ਬਠਿੰਡਾ ਵਿੱਚ ਨਕਲੀ ਕੈਪਟਨ ਨੇ ਲੋਕਾਂ ਨੂੰ ਦਿਖਾਏ ਅਸਲੀ ਰੰਗ

  0
  48

  ਬਠਿੰਡਾ, ਜਨਗਾਥਾ ਟਾਇਮਜ਼: (ਰਵਿੰਦਰ)

  ਬਠਿੰਡਾ ਵਿੱਚ ਨਕਲੀ ਕੈਪਟਨ ਨੇ ਲੋਕਾਂ ਨੂੰ ਦਿਖਾਇਆ ਅਸਲੀ ਰੰਗ ਜੀ ਹਾਂ ਤੁਸੀਂ ਠੀਕ ਸੁਣਿਆ ਏ ਇਹ ਹੈl ਬਠਿੰਡਾ ਦਾ ਪਰਸਰਾਮ ਚੌਕ ਜਿੱਥੇ ਇੱਥੋਂ ਦੇ ਸਾਬਕਾ ਐਮਸੀ ਵਿਜੇ ਕੁਮਾਰ ਸ਼ਰਮਾ ਨੇ ਵਿਅੰਗਮਈ ਅੰਦਾਜ਼ ਵਿੱਚ ਕੈਪਟਨ ਸਰਕਾਰ ਨੂੰ ਘੇਰਿਆ ਹੈl ਉਨ੍ਹਾਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀਆਂ ਅੱਖਾਂ ਤੇ ਕਾਲੀ ਪੱਟੀ ਬੰਨ੍ਹੀ ਹੋਈ ਹੈ ਲ ਆਪਣੇ ਚਹੇਤੇ ਕਾਂਗਰਸ ਦੇ ਲੀਡਰਾਂ ਦਿ ਪੁੱਤਰਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨl

  ਉਨ੍ਹਾਂ ਤੇ ਨੋਟਾਂ ਦੀ ਵਰਖਾ ਵੀ ਕੀਤੀ ਜਾ ਰਹੀ ਹੈl ਪ੍ਰੰਤੂ ਜੇ ਕੋਈ ਆਮ ਆਦਮੀ ਉਨ੍ਹਾਂ ਮੂਹਰੇ ਨੌਕਰੀ ਦੀ ਭੀਖ ਮੰਗਦਾ ਹੈ, ਤਾਂ ਨਕਲੀ ਕੈਪਟਨ ਡੰਡੇ ਨਾਲ ਕੁੱਟਣਾ ਸ਼ੁਰੂ ਕਰ ਦਿੰਦੇ ਹਨ ਅਤੇ ਲਹੂ ਲੁਹਾਨl ਇਸ ਵਿਅੰਗਮਈ ਅੰਦਾਜ਼ ਨਾਲ ਸਾਬਕਾ ਐਮਸੀ ਵਿਜੇ ਕੁਮਾਰ ਦਾ ਕਹਿਣਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਕਰੀਆਂ ਦੇਣ ਦੇ ਵਾਅਦੇ ਕੀਤੇ ਸੀl ਪਰ ਇਹ ਵਾਅਦੇ ਲੋਕਾਂ ਲਈ ਵਫਾ ਨਹੀਂ ਹੋਏ ਪਰ ਆਪਣੇ ਚਹੇਤਿਆਂ ਦੇ ਪੁੱਤਰਾਂ ਨੂੰ ਨੌਕਰੀਆਂ ਦੇ ਦਿੱਤੀਆਂ ਇਸੇ ਕਰਕੇ ਇਕ ਆਦਮੀ ਨੂੰ ਨਕਲੀ ਕੈਪਟਨ ਬਣਾ ਕੇ ਖ਼ੁਦ ਵਿਅੰਗਮਈ ਅੰਦਾਜ਼ ਵਿੱਚ ਕੈਪਟਨ ਅਮਰਿੰਦਰ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਹਨl

  LEAVE A REPLY

  Please enter your comment!
  Please enter your name here