‘ਪਾਣੀ ਬਚਾਓ-ਪੈਸੇ ਕਮਾਓ’ ਯੋਜਨਾ ਦਾ ਵੱਧ ਤੋਂ ਵੱਧ ਲਾਹਾ ਲੈਣ ਕਿਸਾਨ : ਡਿਪਟੀ ਕਮਿਸ਼ਨਰ 

  0
  99

  ਹੁਸ਼ਿਆਰਪੁਰ (ਰੁਪਿੰਦਰ ) ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ‘ਪਾਣੀ ਬਚਾਓ-ਪੈਸੇ ਕਮਾਓ’ ਯੋਜਨਾ ਦਾ ਵੱਧ ਤੋਂ ਵੱਧ ਕਿਸਾਨਾਂ ਨੂੰ ਲਾਹਾ ਲੈਣਾ ਚਾਹੀਦਾ ਹੈ। ਉਹ ਅੱਜ ਪਾਵਰਕਾਮ, ਵਰਲਡ ਬੈਂਕ ਅਤੇ ਖੇਤੀਬਾੜੀ ਵਿਭਾਗ ਨਾਲ ਕੀਤੀ ਮੀਟਿੰਗ ਦੌਰਾਨ ਇਸ ਯੋਜਨਾ ਦਾ ਜਾਇਜ਼ਾ ਲੈ ਰਹੇ ਸਨ। ਉਨ•ਾਂ ਕਿਹਾ ਕਿ ਜ਼ਿਲ•ੇ ਦੀ ਤਹਿਸੀਲ ਮੁਕੇਰੀਆਂ ਦੇ ਧਨੋਆ ਫੀਡਰ ਨੂੰ ਇਸ ਯੋਜਨਾ ਵਿੱਚ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਚੁਣਿਆ ਗਿਆ ਹੈ। ਇਸ ਫੀਡਰ ਦੇ 158 ਕਿਸਾਨਾਂ ਵਿੱਚੋਂ 64 ਕਿਸਾਨਾਂ ਵਲੋਂ ਇਸ ਯੋਜਨਾ ਨੂੰ ਅਡਾਪਟ ਕਰਕੇ ਫਾਇਦਾ ਚੁੱਕਿਆ ਜਾ ਰਿਹਾ ਹੈ, ਜਦਕਿ 55 ਕਿਸਾਨਾਂ ਨੂੰ 1 ਲੱਖ 54 ਹਜ਼ਾਰ ਰੁਪਏ ਦਾ ਲਾਭ ਦਿੱਤਾ ਜਾ ਚੁੱਕਾ ਹੈ।
  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੂਬੇ ਵਿੱਚ ਇਹ ਯੋਜਨਾ 6 ਫੀਡਰਾਂ ਵਿੱਚ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਮੁਕੇਰੀਆਂ ਦਾ ਧਨੋਆ ਫੀਡਰ ਵੀ ਸ਼ਾਮਲ ਹੈ, ਜਿਸ ਤਹਿਤ 5 ਪਿੰਡਾਂ ਧਨੋਆ, ਚਕਵਾਲ, ਮੁਰਾਦਪੁਰ, ਸਮਰਾਵਾਂ ਤੇ ਝੰਗੀ ਮਾਈ ਸ਼ਾਹ ਦੇ ਕਿਸਾਨਾਂ ਨੂੰ ਇਸ ਯੋਜਨਾ ਤਹਿਤ ਸ਼ਾਮਲ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਉਕਤ ਪਿੰਡਾਂ ਦੇ ਕਿਸਾਨ ਇਸ ਯੋਜਨਾ ਨੂੰ ਅਪਣਾ ਕੇ ਪਾਣੀ ਦੀ ਬੱਚਤ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ।
  ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਇਸ ਯੋਜਨਾ ਤਹਿਤ ਧਨੋਆ ਫੀਡਰ ਦੇ ਕਿਸਾਨਾਂ ਨੂੰ ‘ਪਾਣੀ ਬਚਾਓ-ਪੈਸੇ ਕਮਾਓ’ ਯੋਜਨਾ ਦੇ ਲਾਭਾਂ ਬਾਰੇ ਜਾਣਕਾਰੀ ਦੇ ਕੇ ਯੋਜਨਾ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਇਸ ਯੋਜਨਾ ਤਹਿਤ ਮੁਫ਼ਤ ਬਿਜਲੀ ਦੀ ਇਕ ਸੀਮਾ ਨਿਰਧਾਰਤ ਕੀਤੀ ਗਈ ਹੈ, ਜੋ ਕਿ ਸਬੰਧਤ ਕਿਸਾਨ ਦੀ ਮੋਟਰ/ਟਿਊਬਵੈਲ ਦੇ ਸਮਰੱਥਾ ‘ਤੇ ਨਿਰਧਾਰਤ ਹੈ। ਉਨ•ਾਂ ਦੱਸਿਆ ਕਿ ਕਿਸਾਨ ਮੋਟਰ/ਟਿਊਬਵੈਲ ਦੀ ਸਮਰੱਥਾ ਅਨੁਸਾਰ ਬਿਜਲੀ ਪ੍ਰਯੋਗ ਦੀ ਨਿਰਧਾਰਤ ਸੀਮਾ 160 ਯੂਨਿਟ/ਬੀ.ਐਚ.ਪੀ. ਪ੍ਰਤੀ ਮਹੀਨਾ ਤੋਂ ਘੱਟ ਬਿਜਲੀ ਖਪਤ ਕਰਦਾ ਹੈ, ਤਾਂ ਇਹ 4 ਰੁਪਏ ਪ੍ਰਤੀ ਯੂਨਿਟ ਦਾ ਹੱਕਦਾਰ ਹੋਵੇਗਾ ਅਤੇ ਇਹ ਪੈਸੇ ਸਿੱਧੇ ਉਨ•ਾਂ ਦੇ ਬੈਂਕ ਖਾਤੇ ਵਿੱਚ ਆ ਜਾਣਗੇ।
