ਹੁਸ਼ਿਆਰਪੁਰ ( ਸ਼ਾਨੇ ) ਹੁਸ਼ਿਆਰਪੁਰ ਦੇ ਨਵ ਨਿਯੁਕਤ ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਸਿਵਲ ਸਰਜਨ ਦਫਤਰ ਵਿਖੇ ਆਪਣਾ ਆਹੁਦਾ ਸੰਭਲਿਆ । ਡਾ. ਸਿੰਘ ਪਹਿਲਾ ਬਤੋਰ ਡਿਪਟੀ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਸਿਹਤ ਵਿਭਾਗ ਚੰਡੀਗੜ ਵਿਖੇ ਸੇਵਾਵਾਂ ਦੇ ਰਹੇ ਸਨ । 1987 ਵਿੱਚ ਸੇਵਾ ਵਿੱਚ ਆਏ ਡਾ. ਜਸਵੀਰ ਸਿੰਘ ਪਥੋਲਿਜਸਟ ਸ਼ਪੈਸ਼ਲਟ ਹਨ । ਅਹੁਦਾ ਸੰਭਾਲਣ ਮੋਕੇ ਉਹਨਾਂ ਨੇ ਕਿਹਾ ਕਿ ਜਿਲੇ ਵਿੱਚ ਸਿਹਤ ਸਹੂਲਤਾਂ ਨੂੰ ਹੋਰ ਬੇਹਤਰ ਬਣਾਉਣ ਲਈ ਅਤੇ ਸਰਕਾਰ ਵੱਲੋ ਮਹੁਈਆਂ ਕਰਵਾਈਆ ਸਿਹਤ ਸਹੂਲਤਾਂ ਨੂੰ ਹਰ ਲਾਭ ਪਾਤਰੀ ਤੱਕ ਮੁਹੀਆ ਕਰਵਾਉਣ ਉਹਨਾਂ ਦੀ ਪਹਿਲ ਹੋਵੇਗੀ । ਉਹਨਾ ਕਿਹਾ ਕਿ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋ ਲੋਕ ਭਲਾਈ ਸਕੀਮਾ ਜਨਨੀ ਸੁਰੱਖਿਆ ਯੋਜਨਾਂ , ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ , ਪ੍ਰਧਾਮ ਮੰਤਰੀ ਸੁਰੱਖਿਆ ਮਾਤਰੀਏ ਆਭਿਆਨ , ਜਨਨੀ ਸ਼ਿਸ਼ੂ ਸਰੁਖਿਆ ਯੋਜਨਾ,ਬਾਲੜੀ ਸੁਰੱਖਿਆ ਯੋਜਨਾਂ , ਕੈਸਰ ਰਾਹਤ ਕੋਸ਼ ਫੰਡ ਇਹਨਾਂ ਸਾਰੀਆ ਸਕੀਮਾ ਨੂੰ ਇਨ ਬਿੰਨ ਲਾਗੂ ਕੀਤੇ ਜਾਣ ਦੇ ਨਾਲ ਨਾਲ ਫੂਡ ਸੇਫਟੀ ਐਕਟ ਅਤੇ ਪੰਜਾਬ ਸਰਕਾਰ ਵੱਲੋ ਸ਼ੁਰੂ ਕੀਤੇ ਗਏ ਤੰਦਰੁਸਤ ਮਿਸ਼ਨ ਪੰਜਾਬ ਨੂੰ ਪੂਰੀ ਤਰਾਂ ਲਾਗੂ ਕਰਕੇ ਇਸ ਦਾ ਲਾਭ ਆਮ ਜਨਤਾ ਲਈ ਪਹਚਾਉਣ ਵਿਚ ਕੋਈ ਕਸਰ ਨਹੀ ਛੱਡਣਗੇ । ਇਸ, ਦੇ ਨਾਲ ਨਾਲ ਉਹਨਾ ਸਿਹਤ ਕਾਮਿਆ ਦੀਆ ਜਰੂਰਤਾਂ ਅਤੇ ਮਸਲਿਆ ਨੂੰ ਤਰਜੀਹ ਦੇ ਆਧਾਰ ਤੇ ਹੱਲ ਕੀਤੇ ਜਾਣਗੇ ਤਾਂ ਜੋ ਇਹ ਸੁਖਾਵੇ ਢੰਗ ਨਾਲ ਅਤੇ ਵਧੀਆ ਮਹੋਲ ਵਿੱਚ ਲੋਕਾਂ ਨੂੰ ਅਪਣੀਆਂ ਸੇਵਾਵਾਂ ਮੁਹੀਆ ਕਰਵਾ ਸਕਣ । ਇਸ ਮੋਕੇ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ , ਡਾ ਗੁਰਦੀਪ ਸਿੰਘ ਕਪੂਰ , ਡਾ ਰਜਿੰਦਰ ਰਾਜ , ਡਾ ਗੁਨਦੀਪ ਕੋਰ , ਡਾ ਜਾਖੂ , ਡਾ ਮਨਮੋਹਣ ਸਿੰਘ , ਡਾ ਬਲਜੀਤ ਕੋਰ , ਰਜਿੰਦਰ ਸਿੰਘ , ਡਾ ਸਨਮ , ਚੀਫ ਫਰਮਾਸਿਸਟ ਤੀਰਥ ਰਾਮ . ਸਤਪਾਲ ਪੀ ਏ ਟੂ ਸਿਵਲ ਸਰਜਨ, ਆਦਿ ਹੋਰ ਆਧਿਕਾਰੀ ਅਤੇ ਕਰਮਚਾਰੀ ਹਾਜਰ ਸਨ ।