ਪੰਜਾਬ ਯੂਨੀਵਰਸਿਟੀ ਇੰਟਰ ਕਾਲਜ ਚੈਂਪੀਅਨਸ਼ਿਪ ਗੁਰੂਸਰ ਸੁਧਾਰ ਕਾਲਜ ਨੇ ਜਿੱਤੀ

  0
  44
    ਮਾਹਿਲਪੁਰ, ਸੇਖ਼ੋ।  ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਕਰਵਾਈ ਗਈ Êਪੰਜਾਬ ਯੂਨੀਵਰਸਿਟੀ ਇੰਟਰ ਕਾਲਜ ਚੈਂਪੀਅਨਸ਼ਿਪ ਜੀਐਚਜੀ ਕਾਲਜ ਗੁਰੂ ਸਰ ਸੁਧਾਰ ਨੇ ਜਿੱਤ ਲਈ। ਜੇਤੂ ਟੀਮ ਨੇ ਫਾਈਨਲ ਮੁਕਾਬਲੇ ਵਿਚ ਖਾਲਸਾ ਕਾਲਜ ਮਾਹਿਲਪੁਰ ਨਾਲ ਇਕ-ਇਕ ਦੀ ਬਰਾਬਰੀ ‘ਤੇ ਰਹਿ ਕੇ  ਮੈਚ ਖਤਮ ਕੀਤਾ ਅਤੇ ਲੀਗ ਮੈਚਾਂ ਵਿਚ ਅੰਕਾਂ ਦੇ ਆਧਾਰ ‘ਤੇ ਇਹ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ। ਇਸ ਚੈਂਪੀਅਨਸ਼ਿਪ ਵਿਚ ਖ਼ਾਲਸਾ ਕਾਲਜ ਮਾਹਿਲਪੁਰ ਦੂਜੇ ਸਥਾਨ ‘ਤੇ ਰਿਹਾ। ਇਕ ਵੱਖਰੇ ਮੈਚ ਵਿਚ ਖਾਲਸਾ ਕਾਲਜ ਗੜ•ਸ਼ੰਕਰ ਨੇ ਡੀਏਵੀ ਕਾਲਜ ਹੁਸ਼ਿਆਰਪੁਰ ਨੂੰ 4-0 ਦੇ ਫਰਕ ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਅੱਜ ਦੇ ਮੈਚਾਂ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਯੂਨੀਵਰਸਿਟੀ ਦੇ ਡਿਪਟੀ ਡਾਇਰੈਕਟਰ (ਖੇਡਾਂ) ਰਾਕੇਸ਼ ਮਲਿਕ ਅਤੇ ਅਰਜੁਨ ਐਵਾਰਡੀ ਗੁਰਦੇਵ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ । ਉਨ•ਾਂ ਖਿਡਾਰੀਆਂ ਨੂੰ ਚੰਗੀ ਖੇਡ ਖੇਡਣ ਲਈ ਮੁਬਾਰਕਵਾਦ ਦਿੱਤੀ ਅਤੇ ਪਹਿਲੇ ਦੂਜੇ ਅਤੇ ਤੀਜੇ ਦਰਜੇ ‘ਤੇ ਰਹੀਆਂ ਟੀਮਾਂ ਨੂੰ ਇਨਾਮ ਤਕਮੀਸ ਕੀਤੇ। ਇਸ ਮੌਕੇ ਪ੍ਰਿੰ ਪਰਵਿੰਦਰ ਸਿੰਘ, ਪ੍ਰਿੰ ਧੀਰਜ ਸ਼ਰਮਾ,ਪ੍ਰਿੰ ਜਗਮੋਹਨ ਸਿੰਘ ਬੱਡੋ, ਕੋਚ ਭੁਪਿੰਦਰ ਸਿੰਘ,ਸੁਖਵਿੰਦਰ ਸਿੰਘ ਰਿੱਕੀ,ਦਲਜੀਤ ਬਿੱਟੂ,ਤਰਸੇਮ ਭਾਅ,ਹਰਨੰਦਨ ਖਾਬੜਾ,ਹਰਜਿੰਦਰ ਸਿੰਘ,ਅਵਤਾਰ ਸਿੰਘ ਤਾਰੀ,ਗੁਰਦਿਆਲ ਸਿੰਘ,ਪ੍ਰੋ ਗੁਰਜੀਤ ਸਿੰਘ,ਤਜਿੰਦਰ ਸਿੰਘ,ਡਾ. ਰਾਜ ਕੁਮਾਰ ਆਦਿ ਸਮੇਤ ਖੇਤਰ ਦੇ ਖੇਡ ਪ੍ਰੇਮੀ ਹਾਜ਼ਰ ਸਨ।
  ਕੈਪਸ਼ਨ-ਇਨਾਮ ਵੰਡ ਸਮਾਰੋਹ ਦੌਰਾਨ ਗੁਰੂਸਰ ਸੁਧਾਰ ਦੀ ਜੇਤੂ ਟੀਮ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ ਰਾਕੇਸ਼ ਮਲਿਕ ਅਤੇ ਪ੍ਰਬੰਧਕ ।

   

  LEAVE A REPLY

  Please enter your comment!
  Please enter your name here