ਟਿਕਰੀ ਬਾਰਡਰ ਤੋਂ ਬਾਅਦ ਕਿੱਥੇ ਮੋਰਚਾ ਲਾਉਣਗੇ ਕਿਸਾਨ? ਉਗਰਾਹਾਂ ਜੱਥੇਬੰਦੀ ਦੇ ਵੱਡੇ ਐਲਾਨ

  0
  63

  ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

  ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਦਿੱਲੀ ਦੇ ਬਾਰਡਰਾਂ ‘ਤੇ ਮੋਰਚਾ ਲਈ ਬੈਠੇ ਕਿਸਾਨ ਜੱਥੇਬੰਦੀਆ ਵਿੱਚ ਇੱਕ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਹੁਣ ਪਟਿਆਲ਼ਾ ਵਿੱਚ ਤਿੰਨਾ ਦਿਨ ਦਾ ਧਰਨਾ ਲਗਾਇਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਉਗਰਾਹਾਂ ਨੇ ਦੱਸਿਆ ਕਿ ਉਹਨਾਂ ਦੀ ਯੂਨੀਅਨ ਜੋ ਕਿ ਟਿਕਰੀ ਬਾਰਡਰ ਤੇ ਮੋਰਚਾ ਲਈ ਬੈਠੀ ਹੈ। ਉਸ ਦੇ ਨਾਲ ਹੀ ਹੁਣ 28,29,30 ਮਈ ਨੂੰ ਪੰਜਾਬ ਸਰਕਾਰ ਨੂੰ ਹਲੂਣਾ ਦੇਣ ਖਾਤਿਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਦੇ ਸ਼ਹਿਰ ਪਟਿਆਲ਼ਾ ਵਿੱਚ ਦਿਨ-ਰਾਤ ਦਾ ਧਰਨਾ ਲਗਾਇਆ ਜਾਵੇਗਾ।ਇਸ ਦੇ ਨਾਲ ਹੀ 23 ਮਈ ਤੋਂ ਕਰੋਨਾ ਦੇ ਨਿਯਮਾਂ ਦੀ ਪਾਲਨਾ ਕਰਦੇ ਹੋਏ ਹਰ ਐਤਵਾਰ ਕਿਸਾਨ ਮਜ਼ਦੂਰਾਂ ਦੇ ਕਾਫ਼ਲੇ ਦਿੱਲੀ ਮੋਰਚੇ ਵਿੱਚ ਭੇਜੇ ਜਾਣਗੇ। 26 ਮਈ ਨੂੰ ਕਿਸਾਨ ਮੋਰਚੇ ਨੂੰ ਦਿੱਲੀ ਦੇ ਬਾਰਡਰਾ ‘ਤੇ ਬੈਠੇ 6 ਮਹੀਨੇ ਦਾ ਸਮਾਂ ਹੋ ਜਾਣਾ ਜਿਸਦੇ ਚੱਲਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੂਰੇ ਦੇਸ਼ ਅੰਦਰ ਕਾਲਾ ਦਿਵਸ ਮਨਾਇਆਂ ਜਾਵੇਗਾ।

  ਇਸ ਦੇ ਨਾਲ ਹੀ ਸੁਖਦੇਵ ਸਿੰਘ ਕੋਕਰੀ ਕਲਾਂ(ਜਨਰਲ ਸਕੱਤਰ) ਨੇ ਕਿਹਾ ਕਿ ਵੱਡੇ ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰੀ ਕੰਟਰੋਲ ਹੇਠ ਕਰ ਲਏ ਜਾਣ ਅਤੇ ਲੋੜੀਂਦੇ ਪ੍ਰਬੰਧ ਪੂਰੇ ਕਰ ਲੈਣੇ ਚਾਹੀਦੇ ਹਨ। ਕਰੋਨਾ ਦੇ ਹੋਣ ਕਾਰਨ ਸਾਰੀ ਸਾਵਧਾਨੀ ਦਾ ਪ੍ਰਬੰਧ ਦਿੱਲੀ ਦੇ ਬਾਰਡਰਾਂ ਤੇ ਕੀਤਾ ਜਾ ਰਿਹਾ ਹੈ। ਦਿੱਲੀ ਮੋਰਚੇ ਵਿੱਚ ਹੋਰ ਗਿਣਤੀ ਵਧਾਈ ਜਾਵੇਗੀ।

  LEAVE A REPLY

  Please enter your comment!
  Please enter your name here