ਨਕਲੀ ਪੁਲਿਸ ਵਾਲੇ ਚੜ੍ਹੇ ਅਸਲੀ ਪੁਲਿਸ ਦੇ ਹੱਥੇ, ਲੋਕਾਂ ਨਾਲ ਮਾਰਦੇ ਸਨ ਠੱਗੀਆਂ

    0
    162

    ਲੁਧਿਆਣਾ, ਜਨਗਾਥਾ ਟਾਇਮਜ਼: (ਰਵਿੰਦਰ)

    ਲੁਧਿਆਣਾ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਉਤੇ ਕਾਰਵਾਈ ਕਰਦਿਆਂ ਉਨ੍ਹਾਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨੂੰ ਡਰਾ ਕੇ ਉਨ੍ਹਾਂ ਤੋਂ ਪੈਸੇ ਵਸੂਲਦੇ ਸਨ। ਇਹਨਾਂ ਦੇ ਕੋਲੋਂ ਖਾਕੀ ਰੰਗ ਦੀ ਪੱਗ, ਲਾਲ ਫ਼ਿਫ਼ਟੀ ਅਤੇ ਪੁਲਿਸ ਦੇ ਲੋਗੋ ਵਾਲੇ ਮਾਸਕ ਵੀ ਬਰਾਮਦ ਹੋਏ ਹਨ।

    ਫੜੇ ਗਏ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਜੁਆਇੰਟ ਕਮਿਸ਼ਨਰ ਦਿਹਾਤੀ ਸਚਿਨ ਗੁਪਤਾ ਨੇ ਦੱਸਿਆ ਕਿ ਪੁਲਿਸ ਨੇ 4 ਅਜਿਹੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਲੋਕਾਂ ਨੂੰ ਡਰਾ ਧਮਕਾਂ ਕੇ ਪੈਸੇ ਵਸੂਲਦੇ ਸਨ। ਇਹ ਮੁਲਜ਼ਮ ਲੋਕਾਂ ਉਤੇ ਰੋਹਬ ਪੁਆਉਣ ਲਈ ਕਾਰ ਵਿਚ ਘੁੰਮਦੇ ਸਨ। ਪੁਲਿਸ ਨੇ ਇਹਨਾਂ ਕੋਲੋਂ ਖਾਕੀ ਰੰਗ ਦੀ ਪੱਗ, ਲਾਲ ਫਿਫਟੀ ਅਤੇ ਪੁਲਿਸ ਦੇ ਲੋਗੋ ਵਾਲੇ ਮਾਸਕ ਵੀ ਬਰਾਮਦ ਕੀਤੇ ਹਨ ਅਤੇ ਇਹਨਾਂ ਕੋਲੋਂ ਲਗਭਗ 50 ਹਜ਼ਾਰ ਦੀ ਨਗਦੀ ਵੀ ਬਰਾਮਦ ਕੀਤੀ ਗਈ ਹੈ।

    ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਹੁਣ ਤੱਕ ਇਨ੍ਹਾਂ ਨੇ ਪੰਜ ਵਾਰਦਾਤਾਂ ਕਬੂਲੀਆਂ ਹਨ ਅਤੇ ਪੁੱਛਗਿੱਛ ਜਾਰੀ ਹੈ। ਪੁਲਿਸ ਨੂੰ ਇਹਨਾਂ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

    LEAVE A REPLY

    Please enter your comment!
    Please enter your name here