ਪੀਐੱਮ ਮੋਦੀ ਦੀ ਪ੍ਰਧਾਨਗੀ ‘ਚ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ ਮੀਟਿੰਗ

  0
  59

  ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

  ਅੱਜ ਕੇਂਦਰੀ ਕੈਬਨਿਟ ਦੀ ਬੈਠਕ ਹੋਵੇਗੀ। ਇਸ ਬੈਠਕ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਕੇਂਦਰੀ ਕੈਬਨਿਟ ਦੀ ਅੱਜ ਹੋਣ ਵਾਲੀ ਬੈਠਕ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ। ਇਸ ‘ਚ ਕਈ ਅਹਿਮ ਫ਼ੈਸਲੇ ਲਏ ਜਾ ਸਕਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ‘ਚ ਪਿਛਲੇ ਹਫ਼ਤੇ ਬੁੱਧਵਾਰ ਨੂੰ ਕੇਂਦਰੀ ਕੈਬਨਿਟ ਦੀ ਬੈਠਕ ਹੋਈ ਸੀ।

  ਇਸ ਬੈਠਕ ‘ਚ ਕਿਰਾਏ ਦੇ ਨਵੇਂ ਕਾਨੂੰਨ ਮਾਡਲ ਟਿਨੈਂਸੀ ਐਕਟ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਹ ਕਾਨੂੰਨ ਸਾਰੇ ਸੂਬਿਆਂ ‘ਚ ਸਮਾਨ ਰੂਪ ਤੋਂ ਲਾਗੂ ਹੋਵੇਗਾ। ਮਾਡਲ ਟਿਨੈਂਸੀ ਐਕਟ ‘ਚ ਸੂਬਿਆਂ ‘ਚ ਇਸ ਤੋਂ ਸਬੰਧਿਤ ਅਥਾਰਟੀ ਬਣਾਉਣ ਦਾ ਪ੍ਰਸਤਾਵ ਹੈ। ਸੂਬਾ ਸਰਕਾਰਾਂ ਕਿਰਾਏ ਦੀ ਪ੍ਰਾਪਰਟੀ ਨੂੰ ਲੈ ਕੇ ਕਿਸੇ ਵਿਵਾਦ ਦੇ ਜਲਦ ਹੱਲ ਲਈ ਰੇਂਟ ਕੋਟਰਸ ਤੇ ਰੇਂਟ ਟ੍ਰਿਬਯੂਨਲਜ਼ ਵੀ ਬਣਾ ਪਾਵੇਗੀ।

  LEAVE A REPLY

  Please enter your comment!
  Please enter your name here