ਨਾਕੇਬੰਦੀ ਦੌਰਾਨ ਔਰਤ ਸਣੇ ਚਾਰ ਕਾਬੂ, ਹੈਰੋਇਨ, ਅਫੀਮ, ਸੋਨਾ ਤੇ ਡਰੱਗ ਮਨੀ ਬਰਾਮਦ

    0
    168

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਨਾਕੇਬੰਦੀ ਦੌਰਾਨ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਕਾਰ ਸਵਾਰ ਇਕ ਔਰਤ ਸਮੇਤ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਇਕ ਕਿੱਲੋ 600 ਗ੍ਰਾਮ ਹੈਰੋਇਨ, 600 ਗ੍ਰਾਮ ਅਫੀਮ, 500 ਗ੍ਰਾਮ ਸੋਨਾ ਤੇ 50 ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ‘ਚੋਂ ਦੋ ਅੰਮ੍ਰਿਤਸਰ ਤੇ ਦੋ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਹਨ। ਮੁਲਜ਼ਮਾਂ ਦੀ ਪਛਾਣ ਪੁਸ਼ਪਿੰਦਰ ਸਿੰਘ ਟਿੱਕੂ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਨਰਾਇਣ ਨਗਰ ਹੁਸ਼ਿਆਰਪੁਰ, ਅਮਿਤ ਚੌਧਰੀ ਪੁੱਤਰ ਵਰਿੰਦਰ ਸਿੰਘ ਵਾਸੀ ਟੈਗੋਰ ਨਗਰ ਹਾਲ ਵਾਸੀ ਬੱਸੀ ਖਵਾਜੂ, ਜਸਵੀਰ ਸਿੰਘ ਗੱਜੂ ਪੁੱਤਰ ਪ੍ਰਕਾਸ਼ ਸਿੰਘ ਵਾਸੀ ਗ੍ਰੀਨ ਐਵੀਨਿਊ ਜੰਡਿਆਲਾ ਅੰਮ੍ਰਿਤਸਰ ਤੇ ਜਗਰੂਪ ਕੌਰ ਵਾਸੀ ਜੰਡਿਆਲਾ ਅੰਮ੍ਰਿਤਸਰ ਵਜੋਂ ਹੋਈ ਹੈ।ਇਸ ਸੰਬੰਧੀ ਤਫਤੀਸ਼ੀ ਅਫ਼ਸਰ ਏਐੱਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਉਨ੍ਹਾਂ ਵੱਲੋਂ ਟਾਂਡਾ ਬਾਈਪਾਸ ’ਤੇ ਨਾਕਾ ਲਗਾਇਆ ਗਿਆ ਸੀ। ਇਸ ਦੌਰਾਨ ਪੀਬੀ 02 ਬੀਐੱਚ 4443 ਕਾਰ ਨੂੰ ਸ਼ੱਕ ਦੇ ਅਧਾਰ ’ਤੇ ਰੋਕਿਆ ਗਿਆ, ਜਿਸ ਵਿਚ ਦੋ ਜਣੇ ਸਵਾਰ ਸਨ। ਜਦੋਂ ਉਕਤ ਦੋਵਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਵਿਚੋਂ ਪੁਸ਼ਪਿੰਦਰ ਟਿੱਕੂ ਕੋਲੋਂ 45 ਗ੍ਰਾਮ ਹੈਰੋਇਨ ਅਤੇ ਅਮਿਤ ਚੌਧਰੀ ਕੋਲੋ 25 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਨੇ ਉਕਤ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਕਤ ਦੋਵਾਂ ਨੇ ਦੱਸਿਆ ਕਿ ਉਹ ਉਕਤ ਹੈਰੋਇਨ ਜਸਵੀਰ ਸਿੰਘ ਤੇ ਜਗਰੂਪ ਕੌਰ ਕੋਲੋ ਲੈ ਕੇ ਆਏ ਹਨ, ਜਿਸ ਦੀ ਨਿਸ਼ਾਨਦੇਹੀ ’ਤੇ ਜਸਵੀਰ ਸਿੰਘ ਤੇ ਜਗਰੂਪ ਕੌਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਕੋਲੋਂ ਹੋਰ ਹੈਰੋਇਨ, ਅਫੀਮ, ਸੋਨਾ ਤੇ ਨਕਦੀ ਬਰਾਮਦ ਕੀਤੀ ਗਈ।

    ਉਨ੍ਹਾਂ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਕੋਲੋਂ ਇਕ ਕਿਲੋਂ 600 ਗ੍ਰਾਮ ਹੈਰੋਇਨ, 600 ਗ੍ਰਾਮ ਅਫੀਮ, 500 ਗ੍ਰਾਮ ਸੋਨਾ ਤੇ 50 ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ। ਇਸ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ, ਜਿਸ ਵਿਚ ਹੋਰ ਖੁਲਾਸੇ ਹੋ ਸਕਦੇ ਹਨ।

    LEAVE A REPLY

    Please enter your comment!
    Please enter your name here