ਬੁਲਗਾਰੀਆ ਦੀ ਜਰਨਲਿਸਟ ਦਾ ਬਲਾਤਕਾਰ ਮਗਰੋਂ ਕਤਲ

  0
  52

  ਬੁਲਗਾਰੀਆ (ਜਨਗਾਥਾ ) – ਉੱਤਰੀ ਬੁਲਗਾਰੀਆ ਦੇ ਸ਼ਹਿਰ ਰੂਸ ਦੇ ਲੋਕਲ ਟੀਵੀ ਚੈਨਲ ਦੀ ਪੱਤਰਕਾਰ ਨਾਲ ਬਲਾਤਕਾਰ ਕਰਨ ਉਪਰੰਤ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪੁਲੀਸ ਨੂੰ 30 ਸਾਲਾ ਵਿਕਟੋਰੀਆ ਮਰੀਨੋਵਾ ਦੀ ਲਾਸ਼ ਪਾਰਕ ‘ਚੋਂ ਮਿਲੀ। ਉਸਦੇ ਮੋਬਾਈਲ ਫੋਨ ਸਮਤੇ ਕਾਰ ਦੀਆਂ ਚਾਬੀਆਂ, ਅਤੇ ਉਸਦੇ ਕੱਪੜੇ ਉਸ ਥਾਂ ‘ਤੇ ਨਹੀਂ ਸਨ।

  ਪੋਸਟਮਾਰਟਮ ਦੀ ਰਿਪੋਰਟ ਅਨੁਸਾਰ ਸਿਰ ‘ਚ ਸੱਟ ਲੱਗਣ ਅਤੇ ਸਾਹ ਰੁਕਣ ਕਾਰਨ ਉਸਦੀ ਮੌਤ ਹੋਈ ਹੈ। ਇਸਦੇ ਨਾਲ ਹੀ ਪੋਸਟਮਾਰਟਮ ਰਿਪੋਰਟ ‘ਚ ਬਲਾਤਕਾਰ ਦੀ ਵੀ ਪੁਸ਼ਟੀ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ 30 ਸਾਲਾ ਮ੍ਰਿਤਕ ਵਿਕਟੋਰੀਆ ਪੱਤਰਕਾਰ ਵਿਕਟੋਰੀਆ ਯੂਰਪੀਅਨ ਫੰਡਾਂ ਦੀ ਦੁਰਵਰਤੋਂ ਉੱਤੇ ਕੰਮ ਕਰ ਰਹੀ ਸੀ ਪਰ ਜਾਂਚ ਕਰਤਾ ਮੁਤਾਬਕ ਇਹ ਘਟਨਾ ਉਸ ਦੇ ਪੇਸ਼ੇ ਨਾਲ ਕੋਈ ਸਬੰਧ ਰੱਖਦਾ ਨਹੀਂ ਲੱਗ ਰਿਹਾ।

  ਬੁਲਗਾਰੀਆ ‘ਚ ਸਥਿਤ ਯੂਰਪੀਅਨ ਪੱਤਰਕਾਰ ਯੂਨੀਅਨ ਮੁਤਾਬਕ ਖੇਤਰੀ ਅਤੇ ਸਥਾਨਕ ਮੀਡੀਆ ਦੇ ਪੱਤਰਕਾਰਾਂ ਦਾ ਅਜਿਹੀਆਂ ਘਟਨਾਵਾਂ ਵਿਚ ਖਾਸ ਤੌਰ ਤੇ ਖੁਲਾਸਾ ਹੁੰਦਾ ਹੈ। ਉਥੇ ਹੀ ਰਿਪੋਟਰਜ਼ ਆਫ਼ ਬਾਡਰਜ਼ ਦੁਆਰਾ ਕੀਤੇ ਪ੍ਰੈੱਸ ਦੀ ਆਜ਼ਾਦੀ ‘ਤੇ ਨਵੇਂ ਵਿਸ਼ਵ ਸਰਵੇਖਣ ਮੁਤਾਬਕ ਬੁਲਗਾਰੀਆ ਯੂਰਪ ਦੇ ਸਭ ਤੋਂ ਖਰਾਬ 180 ਸੂਬਿਆਂ ‘ਚੋਂ 111ਵੇਂ ਨੰਬਰ ਉੱਤੇ ਹੈ। ਬੁਲਗਾਰੀਅਨ ਅਪਰਾਧੀ ਸੱਚ ਦੀ ਅਵਾਜ਼ ਉਠਾਉਣ ਵਾਲੇ ਪੱਤਰਕਾਰਾਂ ਨੂੰ ਡਰਾਉਂਦੇ ਅਤੇ ਧਮਕਾਉਂਦੇ ਹਨ।

  LEAVE A REPLY

  Please enter your comment!
  Please enter your name here