ਪਿੰਡ ਜਿਊਂਦ ‘ਚ ਜ਼ਮੀਨ ‘ਤੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਖੂਨੀ ਝੜਪ, ਗੋਲੀਬਾਰੀ ‘ਚ ਕਈ ਜ਼ਖ਼ਮੀ

    0
    141

    ਬਠਿੰਡਾ, ਜਨਗਾਥਾ ਟਾਇਮਜ਼: (ਰਵਿੰਦਰ)

    ਬਠਿੰਡਾ ਜਿਲ੍ਹੇ ਦੇ ਪਿੰਡ ਜਿਊਂਦ ਵਿਚ ਜ਼ਮੀਨੀ ਵਿਵਾਦ ਕਾਰਨ ਦੋ ਧਿਰਾਂ ਵਿੱਚ ਲੜਾਈ ਦੌਰਾਨ ਗੋਲੀ ਚੱਲਣ ਨਾਲ ਦਰਜਨ ਵਿਅਕਤੀ ਜ਼ਖ਼ਮੀ ਹੋ ਗਏ ਹਨ। ਪਿੰਡ ਵਿਚ ਕਾਫ਼ੀ ਸਮੇਂ ਤੋ ਦੋ ਧਿਰਾਂ ਦੌਰਾਨ ਜ਼ਮੀਨੀ ਵਿਵਾਦ ਚੱਲ ਰਿਹਾ ਹੈ। ਅੱਜ ਮਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਇੱਕ ਧਿਰ ਵਲੋਂ ਜ਼ਮੀਨ ’ਤੇ ਕਬਜ਼ਾ ਕਰਨਾ ਚਾਹਿਆ ਤਾਂ ਦੂਜੀ ਧਿਰ ਵਲੋਂ ਉਨ੍ਹਾਂ ਨੂੰ ਰੋਕਣਾ ਦੀ ਕੋਸ਼ਿਸ਼ ਕੀਤੀ ਗਈ।

    ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਮਲਕੀਤ ਸਿੰਘ ਪੁੱਤਰ ਚਤਰ ਸਿੰਘ ਵਾਸੀਅਨ ਜਿਊਂਦ ਨੇ ਬੀਤੇ ਕੱਲ੍ਹ ਰਾਮਪੁਰਾ ਪੁਲਿਸ ਕੋਲ ਬਿਆਨ ਦਰਜ ਕਰਵਾਏ ਸਨ ਕਿ ਪਿੰਡ ਦੇ ਹੀ ਇਕ ਹੋਰ ਪਰਿਵਾਰ ਨੇ ਔਰਤਾਂ ਸਣੇ ਉਨ੍ਹਾਂ ਦੇ ਖੇਤ ਵਿਚ ਦਾਖਲ ਹੋ ਕੇ ਝੋਨੇ ਦੀ ਫਸਲ ਵਾਹ ਦਿੱਤੀ। ਜਿਸ ਦੇ ਚਲਦਿਆਂ ਥਾਣਾ ਸਦਰ ਰਾਮਪੁਰਾ ਦੀ ਪੁਲਿਸ ਨੇ ਸੁਦਾਗਰ ਸਿੰਘ, ਚਮਕੌਰ ਸਿੰਘ ਪੁੱਤਰਾ ਸੁਰਜੀਤ ਸਿੰਘ, ਸੁਰਜੀਤ ਸਿੰਘ ਪੁੱਤਰ ਰਾਮ ਸਿੰਘ, ਹਰਬੰਤ ਕੌਰ ਪਤਨੀ ਸੁਰਜੀਤ ਸਿੰਘ ਵਾਸੀਆਨ ਜਿਊਂਦ, ਚਮਕੌਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਧਨੌਲਾ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਪਰ ਅੱਜ ਮੁੜ ਉਸੇ ਹੀ ਜਮੀਨ ’ਤੇ ਜਦ ਫਿਰ ਇਸੇ ਧਿਰ ਵੱਲੋਂ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਦ ਕਬਜਾ ਕਰਨ ਆਈ ਧਿਰ ਵੱਲੋਂ ਗੋਲੀਬਾਰੀ ਕੀਤੀ ਗਈ।

