ਟਵਿੱਟਰ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਖਾਤੇ ਤੋਂ ਹਟਾਇਆ ਬਲ਼ੂ ਟਿੱਕ

  0
  60

  ਨਵੀਂ ਦਿੱਲੀ, ਜਨਗਾਥਾ ਟਾਇਮਜ਼:(ਰਵਿੰਦਰ)

  ਮਾਈਕਰੋ ਬਲਾਗਿੰਗ ਪਲੇਟਫ਼ਾਰਮ ਟਵਿੱਟਰ ਨੇ ਭਾਰਤ ਦੇ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਦੇ ਨਿੱਜੀ ਟਵਿੱਟਰ ਹੈਂਡਲ ਦੀ ਮੁੜ ਤੋਂ ਵੈਰੀਫਿਕੇਸ਼ਨ ਕੀਤੀ ਹੈ। ਹਾਲਾਂਕਿ, ਸੰਘ ਦੇ ਕਈ ਨੇਤਾ ਭਈਆ ਜੀ ਜੋਸ਼ੀ, ਸੁਰੇਸ਼ ਸੋਨੀ ਅਤੇ ਅਰੁਣ ਕੁਮਾਰ ਦੇ ਖਾਤਿਆਂ ਨੂੰ ਟਵਿੱਟਰ ਦੁਆਰਾ ਅਣ-ਪ੍ਰਮਾਣਿਤ ਕਰ ਦਿੱਤਾ ਗਿਆ ਹੈ।

  ਇਸ ਤੋਂ ਪਹਿਲਾਂ ਉਪ ਰਾਸ਼ਟਰਪਤੀ ਦੇ ਦਫ਼ਤਰ ਦੁਆਰਾ ਦੱਸਿਆ ਗਿਆ ਸੀ ਕਿ ਬਲ਼ੂ ਟਿੱਕ ਨੂੰ ਨਾਇਡੂ ਦੇ ਟਵਿੱਟਰ ਅਕਾਊਂਟ ਤੋਂ ਹਟਾ ਦਿੱਤਾ ਗਿਆ ਹੈ। ਉਪ ਰਾਸ਼ਟਰਪਤੀ ਦੇ ਦਫ਼ਤਰ ਦੇ ਅਧਿਕਾਰਤ ਹੈਂਡਲ ‘ਤੇ ਇਹ ਟਿਕ ਅਜੇ ਵੀ ਹੈ। ਇਸ ਦੇ ਨਾਲ ਹੀ ਸੂਤਰਾਂ ਅਨੁਸਾਰ ਆਈ ਟੀ ਮੰਤਰਾਲੇ ਵੈਂਕਈਆ ਨਾਇਡੂ ਦੇ ਟਵਿੱਟਰ ਅਕਾਊਂਟ ਤੋਂ ਵੈਰੀਫਿਕੇਸ਼ਨ ਹਟਾਉਣ ਤੋਂ ਨਾਰਾਜ਼ ਹੈ। ਸੂਤਰਾਂ ਨੇ ਦੱਸਿਆ ਕਿ ਇਹ ਟਵਿੱਟਰ ਦੀ ਗ਼ਲਤ ਨੀਅਤ ਨੂੰ ਦਰਸਾਉਂਦਾ ਹੈ, ਜੋ ਦੇਸ਼ ਦੇ ਨੰਬਰ 2 ਅਥਾਰਿਟੀ ਨਾਲ ਕੀਤਾ ਗਿਆ ਹੈ। ਟਵਿੱਟਰ ਦੇਖਣਾ ਚਾਹੁੰਦਾ ਹੈ ਕਿ ਭਾਰਤ ਕਿਸ ਹੱਦ ਤਕ ਸਬਰ ਰੱਖਦਾ ਹੈ। ਸਰਕਾਰ ਇਸ ਨਾਲ ਸਖ਼ਤੀ ਨਾਲ ਪੇਸ਼ ਆਵੇਗੀ।