  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਦੋਂ ਕਿਸੇ ਹਾਲਤ ਵਿੱਚ ਸਬੰਧਤ ਕਿਸਾਨ 160 ਯੂਨਿਟ ਤੋਂ ਜਿਆਦਾ ਬਿਜਲੀ ਦਾ ਪ੍ਰਯੋਗ ਵੀ ਕਰਦਾ ਹੈ, ਤਾਂ ਵੀ ਉਸ ਮੋਟਰ/ਟਿਊਬਵੈਲ ਦਾ ਬਿੱਲ ਨਹੀਂ ਦੇਣਾ ਪਵੇਗਾ। ਯੋਜਨਾ ਦਾ ਉਦੇਸ਼ ਇਸ ਨੂੰ ਯਕੀਨੀ ਬਣਾਉਣਾ ਹੈ ਕਿ ਕਿਸਾਨ ਪਾਣੀ ਦਾ ਪ੍ਰਯੋਗ ਸੰਜਮ ਨਾਲ ਕਰਨ, ਜਿਸ ਤਹਿਤ ਤੇਜ਼ੀ ਨਾਲ ਘੱਟ ਰਹੇ ਜ਼ਮੀਨ ਦੇ ਹੇਠਾਂ ਪਾਣੀ ਦੇ ਪੱਧਰ ਨੂੰ ਥੱਲੇ ਜਾਣ ਤੋਂ ਬਚਾਇਆ ਜਾ ਸਕੇ। ਉਨ•ਾਂ ਦੱਸਿਆ ਕਿ ਕਿਸਾਨ ਵਲੋਂ ਇਸ ਤਰ•ਾਂ ਪ੍ਰਯੋਗ ਕੀਤੀ ਗਈ ਬਿਜਲੀ ਅਤੇ ਉਸ ਦੇ ਖਾਤਿਆਂ ਵਿੱਚ ਉਪਲਬੱਧ ਕਰਵਾਈ ਗਈ ਸਬਸਿਡੀ ਦੇ ਬਾਰੇ ਉਨ•ਾਂ ਨੂੰ ਲਗਾਤਾਰ ਜਾਣਕਾਰੀ ਪ੍ਰਦਾਨ ਕਰਵਾਈ ਜਾਵੇਗੀ। ਉਨ•ਾਂ ਬਿਜਲੀ ਅਤੇ ਖੇਤੀ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਯੋਜਨਾ ਦੇ ਲਾਭਾਂ ਬਾਰੇ ਵੱਧ ਤੋਂ ਵੱਧ ਪ੍ਰਚਾਰ ਅਤੇ ਪ੍ਰਸਾਰ ਨੂੰ ਯਕੀਨੀ ਬਣਾਉਣ ਲਈ ਪਿੰਡ ਪੱਧਰ ‘ਤੇ ਕੈਂਪ ਲਗਾਉਣ। ਉਨ•ਾਂ ਦੱਸਿਆ ਕਿ ਯੋਜਨਾ ਅਧੀਨ ਕਿਸਾਨ ਮੁਫ਼ਤ ਬਿਜਲੀ ਦੇ ਨਾਲ-ਨਾਲ ਪਾਣੀ ਬਚਾ ਕੇ ਪੈਸਾ ਕਮਾ ਸਕਣਗੇ। ਇਸ ਫੀਡਰ ਦੇ 80 ਪ੍ਰਤੀਸ਼ਤ ਤੋਂ ਜਿਆਦਾ ਕਿਸਾਨਾਂ ਦਾ ਇਸ ਯੋਜਨਾ ਦਾ ਹਿੱਸਾ ਬਣਨ ਨਾਲ ਪੂਰੇ ਫੀਡਰ ਨੂੰ ਬਾਕੀ ਫੀਡਰਾਂ ਦੇ ਮੁਕਾਬਲੇ 2 ਘੰਟੇ ਵਧੇਰੇ ਮੁਫ਼ਤ ਬਿਜਲੀ ਦਿੱਤੀ ਜਾਵੇਗੀ।
  ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁਖੀ ਡਾ. ਰਾਜਨ ਅਗਰਵਾਲ, ਐਸ.ਈ. ਪਾਵਰਕਾਮ ਇੰਜੀਨੀਅਰ ਪੀ.ਐਸ. ਖਾਂਬਾ, ਸਲਾਹਕਾਰ ਇੰਟਰਨੈਸ਼ਨਲ ਵਰਲਡ ਬੈਂਕ ਸ੍ਰੀ ਮਹਿੰਦਰ ਗੁਲਾਟੀ, ਐਕਸੀਅਨ ਪਾਵਰਕਾਮ ਮੁਕੇਰੀਆ ਸ੍ਰੀ ਕੁਲਦੀਪ ਸਿੰਘ ਤੋਂ ਇਲਾਵਾ ਖੇਤੀਬਾੜੀ ਅਤੇ ਵਾਟਰ ਰਿਸੋਰਸਜ਼ ਦੇ ਨੁਮਾਇੰਦੇ ਵੀ ਹਾਜ਼ਰ ਸਨ।

  LEAVE A REPLY

  Please enter your comment!
  Please enter your name here