ਗੜ੍ਹਸ਼ੰਕਰ (ਸੇਖੋਂ ) – ਤਹਿਸੀਲ ਦੇ ਪਿੰਡ ਰਾਮ ਪੁਰ ਬਿਲੜੋਂ ਵਿਖੇ ਪਿੰਡ ਦੇ ਐਨਆਰਆਈ ਭਰਾਵਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਕ ਧਾਰਮਿਕ ਸਮਾਗਮ ਅਤੇ ਅੱਖਾਂ ਦੇ ਵਿਸ਼ਾਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਤਿੰਨ ਰੋਜ਼ਾ ਅਖੰਡ ਜਾਪ ਕਰਵਾਏ ਗਏ ਅਤੇ ਸੰਗਤਾਂ ਨੇ ਸ਼ਰਧਾ ਭਾਵ ਨਾਲ ਵਿਸ਼ਾਲ ਨਗਰ ਕੀਰਤਨ ਵੀ ਕੱਢਿਆ ਜੋ ਕਿ ਵੱਖ ਵੱਖ ਪਿੰਡਾਂ ਵਿਚੋਂ ਹੁੰਦਾ ਹੋਇਆ ਪਿੰਡ ਦੇ ਗੁਰਦੁਆਰਾ ਸਿੰਘ ਸਭਾ ਰਾਮ ਪੁਰ ਵਿਖੇ ਸਮਾਪਤ ਹੋਇਆ। ਇਸ ਮੌਕੇ ਪ੍ਰਬੰਧਕਾਂ ਵਲੋਂ ਗੁਰਦਆਰਾ ਸਾਹਿਬ ਵਿਖੇ ਨਵਦੀਪਕ ਆਈ ਕੇਅਰ ਸੈਂਟਰ ਗੜ•ਸ਼ੰਕਰ ਦੇ ਸਹਿਯੋਗ ਨਾਲ ਲਗਾਏ ਅੱਖਾਂ ਦੇ ਮੁਫ਼ਤ ਕੈਂਪ ਵਿਚ 456 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਮਰੀਜ਼ਾਂ ਨੂੰ ਐਨਕਾਂ ਅਤੇ ਦਵਾਈਆਂ ਤਕਸੀਮ ਕੀਤੀਆਂ ਗਈਆਂ ਜਿਨ੍ਹਾਂ ਵਿਚੋਂ 119 ਮਰੀਜ਼ਾਂ ਨੂੰ ਅਪਰੇਸ਼ਨ ਲਈ ਚੁਣਿਆ ਗਿਆ। ਇਸ ਮੌਕੇ ਪੁੱਜੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਦੀਪਕ,ਡਾ. ਐਸ ਪੀ ਸਿੰਘ, ਡਾ. ਭਾਵਨਾ ਸਿੰਘ,ਭੁਪਿੰਦਰ ਸਿੰਘ ਰਾਣਾ, ਰਾਜਵਿੰਦਰ ਸਿੰਘ ਮਾਹਿਲ, ਅਮਰੀਕ ਸਿੰਘ ਦਿਆਲ, ਪ੍ਰੋ ਜੇ ਬੀ ਸੇਖੋਂ, ਭਾਗ ਸਿੰਘ ਖੁਰਾਲੀ,ਵਰਿੰਦਰ ਸਿੰਘ ਮੱਟੂ,ਡਾ. ਜਸਵੀਰ ਸਿੰਘ, ਜਥੇਦਾਰ ਉਂਕਾਰ ਸਿੰਘ, ਸਤਨਾਮ ਸਿੰਘ ਬੈਂਸ, ਹਰਜਿੰਦਰ ਸਿੰਘ, ਹਰਭਜਨ ਸਿੰਘ ਆਦਿ ਤੋਂ ਇਲਾਵਾ ਸਮੂਹ ਸੰਗਤ ਹਾਜ਼ਰ ਸੀ।
ਕੈਪਸ਼ਨ – ਰਾਮ ਪੁਰ ਬਿਲੜੋ ਵਿਖੇ ਲਗਾਏ ਅੱਖਾਂ ਦੇ ਕੈਂਪ ਮੌਕੇ ਮਰੀਜ਼ਾਂ ਦੀ ਜਾਂਚ ਕਰਦੇ ਡਾਕਟਰ ਅਤੇ ਹਾਜ਼ਰ ਪ੍ਰਬੰਧਕ।