    ਇਸ ਵਿਚ ਇਕ ਕਿਸਾਨ ਆਗੂ ਸਣੇ ਕਈ ਜਣੇ ਗੰਭੀਰ ਰੂਪ ਵਿਚ ਜਖਮੀ ਹੋ ਗਏ ਪਰ ਪਿੰਡ ਵਾਸੀਆਂ ਨੇ ਕਬਜਾ ਕਰਨ ਵਾਲੀ ਧਿਰ ਦਾ ਵਿਰੋਧ ਕਰਨ ਦੇ ਨਾਲ ਇਨ੍ਹਾਂ ਨੂੰ ਖਦੇੜ ਦਿੱਤਾ। ਲੋਕਾਂ ਦੇ ਵਿਰੋਧ ਦੌਰਾਨ ਕਬਜਾ ਕਰਨ ਆਏ ਕੁੱਝ ਵਿਅਕਤੀਆਂ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜਿਨ੍ਹਾਂ ਨੂੰ ਰਾਮਪੁਰਾ ਸਦਰ ਦੀ ਪੁਲਿਸ ਨੇ ਥਾਣਾ ਮੁਖੀ ਬਿਕਰਮਜੀਤ ਸਿੰਘ ਦੀ ਅਗਵਾਈ ਵਿਚ ਪੁੱਜ ਕੇ ਹਿਰਾਸਤ ਵਿਚ ਲੈਣ ਉਪਰੰਤ ਜਖਮੀ ਹਾਲਤ ਨੂੰ ਵੇਖਦਿਆਂ ਤਪਾ ਦੇ ਸਰਕਾਰੀ ਹਸਪਤਾਲ ਅੰਦਰ ਇਲਾਜ ਲਈ ਭਰਤੀ ਕਰਵਾਇਆ।ਉਧਰ, ਜਮੀਨ ਦੇ ਪਹਿਲੇ ਮਾਲਿਕਾਂ ਵਿਚੋਂ ਜ਼ਖ਼ਮੀ ਹੋਏ ਵਿਅਕਤੀਆਂ ਵਿਚੋਂ ਵੀਰ ਸਿੰਘ ਅਤੇ ਲਖਵੀਰ ਸਿੰਘ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਜਿਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਅੰਦਰ ਭਰਤੀ ਕਰਵਾਇਆ ਗਿਆ ਹੈ, ਜਦਕਿ ਬਾਕੀ ਜਖਮੀਆਂ ਨੂੰ ਰਾਮਪੁਰਾ ਹਸਪਤਾਲ ਅੰਦਰ ਭਰਤੀ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਅਨੁਸਾਰ ਧਰਮਪਾਲ ਸਿੰਘ, ਗੁਰਚਰਨ ਸਿੰਘ, ਜੋਗਿੰਦਰ ਸਿੰਘ, ਨਿੱਦਰ ਸਿੰਘ, ਜਗਦੀਸ਼ ਸਿੰਘ, ਹਰਬੰਸ ਸਿੰਘ ਭਾਕਿਯੂ ਦੇ ਆਗੂ ਗੁਲਾਬ ਸਿੰਘ ਵੀ ਸ਼ਾਮਿਲ ਹਨ।

    ਦੂਜੇ ਪਾਸੇ ਵੀ ਚਾਰ ਵਿਅਕਤੀਆਂ ਦੇ ਕਾਫੀ ਸੱਟਾਂ ਲੱਗੀਆ ਹਨ ਜਦਕਿ ਸਿਵਲ ਹਸਪਤਾਲ ਰਾਮਪੁਰਾ ਵਿਖੇ ਅਨੇਕਾਂ ਕਿਸਾਨ ਔਰਤਾਂ ਵੀ ਕਿਸਾਨੀ ਝੰਡੇ ਚੁੱਕੀ ਬੈਠੀਆ ਨਜਰ ਆਈਆਂ। ਥਾਣਾ ਮੁੱਖੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਪਾਏ ਜਾਣ ਵਾਲੀ ਧਿਰ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਜਿਕਰਯੋਗ ਇਹ ਵੀ ਹੈ ਕਿ ਦੋਵੇ ਧਿਰਾਂ ਵਿਚ ਸ਼ਾਮਲ ਵਿਅਕਤੀਆਂ ਵਿਚੋਂ ਕੁੱਝ ਦੇ ਕਿਸਾਨ ਜੱਥੇਬੰਦੀਆਂ ਦੇ ਵਰਕਰਾਂ ਵਜੋ ਬਿੱਲੇ ਲੱਗੇ ਹੋਏ ਸਨ।

    LEAVE A REPLY

    Please enter your comment!
    Please enter your name here