ਪੈਟਰੋਲ ਫਿਰ ਮਹਿੰਗਾ, ਡੀਜ਼ਲ ਵੀ 100 ਰੁਪਏ ਦੇ ਕਰੀਬ, ਕਾਂਗਰਸ ਦਾ ਅੱਜ ਦੇਸ਼ ਭਰ ’ਚ ਪ੍ਰਦਰਸ਼ਨ

  0
  48

  ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

  ਇਕ ਦਿਨ ਦੀ ਰਾਹਤ ਤੋਂ ਬਾਅਦ ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਫਿਰ ਵਾਧਾ ਦੇਖਣ ਨੂੰ ਮਿਲਿਆ ਹੈ। ਦੇਸ਼ ਭਰ ਦੇ ਕਈ ਸ਼ਹਿਰਾਂ ’ਚ ਪੈਟਰੋਲ ਜਿੱਥੇ 100 ਰੁਪਏ ਦੇ ਪਾਰ ਚੱਲ ਰਿਹਾ ਹੈ, ਉੱਥੇ ਡੀਜ਼ਲ ਵੀ ਹੁਣ 100 ਰੁਪਏ ਦੇ ਕਰੀਬ ਪਹੁੰਚ ਗਿਆ ਹੈ। ਦੇਸ਼ ਭਰ ’ਚ ਇਸ ਸਮੇਂ ਪੈਟਰੋਲ ਡੀਜ਼ਲ ਦੀ ਕੀਮਤ ਫਿਲਹਾਲ ਰਿਕਾਰਡ ਪੱਧਰ ’ਤੇ ਪਹੁੰਚ ਚੁੱਕੀ ਹੈ। ਰਾਜਸਥਾਨ ਦੇ ਸ਼੍ਰੀਗੰਗਾਨਗਰ ਪੈਟਰੋਲ 106 ਦੇ ਪਾਰ ਪਹੁੰਚ ਚੁੱਕਾ ਹੈ। ਕਾਂਗਰਸ ਪਾਰਟੀ ਇਸ ਦਾ ਸਿਆਸੀ ਫਾਇਦਾ ਲੈਣ ਤੋਂ ਨਹੀਂ ਰੁਕ ਰਹੀ। ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਦੇਖਦੇ ਹੋਏ ਕਾਂਗਰਸ ਨੇਤਾਵਾਂ ਵੱਲੋ ਅੱਜ ਦੇਸ਼ ਦੇ ਪੈਟਰੋਲ ਪੰਪ ਦੇ ਕੋਲ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਕਾਂਗਰਸ ਸੰਗਠਨ ਜਨਰਲ ਸਕੱਤਰ ਕੇਸੀ ਵੇਣੁਗੋਪਾਲ, ਜਨਰਲ ਸਕੱਤਰ ਹਰੀਸ਼ ਰਾਵਤ, ਬੁਲਾਰੇ ਪਵਨ ਖੇੜਾ ਸਣੇ ਕਈ ਨੇਤਾ ਦਿੱਲੀ ਦੇ ਵੱਖ-ਵੱਖ ਇਲਾਕਿਆਂ ’ਚ ਪੈਟਰੋਲ ਪੰਪਾਂ ’ਤੇ ਵਿਰੋਧ ਪ੍ਰਦਰਸ਼ਨ ’ਚ ਸ਼ਾਮਲ ਹੋਣਗੇ।

  ਦੇਸ਼ ਦੇ ਮੁੱਖ ਸ਼ਹਿਰਾਂ ’ਚ ਅੱਜ ਡੀਜ਼ਲ ਦਾ ਭਾਅ ਪ੍ਰਤੀ ਲੀਟਰ –

  ਸ਼੍ਰੀਗੰਗਾਨਗਰ  106.   94 99.8
  ਅਨੁਪਪੁਰ  106.59   97.74
  ਰੀਵਾ   106.23         97.41
  ਪਰਭਣੀ  103.14     93.78
  ਇੰਦੌਰ   10408       95.44
  ਜੈਪੁਰ   102.44      95.67
  ਦਿੱਲੀ   95.85        86.75
  ਮੁੰਬਈ   101.04     94.15
  ਚੇਨਈ   97.19       91.42
  ਕੋਲਕਾਤਾ 95.8       89.6
  ਭੋਪਾਲ   104.01   95.35
  ਰਾਂਚੀ   92.08      91.58
  ਬੇਂਗਲੁਰੂ 99.05    91.97
  ਪਟਨਾ   97.95      92.05
  ਚੰਡੀਗੜ੍ਹ   92.19   86.4
  ਲਖਨਊ   93.09  87.15

  ਦਿੱਲੀ ’ਚ ਅੱਜ ਪੈਟਰੋਲ ਡੀਜ਼ਲ ਦਾ ਭਾਅ –

  ਪੈਟਰੋਲ ਦੀ ਕੀਮਤ ’ਚ ਅੱਜ ਪ੍ਰਤੀ ਲੀਟਰ 29 ਪੈਸੇ ਤੇ ਡੀਜ਼ਲ ’ਚ 28 ਪੈਸੇ ਦਾ ਵਾਧਾ ਕੀਤਾ ਗਿਆ ਹੈ। ਦਿੱਲੀ ’ਚ ਅੱਜ ਪੈਟਰੋਲ 95.85 ਰੁਪਏ ਪ੍ਰਤੀ ਲੀਟਰ ਭਾਅ ਹੋ ਗਿਆ ਹੈ। ਡੀਜ਼ਲ ਦਾ ਭਾਅ ਵੀ ਡੀਜ਼ਲ 86.75 ਪ੍ਰਤੀ ਲੀਟਰ ਹੋ ਗਿਆ ਹੈ। 23 ਦਿਨਾਂ ’ਚ ਹੀ ਪੈਟਰੋਲ 5.53 ਰੁਪਏ ਮਹਿੰਗਾ ਹੋ ਚੁੱਕਾ ਹੈ, ਜਦਕਿ ਡੀਜ਼ਲ 5.97 ਰੁੁਪਏ ਮਹਿੰਗਾ ਹੋ ਚੁੱਕਾ ਹੈ।

  LEAVE A REPLY

  Please enter your comment!
  Please enter your name here