ਦੇਹਰਾਦੂਨ ਤੋਂ 15 ਸਾਲਾ ਲੜਕਾ ਲਾਪਤਾ, ਪਰਿਵਾਰ ਵੱਲੋਂ ਮਦਦ ਦੀ ਅਪੀਲ

  0
  49

  ਦੇਹਰਾਦੂਨ (ਜਨਗਾਥਾ ) – ਦੇਹਰਾਦੂਨ ਦੇ ਜੀਵਨਗੜ੍ਹ ‘ਚ ਸੇਪਨੀਅਸ ਸਕੂਲ ‘ਚ ਪੜ੍ਹਦੇ 15 ਸਾਲਾ ਨੌਜਵਾਨ ਯਸ਼ ਚਾਵਲਾ ਦੇ ਲਾਪਤਾ ਹੋਣ ਦੀ ਸੂਚਨਾ ਹੈ। ਲਾਪਤਾ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਬਾਬੂਸ਼ਾਹੀ ਨਾਲ ਗੱਲ ਕਰਦਿਆਂ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਮਾਮਾ ਜੀ ਦਾ ਲੜਕਾ ਯਸ਼ ਦੇਹਰਾਦੂਨ ਤੋਂ 16 ਨਵੰਬਰ ਤੋਂ ਲਾਪਤਾ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਦੀ ਛਾਣਬੀਣ ਤੋਂ ਇਹੀ ਪਤਾ ਲੱਗ ਸਕਿਆ ਕਿ ਨੌਜਵਾਨ ਪੰਜਾਬ ਵੱਲ੍ਹ ਨੂੰ ਹੀ ਆਇਆ ਹੈ, ਪਰ ਫਿਲਹਾਲ ਉਸਦਾ ਕਿਤੇ ਅਤਾ-ਪਤਾ ਨਹੀਂ ਲੱਗ ਰਿਹਾ।

  ਜਾਣਕਾਰੀ ਲਈ ਦੱਸ ਦੇਈਏ ਕਿ ਨੌਜਵਾਨ ਦੀ ਉਮਰ 15 ਤੋਂ 16 ਦੀ ਦੱਸੀ ਜਾ ਰਹੀ ਹੈ। ਉਹ ਦੇਹਰਾਦੂਨ ਦੇ ਸਕੂਲ ‘ਚ ਦਸਵੀਂ ਕਲਾਸ ਦਾ ਵਿਦਿਆਰਥੀ ਹੈ। ਪਰਿਵਾਰ ਵੱਲੋਂ ਉਸਦੀ ਉਤਰਾਖੰਡ, ਪੰਜਾਬ ਸਮੇਤ ਕਈ ਹੋਰਨਾਂ ਸੂਬਿਆਂ ‘ਚ ਵੀ ਭਾਲ ਕੀਤੀ ਜਾ ਰਹੀ ਹੈ। ਪਰਿਵਾਰ ਵੱਲੋਂ ਲੋਕਾਂ ਨੂੰ ਅਪੀਲ ਹੈ ਕਿ ਜੇਕਰ ਕਿਤੇ ਵੀ ਹੇਠ ਦਿੱਤੀ ਤਸਵੀਰ ਵਿਚਲਾ  ਨੌਜਵਾਨ ਉਨ੍ਹਾਂ ਨੂੰ ਮਿਲੇ ਤਾਂ ਤੁਰੰਤ 9803322255 ਅਤੇ 8837755055 ਨੰਬਰਾਂ ‘ਤੇ ਸੂਚਿਤ ਕੀਤਾ ਜਾਵੇ।

  LEAVE A REPLY

  Please enter your comment!
  Please enter your name here