ਨਵਜੋਤ ਸਿੱਧੂ ਨੂੰ ਮਨਾਉਣ ਦੇ ਯਤਨ ਜਾਰੀ, ਹਾਈ ਕਮਾਂਡ ਦਾ ਰੁੱਖ ਨਹੀਂ ਹੋਇਆ ਸਾਫ਼

  0
  66

  ਪਟਿਆਲਾ, (ਸਿਮਰਨ) :

  ਕੀ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਅਸਤੀਫ਼ਾ ਦੇਣ ਪਿਛੋਂ ਕਾਂਗਰਸ ਹਾਈ ਕਮਾਂਡ ਸਿੱਧੂ ਨੂੰ ਮਨਾਉਣ ਦੇ ਮੂਡ ਵਿਚ ਹੈ। ਇਹ ਸਵਾਲ ਹਰ ਜਗ ਖੜ੍ਹਾ ਹੈ।

  ਹੁਣ ਤਕ ਨਾ ਤਾਂ ਰਾਹੁਲ ਗਾਂਧੀ ਤੇ ਨਾ ਹੀ ਪ੍ਰਿਅੰਕਾ ਗਾਂਧੀ ਵੱਲੋਂ ਇਸ ਮਾਮਲੇ ਵਿਚ ਕੋਈ ਪਹਿਲ ਕੀਤੀ ਗਈ ਹੈ ਤੇ ਨਾ ਹੀ ਕਿਸੇ ਸੀਨੀਅਰ ਆਗੂ ਨੇ ਸਿੱਧੂ ਨਾਲ ਮੁਲਾਕਾਤ ਕੀਤੀ ਹੈ। ਉਲਟਾ ਕਾਂਗਰਸ ਦੇ ਕੌਮੀ ਬੁਲਾਰਿਆਂ ਦੇ ਸਿੱਧੂ ਖਿਲਾਫ ਬਿਆਨ ਜ਼ਰੂਰ ਸਾਹਮਣੇ ਆਏ ਹਨ। ਉਂਝ ਪੰਜਾਬ ਵਿੱਚ ਸਿੱਧੂ ਨੂੰ ਮਨਾਉਣ ਦੇ ਯਤਨ ਜਾਰੀ ਹਨ। ਇਸ ਦੌਰਾਨ ਵਿਧਾਇਕਾਂ ਵੱਲੋਂ ਸਿੱਧੂ ਨਾਲ ਮੁਲਾਕਾਤਾਂ ਕਰਨ ਦਾ ਦੌਰ ਜਾਰੀ ਹੈ। ਨਵਾਂਸ਼ਹਿਰ ਹਲਕੇ ਦੇ ਵਿਧਾਇਕ ਅੰਗਦ ਸਿੰਘ ਤੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਵੱਲੋਂ ਇਥੇ ਯਾਦਵਿੰਦਰਾ ਕਲੌਨੀ ਵਿਚ ਸਿੱਧੂ ਦੀ ਰਿਹਾਇਸ਼ ’ਤੇ ਉਹਨਾਂ ਨਾਲ ਮੁਲਾਕਾਤ ਕੀਤੀ ਗਈ। ਕੁੱਝ ਹਲਕਿਆਂ ਨੇ ਸਿੱਧੂ ਨੂੰ ਰਾਇ ਦਿੱਤੀ ਹੈ ਕਿ ਪਾਰਟੀ ਪ੍ਰਧਾਨ ਦਾ ਕੰਮ ਪਾਰਟੀ ਚਲਾਉਣਾ ਹੁੰਦਾ ਹੈ ਤੇ ਸਰਕਾਰ ਮੁੱਖ ਮੰਤਰੀ ਚਲਾਉਂਦਾ ਹੈ। ਇਸ ਲਈ ਸਿੱਧੂ ਸਰਕਾਰ ਦੇ ਕੰਮ ਵਿਚ ਦਖਲ ਦੇਣ ਦੀ ਥਾਂ ਪਾਰਟੀ ਦੀ ਮਜ਼ਬੂਤੀ ਵਾਸਤੇ ਪਾਸੇ ਕੰਮ ਕਰਨ।