ਪੰਜਾਬ ‘ਚ 43 ਡਿਗਰੀ ਦੇ ਪਾਰ ਪਹੁੰਚਿਆ ਪਾਰਾ, ਗਰਮੀ ਨਾਲ ਲੋਕਾਂ ਦਾ ਬੁਰਾ ਹਾਲ

    0
    179

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰੁਪਿੰਦਰ)

    ਪਿਛਲੇ ਕੁੱਝ ਦਿਨਾਂ ਤੋਂ ਗਰਮੀ ਪੂਰੇ ਜ਼ੋਰਾਂ ‘ਤੇ ਹੈ। ਵਧੇ ਤਾਪਮਾਨ ਤੇ ਲੂ ਕਾਰਨ ਹਰ ਕਿਸੇ ਦਾ ਪਸੀਨਾ ਛੁੱਟ ਰਿਹਾ ਹੈ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ ਹੁਣ ਸਾਰਿਆਂ ਨੂੰ ਬਸ ਮੀਂਹ ਦਾ ਇੰਤਜ਼ਾਰ ਹੈ। ਹਰ ਕੋਈ ਅਸਾਮਾਨ ਵੱਲ ਦੇਖ ਰਿਹਾ ਹੈ ਕਿ ਕਦੋਂ ਰਾਹਤ ਦੀਆਂ ਬੂੰਦਾਂ ਟਪਕਣ। ਮੌਸਮ ਮਾਹਰਾਂ ਮੁਤਾਬਿਕ ਚੰਡੀਗੜ੍ਹ ‘ਚ 11 ਜੂਨ ਨੂੰ ਵੈਸਟਰਨ ਡਿਸਟਬੈਂਰਸ ਸਰਗਰਮ ਹੋਵੇਗਾ, ਜਦਕਿ ਪੰਜਾਬ ‘ਚ 12 ਤੇ ਹਰਿਆਣਾ ‘ਚ 13 ਤੋਂ 16 ਜੂਨ ਵਿਚਕਾਰ ਮੀਂਹ ਪੈਣ ਦੀ ਸੰਭਾਵਨਾ ਹੈ।

    ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਪਾਰਾ 43 ਡਿਗਰੀ ਦੇ ਪਾਰ ਪਹੁੰਚ ਗਿਆ ਹੈ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਿਕ ਪਟਿਆਲਾ ਸਭ ਤੋਂ ਗਰਮ ਰਿਹਾ। ਇੱਥੇ ਦਾ ਜ਼ਿਆਦਾਤਰ ਤਾਪਮਾਨ 43.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੋ ਕਿ ਆਮ ਤੌਰ ‘ਤੇ ਚਾਰ ਡਿਗਰੀ ਜ਼ਿਆਦਾ ਰਿਹਾ। ਗਰਮ ਹਵਾਵਾਂ ਤੋਂ ਲੋਕ ਬੈਚੇਨ ਹਨ। ਕਈ ਜ਼ਿਲ੍ਹਿਆਂ ‘ਚ ਤਾਂ ਦਿਨ ਦਾ ਪਾਰਾ ਆਮ ਤੋਂ 5 ਤੋਂ 6 ਡਿਗਰੀ ਸੈਲਸੀਅਸ ਜ਼ਿਆਦਾ ਹੈ। ਰਾਤ ‘ਚ ਵੀ ਲੋਕਾਂ ਨੂੰ ਗਰਮੀ ਤੋਂ ਕੋਈ ਰਾਹਤ ਨਹੀਂ ਮਿਲ ਸਕੀ।

    ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਮੁਤਾਬਿਕ ਤਾਪਮਾਨ ਅਜੇ ਹੋਰ ਵਧੇਗਾ। ਪੀਏਯੂ ਦੀ ਮੌਸਮ ਮਾਹਰ ਡਾ.ਕੇਕੇ ਗਿੱਲ ਨੇ ਪਿਛਲੇ ਦੋ ਦਿਨਾਂ ਤੋਂ ਤਾਪਮਾਨ ਵਧਣ ਦੇ ਨਾਲ-ਨਾਲ ਹਿਮਾਊਡਿਟੀ ਵੀ ਵਧੀ ਹੈ। ਆਉਣ ਵਾਲੇ ਤਿੰਨ ਦਿਨਾਂ ‘ਚ ਹੋਰ ਗਰਮ ਹਵਾਵਾਂ ਚਲਣ ਦੀ ਸੰਭਾਵਨਾ ਹੈ। 12 ਜੂਨ ਤੋਂ ਪੰਜਾਬ ‘ਚ ਮੌਸਮ ਬਦਲੇਗਾ।

    LEAVE A REPLY

    Please enter your comment!
    Please enter your name here