ਨਿਮਿਸ਼ਾ ਮਹਿਤਾ ਨੇ ਰਘੁਵੀਰ ਕਲੋਆ ਦੀ ਪੁਸਤਕ ਗੋਗਲਿਆਂ ਦੀ ਮੀਂਹ ਦੀ ਘੁੰਡ ਚੁਕਾਈ ਕੀਤੀ

  0
  158

  ਮਾਹਿਲਪੁਰ (ਮੋਹਿਤ ਹੀਰ )-ਸੰਵਾਦ ਇੱਕ ਚਰਚਾ ਸੰਸਥਾ ਵਲੋਂ ਲੇਖ਼ਕ ਅਤੇ ਵਾਤਾਵਾਰਣ ਚਿੰਤਕ ਵਿਜੇ ਬੰਬੇਲੀ ਦੀ ਅਗਵਾਈ ਹੇਠ ਸਥਾਨਕ ਜੇ ਡੀ ਬਿਰਧ ਆਸ਼ਰਮ ਵਿਖ਼ੇ ਸਮਾਗਮ ਕਰਵਾਇਆ ਗਿਆ ਜਿਸ ਵਿਚ ਮੁੱਖ਼ ਮਹਿਮਾਨ ਵਜੋਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਬੁਲਾਰਾ ਨਿਮਿਸ਼ਾ ਮਹਿਤਾ ਹਾਜ਼ਰ ਹੋਏ ਜਦਕਿ ਸਮਾਗਮ ਦੀ ਪ੍ਰਧਾਨਗੀ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਪਰਵਿੰਦਰ ਸਿੰਘ, ਕੌਂਸਲਰ ਜਤਿੰਦਰ ਕੁਮਾਰ ਸੋਨੂੰ, ਰੀਟਾ ਰਾਣੀ ਵਰਮਾ, ਡਾ ਵਰਿੰਦਰ ਗਰਗ, ਰੁਪਿੰਦਰਜੋਤ ਸਿੰਘ ਬੱਬੂ ਮਾਹਿਲਪੁਰੀ ਨੇ ਕੀਤੀ। ਇਸ ਸਮਾਗਮ ਦੌਰਾਨ ਲੇਖ਼ਕ ਰਘੁਵੀਰ ਕਲੋਆ ਦੀ ਬਾਲ ਪੁਸਤਕ ‘ਗੋਗਲਿਆਂ ਦੀ ਮੀਂਹ’ ਦੀ ਘੁੰਡ ਚੁਕਾਈ ਕੀਤੀ ਗਈ।
  ਇਸ ਮੌਕੇ ਸੰਬੋਧਨ ਕਰਦਿਆਂ ਮੈਡਮ ਨਿਮਿਸ਼ਾ ਮਹਿਤਾ ਨੇ ਕਿਹਾ ਬਦਲਵੇਂ ਯੁੱਗ ਵਿਚ ਬੱਚਿਆਂ ਨੂੰ ਆਪਣੇ ਪੁਰਾਤਨ ਵਿਰਸੇ ਨਾਲ ਜੋੜ ਲਈ ਬਾਲ ਸਾਹਿਤ ਹੀ ਉੱਤਮ ਖ਼ੁਰਾਕ ਹੈ। ਉਨ•ਾਂ ਕਿਹਾ ਕਿ ਰਘੁਵੀਰ ਕਲੋਆ ਵਲੋਂ ਆਪਣੀ ਇਸ ਪਸੁਤਕ ਵਿਚ ਲਿਖ਼ੀਆਂ ਬਾਲ ਕਹਾਣੀਆਂ ਨੂੰ ਬੱਚਿਆਂ ਦੀ ਮਾਨਸਿਕਤਾ ਨੂੰ ਉਜਾਗਰ ਕੀਤਾ ਹੈ। ਉਨ•ਾਂ ਕਿਹਾ ਕਿ ਲੇਖ਼ਕਾਂ ਨੂੰ ਅਜਿਹੀਆਂ ਕਹਾਣੀਆਂ ਹੀ ਲਿਖ਼ਣੀਆਂ ਚਾਹੀਦੀਆਂ ਹਨ। ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿ ਰਘੁਵੀਰ ਕਲੋਆ ਦੀ ਇਹ ਪੰਜਵੀਂ ਕਿਤਾਬ ਹੈ ਅਤੇ ਸਾਰੀਆਂ ਕਿਤਾਬਾਂ ਰਾਂਹੀ ਉਸ ਨੇ ਸਮਾਜ ਦੀ ਦਸ਼ਾ ਨੂੰ ਉਜਾਗਰ ਕਰਕੇ ਸਮਾਜ ‘ਤੇ ਆਪਣੀ ਮਜ਼ਬੂਤ ਪਕੜ ਦਰਸਾਈ ਹੈ। ਇਸ ਕਿਤਾਬ ਦੀਆਂ ਸਾਰੀਆਂ ਕਹਾਣੀਆਂ ਬੱਚਿਆਂ ਦੀ ਮਨੋਦਸ਼ਾ ਦਰਸਾਉਂਦੀਆਂ ਹਨ। ਇਸ ਮੌਕੇ ਪ੍ਰੋ ਰਾਜ ਕੁਮਾਰ, ਅਰਵਿੰਦਰ ਕੌਰ, ਅਰਸ਼ਦੀਪ ਕੌਰ, ਬਲਕੀਰਤ ਸਿੰਘ, ਸੁਖ਼ਦੇਵ ਸਿੰਘ, ਹਰਜਿੰਦਰ ਸਿੰਘ, ਜਤਿੰਦਰ ਸਿੰਘ, ਅਨਮੋਲ ਰਤਨ, ਜਤਿੰਦਰ ਬਾਲੀ, ਪਵਨ ਕੁਮਾਰ ਪੁੰਜ, ਹਰਵਿੰਦਰ ਸਿੰਘ, ਸੋਹਣ ਸਿੰਘ, ਬਲਵਿੰਦਰਪਾਲ ਮਰਵਾਹਾ, ਸਰਬਜੀਤ ਸਾਬੀ ਸਮੇਤ ਸਾਹਿਤਕ ਖ਼ੇਤਰ ਨਾਲ ਜੁੜੀਆਂ ਹਸਤੀਆਂ ਵੀ ਸ਼ਾਮਿਲ ਸਨ।

  LEAVE A REPLY

  Please enter your comment!
  Please enter your name here