚ ਕੋਰੋਨਾ ਦੇ ਇਸ ਵੇਰੀਐਂਟ ਦੇ ਪਹੁੰਚਣ ਦੀ ਪੁਸ਼ਟੀ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਕੀਤੀ ਹੈ। ਡਬਲਯੂਐੱਚਓ ਦੀ ਇਸ ਰਿਪੋਰਟ ਵਿਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਪਿਛਲੇ ਸੱਤ ਦਿਨਾਂ ਵਿਚ ਭਾਰਤ ’ਚ ਕੋਰੋਨਾ ਇਨਫੈਕਟਿਡਾਂ ਦੀ ਗਿਣਤੀ ’ਚ 23 ਫ਼ੀਸਦੀ ਦੀ ਗਿਰਾਵਟ ਆਈ ਹੈ ਪਰ ਹੁਣ ਵੀ ਇਹ ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਹੈ।

  ਡਬਲਯੂਐੱਚਓ ਦੀ ਕੋਵਿਡ-19 ਹਫ਼ਤਾਵਾਰੀ ਮਹਾਮਾਰੀ ਅਪਡੇਟ ਜਿਹਡ਼ੀ 25 ਮਈ ਨੂੰ ਪ੍ਰਕਾਸ਼ਿਤ ਹੋਈ ਸੀ, ਉਸ ਵਿਚ ਕਿਹਾ ਗਿਆ ਹੈ ਕਿ ਪਿਛਲੇ ਹਫ਼ਤੇ ’ਚ ਕੋਰੋਨਾ ਦੇ ਨਵੇਂ ਮਾਮਲਿਆਂ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਵਿਚ ਵਿਸ਼ਵ ਪੱਧਰ ’ਤੇ ਗਿਰਾਵਟ ਆਈ। ਇਸ ਰਿਪੋਰਟ ਮੁਤਾਬਕ ਪਿਛਲੇ ਹਫ਼ਤੇ ’ਚ ਕੋਰੋਨਾ ਇਨਫੈਕਸ਼ਨ ਦੇ 41 ਲੱਖ ਨਵੇਂ ਮਾਮਲੇ ਸਾਹਮਣੇ ਆਏ ਅਤੇ ਇਨ੍ਹਾਂ ਕਾਰਨ ਦੁਨੀਆ ਭਰ ਵਿਚ 84 ਹਜ਼ਾਰ ਲੋਕਾਂ ਦੀ ਮੌਤ ਹੋਈ।

  ਬੀ.1.617 ਵੇਰੀਐਂਟ ਦੀਆਂ ਤਿੰਨ ਕਿਸਮਾਂ –

  ਡਬਲਯੂਐੱਚਓ ਦੀ ਰਿਪੋਰਟ ਮੁਤਾਬਕ ਬੀ.1.617 ਵੈਰੀਐਂਟ ਦੀਆਂ ਤਿੰਨ ਕਿਸਮਾਂ ਹਨ। ਬੀ.1.617.1, ਬੀ.1.617.2 ਅਤੇ ਬੀ.1.617.3 ਵਿਸ਼ਵ ਸਿਹਤ ਸੰਗਠਨ ਮੁਤਾਬਕ ਬੀ.1.617.1 ਦੁਨੀਆ ਦੇ 41 ਦੇਸ਼ਾਂ ਵਿਚ ਪਹੁੰਚ ਚੁੱਕਾ ਹੈ, ਬੀ.1.617.2, 54 ਦੇਸ਼ਾਂ ਵਿਚ ਅਤੇ ਬੀ.1.617.3 ਛੇ ਦੇਸ਼ਾਂ ਵਿਚ ਪਹੁੰਚ ਚੁੱਕਾ ਹੈ। ਹਾਲਾਂਕਿ, ਇਸ ਵਿਚੋਂ ਬੀ.1.617.1 ਅਤੇ ਬੀ.1.617.2 ਦੀ ਚੀਨ ਸਮੇਤ 11 ਦੇਸ਼ਾਂ ਵਿਚ ਪਹੁੰਚ ਨੂੰ ਲੈ ਕੇ ਡਬਲਯੂਐੱਚਓ ਨੂੰ ਕੁਝ ਸਰੋਤਾਂ ਤੋਂ ਜਾਣਕਾਰੀ ਪ੍ਰਾਪਤ ਹੋਈ ਹੈ ਅਤੇ ਜ਼ਿਆਦਾ ਜਾਣਕਾਰੀ ਉਪਲੱਬਧ ਹੋਣ ’ਤੇ ਇਸ ਦੀ ਸਮੀਖਿਆ ਕੀਤੀ ਜਾਵੇਗੀ। ਡਬਲਯੂਐੱਚਓ ਨੇ ਬੀ.1.617 ਵੈਰੀਐਂਟ ਨੂੰ ਖ਼ਤਰਨਾਕ ਮੰਨਿਆ ਹੈ ਅਤੇ ਰਿਪੋਰਟ ਮੁਤਾਬਕ ਇਹ ਵੇਰੀਐਂਟ ਤੇਜ਼ੀ ਨਾਲ ਫੈਲ ਰਿਹਾ ਹੈ।

  LEAVE A REPLY

  Please enter your comment!
  Please enter your name here