ਥਾਣੇਦਾਰਾਂ ਨੂੰ ਕਤਲ ਕਰਨ ਵਾਲੇ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਲਈ ਪੰਜਾਬ ਪੁਲਿਸ ਨੇ ਰੱਖੇ 19 ਲੱਖ ਦੇ ਇਨਾਮ

  0
  58

  ਜਗਰਾਉਂ, ਜਨਗਾਥਾ ਟਾਇਮਜ਼: (ਰਵਿੰਦਰ)

  ਜਗਰਾਉਂ ‘ਚ ਸ਼ਰ੍ਹੇਆਮ ਦੋ ਥਾਣੇਦਾਰਾਂ ਨੂੰ ਅੰਨ੍ਹੇਵਾਹ ਫਾਇਰਿੰਗ ਕਰ ਕੇ ਕਤਲ ਕਰਨ ਵਾਲੇ ਨਾਮੀ ਗੈਂਗਸਟਰ ਜੈਪਾਲ ਸਮੇਤ ਉਸ ਦੇ ਟੋਲ਼ੇ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਦੀਆਂ ਤਮਾਮ ਕੋਸ਼ਿਸ਼ਾਂ ਅਸਫ਼ਲ ਰਹਿਣ ਤੋਂ ਬਾਅਦ ਅੱਜ ਪੁਲਿਸ ਨੇ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਸੂਹ ਦੇਣ ਅਤੇ ਸਹਿਯੋਗ ਕਰਨ ਵਾਲੇ ਨੂੰ 19 ਲੱਖ ਰੁਪਏ ਦੇ ਇਨਾਮਾਂ ਦਾ ਐਲਾਨ ਕੀਤਾ।

  ਪੰਜਾਬ ਪੁਲਿਸ ਵੱਲੋਂ ਜਾਰੀ ਕੀਤੇ ਇਸ ਪੋਸਟਰ ਵਿੱਚ ਨਾਮੀ ਗੈਂਗਸਟਰ ਜੈਪਾਲ ਭੁੱਲਰ ਫ਼ਿਰੋਜ਼ਪੁਰੀ ‘ਤੇ 10 ਲੱਖ ਰੁਪਏ, ਉਸ ਦੇ ਸਾਥੀਆਂ ‘ਚ ਜਸਪ੍ਰੀਤ ਸਿੰਘ ਵਾਸੀ ਖਰੜ ‘ਤੇ 5 ਲੱਖ, ਬਲਜਿੰਦਰ ਸਿੰਘ ਵਾਸੀ ਮਹਿਲਾ ਖੁਰਦ ਮੋਗਾ ‘ਤੇ 2 ਲੱਖ ਅਤੇ ਦਰਸ਼ਨ ਸਿੰਘ ਵਾਸੀ ਸਹੌਲੀ ‘ਤੇ 2 ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਇਸ ਪੋਸਟਰ ਵਿੱਚ ਪੰਜਾਬ ਪੁਲਿਸ ਨੇ ਅਪੀਲ ਕੀਤੀ ਹੈ ਕਿ ਸੂਚਨਾ ਦੇਣ ਵਾਲੇ ਦਾ ਨਾਂ ਤੇ ਇਨਾਮੀ ਰਾਸ਼ੀ ਦੇਣ ਸੰਬੰਧੀ ਪੂਰਾ ਰਿਕਾਰਡ ਗੁਪਤ ਰੱਖਿਆ ਜਾਵੇਗਾ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਚਾਰਾਂ ਵਿਚੋਂ ਕਿਸੇ ਦੀ ਵੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਤਾਂ ਜ਼ਿਲ੍ਹੇ ਦੇ ਐੱਸਐੱਸਪੀ ਦੇ ਮੋਬਾਈਲ ਨੰਬਰ 9855437744, ਐਸਪੀਡੀ ਦੇ ਮੋਬਾਈਲ ਨੰਬਰ 9501600759 ਤੇ ਪੁਲਿਸ ਕੰਟਰੋਲ ਰੂਮ ਨੰਬਰ 01624 4223253 ‘ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਜਾਣਕਾਰੀ ਦੇਣ ਵਾਲੇ ਦਾ ਨਾਂ ਤੇ ਪਤਾ ਪੂਰੀ ਤਰ੍ਹਾਂ ਗੁਪਤ ਰੱਖਣ ਦੀ ਗੱਲ ਕਹੀ ਗਈ ਹੈ।

  LEAVE A REPLY

  Please enter your comment!
  Please enter your name here