ਫੁੱਟਬਾਲ ਟੂਰਨਾਮੈਂਟ- ਪਿੰਡ ਚੱਕ ਫੁੱਲੂ ਨੇ ਪਨਾਮ ਨੂੰ ਹਰਾ ਕੇ ਜੇਤੂ ਖਿਤਾਬ ਤੇ ਕਬਜ਼ਾ ਕੀਤਾ।

  0
  133

  ਗੜ੍ਹਸ਼ੰਕਰ (ਸੇਖ਼ੋ)-ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ ਵਲੋਂ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਵਿਖੇ ਕਰਵਾਏ ਜਾ ਰਹੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਫੁੱਟਬਾਲ ਟੂਰਨਾਮੈਂਟ ਅਤੇ ਅਥਲੈਟਿਕਸ ਮੀਟ ਦੇ ਅੱਜ ਚੌਥੇ ਅੰਡਰ –17 ਵਰਗ ਦੇ ਫਾਈਨਲ ਮੈਚ ਵਿਚ ਪਿੰਡ ਚੱਕ ਫੁੱਲੂ ਨੇ ਪਨਾਮ ਨੂੰ 3-0 ਦੇ ਫਰਕ ਨਾਲ ਹਰਾ ਕੇ ਜੇਤੂ ਖਿਤਾਬ ਤੇ ਕਬਜ਼ਾ ਕੀਤਾ। ਪਿੰਡ ਪੱਧਰ ਦੇ ਅੱਜ ਹੋਏ ਸੈਮੀਫਾਈਨਲ ਮੈਚਾਂ ਵਿਚ ਪਠਲਾਵਾ ਨੇ ਪੱਦੀ ਸੂਰਾ ਸਿੰਘ ਨੂੰ 2-1 ਦੇ ਫਰਕ ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਪਾ ਲਿਆ। ਦੂਜੇ ਸੈਮੀਫਾਈਨਲ ਮੈਚ ਵਿਚ ਸੜੋਆ ਨੇ ਪੋਸੀ ਨੂੰ ਟਾਈ ਬ੍ਰੇਕਰ ਦੁਆਰਾ 8-7 ਦੇ ਫਰਕ ਨਾਲ ਹਰਾ ਕੇ ਫਾਈਨਲ ਵਿਚ ਥਾ ਪੱਕਾ ਕੀਤਾ। ਅੱਜ ਦੇ ਮੈਚਾਂ ਮੌਕੇ ਮੁੱਖ ਮਹਿਮਾਨ ਵਜੋਂ ਐਸਡੀਐਮ ਹਰਬੰਸ ਸਿੰਘ,ਪੰਜਾਬੀ ਫਿਲਮਾਂ ਦੇ ਐਕਟਰ ਅਤੇ ਪ੍ਰੋਡਿਉਸਰ ਅਮਨ ਖਟਕੜ ਅਤੇ ਜਸਵਿੰਦਰ ਬਿੱਟਾ ਨੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ। ਉਨ•ਾਂ ਖੇਡ ਪ੍ਰਬੰਧਕਾਂ ਨੂੰ ਇਸ ਉੱਦਮ ਲਈ ਵਧਾਈ ਦਿੱਤੀ ਅਤੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਹਰਪ੍ਰੀਤ ਵਾਲੀਆ, ਦਲਵਿੰਦਰ ਰਾਣਾ, ਡਾ. ਸੁਭਾਸ਼, ਰਾਕੇਸ਼ ਕੁਮਾਰ ਪਨਾਮ, ਰੌਸ਼ਨ ਪਨਾਮ, ਬਲਵੀਰ ਸਿੰਘ ਚੰਗਿਆੜਾ,ਸੂਬੇਦਾਰ ਕੇਵਲ ਸਿੰਘ ਭੱਜਲ, ਪਰਮਜੀਤ ਕਾਹਮਾ, ਪ੍ਰਿੰ ਹਰਚਰਨ ਸਿੰਘ, ਝਲਮਣ ਸਿੰਘ, ਅਮਰੀਕ ਹਮਰਾਜ਼ ਸਤਨਾਮ ਸਿੰਘ ਢਿਲੋਂ, ਅਮਨਦੀਪ ਬੈਂਸ ਆਦਿ ਸਮੇਤ ਕਲੱਬ ਦੇ ਸਮੂਹ ਅਹੁਦੇਦਾਰ ਅਤੇ ਖੇਡ ਪ੍ਰੇਮੀ ਹਾਜ਼ਰ ਸਨ।
  ਕੈਪਸ਼ਨ- ਖਿਡਾਰੀਆਂ ਨਾਲ ਜਾਣ ਪਛਾਣ ਪਿਛੋਂ ਮੁੱਖ ਮਹਿਮਾਨ ਅਮਨ ਖਟਕੜ, ਜਸਵਿੰਦਰ ਬਿੱਟਾ ਅਤੇ ਕਲੱਬ ਦੇ ਪ੍ਰਬੰਧਕ। ਫੋਟੋ ਸੇਖੋਂ

  LEAVE A REPLY

  Please enter your comment!
  Please enter your name here