ਥਾਣੇਦਾਰਾਂ ਦੇ ਕਤਲ ‘ਚ ਗ੍ਰਿਫਤ ਤੋਂ ਬਾਹਰ ਗੈਂਗਸਟਰਾਂ ‘ਚੋਂ ਇਕ ਦੀ ਪਤਨੀ ਸਮੇਤ 5 ਗ੍ਰਿਫ਼ਤਾਰ

  0
  58

  ਜਗਰਾਓਂ, ਜਨਗਾਥਾ ਟਾਇਮਜ਼: (ਰਵਿੰਦਰ)

  ਬੀਤੇ ਸ਼ਨਿਚਰਵਾਰ ਜਗਰਾਓਂ ਦੀ ਦਾਣਾ ਮੰਡੀ ‘ਚ ਦੋ ਥਾਣੇਦਾਰਾਂ ਨੂੰ ਕਤਲ ਕਰਨ ਵਾਲੇ ਨਾਮੀ ਗੈਂਗਸਟਰਾਂ ‘ਚੋਂ ਜਗਰਾਓਂ ਪੁਲਿਸ ਨੇ ਇਕ ਗੈਂਗਸਟਰ ਦੀ ਪਤਨੀ ਸਮੇਤ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਗ੍ਰਿਫ਼ਤਾਰ ਵਿਅਕਤੀਆਂ ‘ਚ ਪਤੀ-ਪਤਨੀ ਵੀ ਸ਼ਾਮਲ ਹਨ ਜਿਨ੍ਹਾਂ ‘ਤੇ ਇਨ੍ਹਾਂ ਨੂੰ ਪਨਾਹ ਦੇਣ, ਫਾਈਨਾਂਸ ਕਰਨ ਤੇ ਅਸਲੇ ਦੀ ਡਲਿਵਰੀ ‘ਚ ਸਹਿਯੋਗ ਕਰਨ ਸਮੇਤ ਕਈ ਧਾਰਾਵਾਂ ਲਗਾਈਆਂ ਗਈਆਂ ਹਨ। ਹਾਲਾਂਕਿ ਪੁਲਿਸ ਫ਼ਰਾਰ ਚਾਰੋਂ ਗੈਂਗਸਟਰਾਂ ਵਿੱਚੋਂ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ, ਪਰ ਇਨ੍ਹਾਂ ਗੈਂਗਸਟਰਾਂ ਦੇ 6 ਮਹੀਨੇ ਜਗਰਾਓਂ ਵਿੱਚ ਹੀ ਡੇਰਾ ਲਾਈ ਬੈਠੇ ਰਹਿਣ ਤੇ ਇਨ੍ਹਾਂ ਦੇ ਸੰਪਰਕ ਵਿੱਚ ਆਏ ਸਾਥੀਆਂ ਦੀ ਸੂਚੀ ਲੰਮੀ ਹੁੰਦੀ ਜਾ ਰਹੀ ਹੈ। ਇਸ ਵਿੱਚ ਜਗਰਾਓਂ ਪੁਲਿਸ ਨੇ ਦੋ ਜਗਰਾਓਂ ਦੇ ਵਿਅਕਤੀਆਂ ਨੂੰ ਵੀ ਚੁੱਕ ਲਿਆ ਹੈ।ਹਾਲਾਂਕਿ ਪੁਲਿਸ ਨੇ ਇਨ੍ਹਾਂ ਪੰਜਾਂ ਵਿਅਕਤੀਆਂ ਦੀ ਗ੍ਰਿਫ਼ਤਾਰੀ ਨਹੀਂ ਪਾਈ ਤੇ ਨਾ ਹੀ ਪੁਸ਼ਟੀ ਕੀਤੀ ਹੈ, ਪਰ ਸੂਤਰਾਂ ਅਨੁਸਾਰ ਪੁਲਿਸ ਅੱਜ ਥੋੜ੍ਹੀ ਦੇਰ ਬਾਅਦ ਹੀ ਇਸ ਮਾਮਲੇ ਦੀ ਪੁਸ਼ਟੀ ਕਰ ਸਕਦੀ ਹੈ। ਇਨ੍ਹਾਂ ਗ੍ਰਿਫ਼ਤਾਰ ਵਿਅਕਤੀਆਂ ਤੋਂ ਕੁੱਝ ਅਸਲਾ ਵੀ ਬਰਾਮਦ ਹੋਇਆ ਹੈ। ਗ੍ਰਿਫ਼ਤਾਰ ਕੀਤੀਆਂ ਦੋ ਔਰਤਾਂ ਸਮੇਤ ਪੰਜਾਂ ਵਿਅਕਤੀਆਂ ਤੋਂ ਪੁੱਛਗਿੱਛ ਲਈ ਜਗਰਾਓਂ ਹੀ ਨਹੀਂ, ਪੰਜਾਬ ਦੇ ਆਹਲਾ ਪੁਲਿਸ ਅਧਿਕਾਰੀ ਪੁੱਛਗਿੱਛ ਲਈ ਜਗਰਾਓਂ ਡੇਰਾ ਲਾ ਚੁੱਕੇ ਹਨ।

  ਜਗਰਾਓਂ ਸੀਆਈਏ ਸਟਾਫ਼ ਦੇ ਬਾਹਰ ਅਫ਼ਸਰਾਂ ਦੀ ਗੱਡੀਆਂ ਦੀ ਕਾਨਵਾਈ ਨੂੰ ਦੇਖ ਲੱਗਦਾ ਹੈ ਜਿਵੇਂ ਪੰਜਾਬ ਪੁਲਿਸ ਦੇ ਵੱਡੇ-ਵੱਡੇ ਅਧਿਕਾਰੀ ਜਗਰਾਓਂ ਇਸ ਪੂਰੇ ਮਾਮਲੇ ਦੇ ਖੁਲਾਸੇ ਲਈ ਹਰ ਹੀਲਾ ਵਰਤ ਰਹੇ ਹਨ।

  LEAVE A REPLY

  Please enter your comment!
  Please enter your name here