ਪ੍ਰਗਤੀਸ਼ੀਲ ਲੇਖ਼ਕ ਸੰਘ ਵਲੋਂ ਕਵੀ ਦਰਬਾਰ ਅਤੇ ਪੁਸਤਕ ਲੋਕ ਅਰਪਣ ਸਮਾਰੋਹ

  0
  45

  ਮਾਹਿਲਪੁਰ( ਮੋਹਿਤ ਹੀਰ ) ਪ੍ਰਗਤੀਸ਼ੀਲ ਲੇਖ਼ਕ ਸੰਘ ਮਾਹਿਲਪੁਰ ਵਲੋਂ ਪ੍ਰਧਾਨ ਪ੍ਰੀਤ ਨੀਤਪੁਰ ਦੀ ਅਗਵਾਈ ਹੇਠ ਸਥਾਨਕ ਖ਼ਾਲਸਾ ਕਾਲਜ ਵਿਖ਼ੇ ਕਵੀ ਦਰਬਾਰ ਅਤੇ ਪੁਸਤਕ ਲੋਕ ਅਰਪਣ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਮੁੱਖ਼ ਮਹਿਮਾਨ ਵਜੋਂ ਕਾਲਜ ਦੇ ਪ੍ਰਿੰਸੀਪਲ ਪਰਵਿੰਦਰ ਸਿੰਘ ਹਾਜ਼ਰ ਹੋਏ ਜਦਕਿ ਸਮਾਗਮ ਦੀ ਪ੍ਰਧਹਨਗੀ ਸੁਰਜੀਤ ਜੱਜ, ਮਦਨ ਵੀਰਾ, ਹਰਬੰਸ ਹੀਉਂ, ਕਸ਼ਿਸ਼ ਹੁਸ਼ਿਆਰਪੁਰੀ, ਸੰਧੂ ਵਰਿਆਣਵੀ, ਰੇਸ਼ਮ ਚਿੱਤਰਕਾਰ, ਨਵਤੇਜ ਗੜ•ਦੀਵਾਲਾ ਨੇ ਕੀਤੀ।
  ਸਮਾਗਮ ਦੀ ਸ਼ੁਰੂਆਤ ਪ੍ਰਿੰ ਪਰਵਿੰਦਰ ਸਿੰਘ ਵਲੋਂ ਸ਼ਮਾਂ ਰੌਸ਼ਨ ਕਰਕੇ। ਉਨ•ਾਂ ਸੰਬੋਧਨ ਕਰਦਿਆਂ ਕਿਹਾ ਕਿ ਲੇਖ਼ਕਾਂ ਅਤੇ ਕਵੀਆਂ ਦੀ ਜਿੰਮੇਵਾਰੀ ਸਮਾਜ ਵਿਚ ਵੱਡੀ ਹੁੰਦੀ ਹੈ। ਉਨ•ਾਂ ਕਿਹਾ ਕਿ ਆਪਣੀਆਂ ਲਿਖ਼ਤਾਂ ਨਾਲ ਉਹ ਰਾਜਸੀ, ਸਭਿਆਚਾਰ, ਸਮਾਜਿਕ ਬੁਰਾਈਆਂ ਅਤੇ ਕੁਰੀਤੀਆਂ ਵਾਰੇ ਸੁਚੇਤ ਕਰਦੇ ਹਨ। ਉਨ•ਾਂ ਕਿਹਾ ਕਿ ਵਿਚਾਰਾਂ ਨੂੰ ਸ਼ਬਦਾਂ ਵਿਚ ਪਿਰਾਉਣ ਕਾਬਿਲੇ-ਏ – ਤਾਰੀਫ਼ ਹੈ। ਸਮਾਗ੍ਰ ਦੀ ਸ਼ੁਰੂਆਤ ਵਿਦਿਆਰਥੀ ਕਵੀ ਅਨੁਰਾਧਾ ਨੇ ਕੀਤੀ। ਉਸ ਤੋਂ ਬਾਅਦ ਜੀਵਨ ਚੰਦੇਲੀ, ਬੀਬਾ ਕੁਲਵੰਤ, ਬਲਵੀਰ ਕੌਰ ਰੀਹਲ, ਪਰਮਜੀਤ ਕਾਹਮਾ, ਰਣਜੀਤ ਪੋਸੀ, ਅਮਰੀਕ ਡੋਗਰ, ਹਰਮਿੰਦਰ ਸਾਹਿਲ, ਅਵਤਾਰ ਪੱਖ਼ੋਵਾਲ, ਬੱਬੂ ਮਾਹਿਲਪੁਰੀ, ਬਲਜਿੰਦਰ ਮਾਨ, ਪ੍ਰਿੰ ਅਜੀਤ ਲੰਗੇਰੀ, ਸਾਬੀ ਈਸਪੁਰੀ ਨੇ ਆਪਣੀਆਂ ਕਵਿਤਾਵਾਂ ਨਾਲ ਦਰਸ਼ਕਾਂ ਦਾ ਖ਼ੂਰ ਮਨੋਰੰਜਨ ਕੀਤਾ। ਸਮਾਗਮ ਦੇ ਦੂਜੇ ਭਾਗ ਵਿਚ ਅਧਿਆਪਕ ਅਤੇ ਲੇਖ਼ਕ ਅਵਤਾਰ ਲੰਗੇਰੀ ਦੀ ਪੁਸਤਕ ‘ ਵੇ ਚੰਨ ਤਾਰਿਓ’ ਰਿਲੀਜ਼ ਕੀਤੀ ਗਈ। ਇਸ ਮੌਕੇ ਡਾ ਜਸਵਿੰਦਰ ਸਿੰਘ, ਅਮਰਜੀ ਕੌਰ ਅਮਰ, ਪਿੰ੍ਰ ਸੋਹਣ ਸਿੰਘ ਸੁੰਨੀ, ਸਾਬੀ ਈਪੁਰੀ, ਆਰ ਕੇ ਭਾਟੀਆ। ਪ੍ਰਿੰ ਸਰਬਜੀਤ ਸਿੰਘ, ਜੀਵਨ ਚੰਦੇਲੀ, ਡਾ ਜਸਵੰਤ ਸਿੰਘ, ਕਰਨੈਲ ਸਿੰਘ ਖ਼ਾਨੁਰ, ਜਤਿੰਦਰ ਲੰਗੇਰੀ, ਗੁਰਜਿੰਦਰ ਸਿੰਘ ਬਣਵੈਤ, ਬਵਨੀਤ ਕੌਰ, ਦੇਸ਼ਬੰਧੂ ਭਾਮ, ਮਹਿੰਦਰ ਸਿੰਘ ਖ਼ੈਰੜ, ਲਖ਼ਵਿੰਦਰ ਕੌਰ, ਅਵਤਾਰ ਸੰਧੂ ਸਮੇਤ ਭਾਰੀ ਣਿਤੀ ਵਿਚ ਜਾਗੋ ਵੈਲਫ਼ੇਅਰ ਸੁਸਾਇਟੀ, ਪੰਜਾਬੀ ਸਾਹਿਤ ਸਭਾ ਅਤੇ ਦਰਪਣ ਸਾਹਿਤ ਸਭਾ ਦੇ ਮੈਂਬਰ ਅਤੇ ਸਿਹਤਕ ਪ੍ਰੇਮੀ ਵੀ ਹਾਜ਼ਰ ਸਨ।

  LEAVE A REPLY

  Please enter your comment!
  Please enter your name here