ਇਸ ਦੌਰਾਨ ਚੰਨੀ ਸਰਕਾਰ ਵੱਲੋਂ ਡੀ ਜੀ ਪੀ ਤੇ ਐਡਵੋਕੇਟ ਜਨਰਲ ਦੋਵੇਂ ਅਹੁਦਿਆਂ ਲਈ ਕੀਤੀਆਂ ਨਿਯੁਕਤੀਆਂ ਦੇ ਹੱਕ ਵਿਚ ਸਟੈਂਡ ਲੈਣ ਤੋਂ ਬਾਅਦ ਮੰਤਰੀ ਤੇ ਵਿਧਾਇਕ ਸਿੱਧੂ ਨੁੰ ਮਿਲਣ ਤੋਂ ਨਿਕਾਰਾ ਕਰਨ ਲੱਗ ਪਏ ਹਨ। ਅੱਜ 30 ਸਤੰਬਰ ਨੂੰ ਸਿੱਧੂ ਦੀ ਰਿਹਾਇਸ਼ ਦੇ ਬਾਹਰ ਸੁੰਨਸਾਨ ਪਸਰੀ ਹੋਈ ਹੈ ਤੇ ਕੋਈ ਵੀ ਉਹਨਾਂ ਨੁੰ ਮਿਲਣ ਨਹੀਂ ਪੁੱਜਾ। ਕੱਲ੍ਹ ਸ਼ਾਮ ਇਹ ਚਰਚਾ ਛਿੜੀ ਸੀ ਕਿ ਮੁੱਖ ਮੰਤਰੀ ਖੁਦ ਪਟਿਆਲਾ ਪਹੁੰਚ ਰਹੇ ਹਨ ਪਰ ਇਹ ਅਫਵਾਹ ਹੀ ਸਾਬਤ ਹੋਈ। ਸਰਕਾਰ ਦੇ ਰੁੱਖ ਤੋਂ ਅਜਿਹਾ ਸਪਸ਼ਟ ਹੋ ਰਿਹਾ ਹੈ ਕਿ ਸਿੱਧੂ ਨੁੰ ਮਨਾਉਣ ਲਈ ਹੱਦੋਂ ਵੱਧ ਯਤਨ ਕਰਨ ਦਾ ਕੋਈ ਇਰਾਦਾ ਨਹੀਂ ਹੈ। ਸਿੱਧੂ ਅਗਲਾ ਕਦਮ ਕੀ ਚੁੱਕਦੇ ਹਨ। ਇਸ ’ਤੇ ਸਭ ਦੀਆਂ ਨਜ਼ਰਾਂ ਹਨ ਪਰ ਲੰਘੇ ਕੱਲ੍ਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਾਂਗਰਸ ਦਾ ਸੰਕਟ ਹੋਰ ਪਾਸੇ ਮੁੜ ਗਿਆ ਹੈ ਤੇ ਹੁਣ ਸਿੱਧੂ ਨੂੰ ਮਨਾਉਣ ਦੀ ਥਾਂ ਅਮਰਿੰਦਰ ਨੂੰ ਸਾਂਭਣ ਵਾਲੇ ਪਾਸੇ ਜ਼ੋਰ ਲੱਗਣਾ ਸ਼ੁਰੂ ਹੋ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਮਲਨਾਥ ਤੇ ਅੰਬਿਕਾ ਸੋਨੀ ਅਮਰਿੰਦਰ ਨਾਲ ਗੱਲਬਾਤ ਕਰ ਰਹੇ ਹਨ ਪਰ ਕੈਪਟਨ ਅਮਰਿੰਦਰ ਸਿੰਘ ਦਾ ਰੁੱਖ ਸਖ਼ਤ ਬਣਿਆ ਹੋਇਆ ਹੈ।

  LEAVE A REPLY

  Please enter your comment!
  Please enter your name here