ਡਿਪਟੀ ਕਮਿਸ਼ਨਰ ਜਾਰੰਗਲ ਨੇ ਪਾਣੀ ਨਾਲ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ

    0
    154

    ਰੂਪਨਗਰ (ਚੌਧਰੀ )-ਡਿਪਟੀ ਕਮਿਸ਼ਨਰ ਡਾ ਸੁਮੀਤ ਜਾਰੰਗਲ ਨੇ ਪਾਣੀ ਨਾਲ ਪ੍ਰਭਾਵਿੱਤ ਹੋਏ ਪਿੰਡਾਂ ਕਟਲੀ, ਫੂਲਪੁਰ, ਜਿੰਦਾਪੁਰ ਅਤੇ ਆਈ.ਆਈ.ਟੀ ਦਾ ਦੋਰਾ ਕੀਤਾ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨਾਂ ਵਲੋਂ ਰੂਪਨਗਰ ਜਿਲੇ ਦੇ ਪਾਣੀ ਨਾਲ ਪ੍ਰਭਾਵਿੱਤ ਕਈ ਖੇਤਰਾਂ ਦਾ ਦੋਰਾ ਕੀਤਾ ਹੈ ਅਤੇ ਉਹਨਾਂ ਨੇ ਅਧਿਕਾਰਿਆਂ ਨੂੰ ਹਦਾਇਤ ਕੀਤੀ ਹੈ ਕਿ ਸਾਰੇ ਅਧਿਕਾਰੀ ਪ੍ਰਭਾਵਿੱਤ ਹੋਏ ਪਿੰਡਾਂ ਵਿਚ ਜਾ ਕੇ ਲੋਕਾਂ ਨਾਲ ਤਾਲਮੇਲ ਕਰਨ ਅਤੇ ਉਹਨਾਂ ਦੀਆਂ ਮੁਸਿਕਲਾ ਦਾ ਹੱਲ ਕਰਨ । ਇਸੇ ਮੰਤਵ ਨਾਲ ਉਹ ਅੱਜ ਵਧੇਰੇ ਪ੍ਰਭਾਵਿੱਤ ਪਿੰਡਾਂ ਦਾ ਦੋਰ ਕਰ ਰਹੇ ਹਨ। ਉਹਨਾਂ ਕਿਹਾ ਕਿ ਜੋ ਵੀ ਸਥਾਨਕ ਲੋਕਾਂ ਵਲੋਂ ਲੋੜੀਦੀਆਂ ਵਸਤੂਆਂ ਅਤੇ ਤੂੜੀ ਦੇ ਹਰੇ ਚਾਰੇ ਆਦਿ ਦੀ ਮੰਗ ਕੀਤੀ ਹੈ ਉਸਦੇ ਤੁਰੰਤ ਪ੍ਰਬੰਧ ਕਰਵਾਏ ਗਏ ਹਨ॥ ਸਿਹਤ ਵਿਭਾਗ ਵਲੋਂ ਜਿੱਥੇ ਕਿਤੇ ਵੀ ਪੀੜਤਾਂ ਨੂੰ ਦਵਾਈਆਂ ਜਾ ਸਿਹਤ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਹੈ ਤਾਂ ਉਸ ਜਗ੍ਹਾਂ ਤੇ ਵਿਸ਼ੇਸ਼ ਕੈਂਪ ਲਗਾ ਕੇ ਜ਼ਰੂਰਤ ਅਨੁਸਾਰ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆ ਹਨ।         ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਨ੍ਹਾਂ ਇਲਾਕਿਆਂ ਵਿੱਚ ਸੜਕਾਂ , ਪਾਣੀ ਦੀਆਂ ਪਾਇਪਾਂ ઠ, ਰਿਹਾਇਸ਼ੀ ਘਰਾਂ ਜਾਂ ਹੋਰ ਕਿਸੇ ਤਰ੍ਹਾਂ ਦਾ ਕੋਈ ਸਮਸਿਆ ਹੈ ਉਸ ਸਬੰਧੀ ਵੀ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ ਅਤੇ ਪੀੜਤਾਂ ਨੂੰ ਹਰ ਤਰ੍ਹਾਂ ਦੀਆਂ ਬਨਿਆਦੀ ਸਹੂਲਤਾਂ ਮੁਹੱਇਆ ਕਰਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ॥ ਇਸ ਦੌਰਾਨ ਉਨ੍ਹਾਂ ਨੇ ਸਾਰੇ ਵਿਭਾਗ ਦੇ ਅਧਿਕਾਰੀਆਂ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਵਿਸਥਾਰ ਨਾਲ ਜਾਣਕਾਰੀ ਵੀ ਹਾਸਿਲ ਕੀਤੀ। ।
    ਇਸ ਮੌਕੇ ਉਨਾਂ ਨੇ ਪਿੰਡ ਕਟਲੀ ਵਿਖੇ ਦਰਿਆ ਕੰਡੇ ਖੇਤਰਾਂ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਤੋਂ ਬਚਾੳ ਕਾਰਜਾਂ ਸਬੰਧ ਵਿਸਥਾਰ ਨਾਲ ਜਾਣਕਾਰੀ ਲਈ।ਉਨਾਂ ਨੇ ਆਈ.ਆਈ.ਟੀ. ਦਾ ਦੌਰਾ ਕਰਕੇ ਸਬੰਧਤ ਅਧਿਕਾਰੀਆਂ ਨੂੰ ਬਰਸਾਤ ਦੇ ਮੋਸਮ ਦੌਰਾਨ ਪਾਣੀ ਦੀ ਨਿਕਾਸੀ ਲਈ ਵਿਆਪਕ ਯੋਜਨਾ ਤਿਆਰ ਕਰਨ ਲਈ ਕਿਹਾ ਅਤੇ ਮਾਹਰਾਂ ਦੀ ਸਲਾਹ ਅਨੁਸਾਰ ਪੱਕੇ ਤੌਰ ਤੇ ਉਚੇਚੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿਤੇ।ਉਨਾਂ ਪਿੰਡ ਫੂਲਪੁਰ ਵਿਖੇ ਸਿਹਤ ਵਿਭਾਗ ਵਲੋਂ ਲਗਾਏ ਗਏ ਕੈਂਪ ਵਿਚ ਪੀੜਿਤਾਂ ਨੂੰ ਮੁਹੲਅਿਾ ਕਰਵਾਈਆਂ ਜਾ ਰਹੀਆ ਸਿਹਤ ਸਹੂਲਤਾਂ ਸਬੰਧੀ ਜਾਣਕਾਰੀ ਲਈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਅਮਰਦੀਪ ਸਿੰਘ ਗੁਜਰਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ਼੍ਰੀਮਤੀ ਹਰਜੋਤ ਕੌਰ ਐਸ.ਡੀ.ਐਮ. ਰੂਪਨਗਰ, ਕਾਂਗਰਸ ਜ਼ਿਲ੍ਹਾ ਪ੍ਰਧਾਨ ਸ਼੍ਰੀ ਬਰਿੰਦਰ ਸਿੰਘ ਢਿਲੋਂ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

    LEAVE A REPLY

    Please enter your comment!
    Please enter your name here