  ਇਹ ਦੱਸਿਆ ਜਾ ਰਿਹਾ ਹੈ ਕਿ ਉਪ-ਰਾਸ਼ਟਰਪਤੀ ਦੇ ਨਿੱਜੀ ਹੈਂਡਲ ਤੋਂ ਬਲ਼ੂ ਟਿੱਕ ਨੂੰ ਹਟਾਉਣ ਦਾ ਸਭ ਤੋਂ ਵੱਡਾ ਕਾਰਨ ਪਲੇਟਫ਼ਾਰਮ ‘ਤੇ ਉਨ੍ਹਾਂ ਦੀ ਮੌਜੂਦਗੀ ਨਾ ਹੋਣਾ ਹੈ। ਉਪ ਰਾਸ਼ਟਰਪਤੀ ਦੇ ਦਫ਼ਤਰ ਦੇ ਇੱਕ ਅਧਿਕਾਰੀ ਨੇ ਕਿਹਾ, ‘ਵੈਂਕਈਆ ਨਾਇਡੂ ਦਾ ਨਿੱਜੀ ਖਾਤਾ 6 ਮਹੀਨਿਆਂ ਤੋਂ ਚਲਾਇਆ ਨਹੀਂ ਜੀ ਰਿਹਾ ਸੀ ਤੇ ਇਸ ਕਾਰਨ ਬਲ਼ੂ ਟਿੱਕ ਹੱਟ ਗਿਆ ਹੈ।’ ਇੱਥੇ, ਭਾਰਤੀ ਜਨਤਾ ਪਾਰਟੀ ਮੁੰਬਈ ਦੇ ਬੁਲਾਰੇ ਸੁਰੇਸ਼ ਨਖੂਆ ਨੇ ਟਵਿੱਟਰ ‘ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਉਸ ਨੇ ਇਸ ਨੂੰ ‘ਭਾਰਤ ਦੇ ਸੰਵਿਧਾਨ’ ਤੇ ਹਮਲਾ ‘ਕਰਾਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਟਵਿੱਟਰ ਅਤੇ ਭਾਰਤ ਸਰਕਾਰ ਵਿਚਾਲੇ ਨਵੇਂ ਆਈਟੀ ਨਿਯਮਾਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਅਜਿਹੀ ਸਥਿਤੀ ਵਿਚ ਇਹ ਤਾਜ਼ਾ ਮਾਮਲਾ ਵਿਵਾਦ ਨੂੰ ਹੋਰ ਵਧਾ ਸਕਦਾ ਹੈ।

  ਬਲ਼ੂ ਟਿੱਕ ਬਿਨਾਂ ਨੋਟਿਸ ਦੇ ਹਟਾਇਆ ਜਾ ਸਕਦਾ ਹੈ –

  ਨਿਊਜ਼ ਏਜੰਸੀ ਨੇ ਟਵਿੱਟਰ ਦੇ ਹਵਾਲੇ ਨਾਲ ਕਿਹਾ ਕਿ ਕੰਪਨੀ ਬਿਨਾਂ ਕਿਸੇ ਨੋਟਿਸ ਦੇ ਕਿਸੇ ਵੀ ਸਮੇਂ ਟਵਿੱਟਰ ਅਕਾਉਂਟ ਦੇ ਬਲ਼ੂ ਟਿੱਕ ਵੈਰੀਫਾਈਡ ਬੈਜ ਤੇ ਪ੍ਰਮਾਣਿਤ ਸਥਿਤੀ ਨੂੰ ਹਟਾ ਸਕਦੀ ਹੈ। ਦਿੱਤਾ ਗਿਆ ਕਾਰਨ ਇਹ ਹੈ ਕਿ ਜੇ ਖਾਤਾ ਧਾਰਕ ਆਪਣਾ ਨਾਮ ਬਦਲਦਾ ਹੈ ਜਾਂ ਅਕਿਰਿਆਸ਼ੀਲ ਜਾਂ ਹੁੰਦਾ ਹੈ ਜਾਂ ਖਾਤੇ ਦਾ ਮਾਲਕ ਤਸਦੀਕ ਪ੍ਰਾਪਤ ਕਰਨ ਦੀ ਸਥਿਤੀ ਵਿੱਚ ਨਹੀਂ ਹੈ, ਤਾਂ ਕੰਪਨੀ ਇਹ ਕਾਰਵਾਈ ਕਰ ਸਕਦੀ ਹੈ। ਇਸ ਤੋਂ ਇਲਾਵਾ, ਜੇ ਕੰਪਨੀ ਮਾਪਦੰਡਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਤਾਂ ਵੈਰੀਫਿਕੇਸ਼ਨ ਨੂੰ ਰੱਦ ਕੀਤਾ ਜਾ ਸਕਦਾ ਹੈ।

  ਟਵਿੱਟਰ ਦੇ ਅਨੁਸਾਰ, ਇੱਕ ਬਲ਼ੂ ਟਿੱਕ ਵੈਰੀਫਾਈਡ ਬੈਜ ਦਾ ਅਰਥ ਹੈ ਕਿ ਖਾਤਾ ਜਨਤਕ ਨਾਲ ਜੁੜਿਆ ਹੋਇਆ ਹੈ ਤੇ ਅਸਲੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਟਿਕ ਨੂੰ ਪ੍ਰਾਪਤ ਕਰਨ ਲਈ, ਟਵਿੱਟਰ ਅਕਾਉਂਟ ਨੂੰ ਕਿਰਿਆਸ਼ੀਲ ਅਤੇ ਅਸਲ ਹੋਣਾ ਚਾਹੀਦਾ ਹੈ।

  ਵਰਤਮਾਨ ਵਿੱਚ, ਟਵਿੱਟਰ ਸਰਕਾਰੀ ਕੰਪਨੀਆਂ, ਬ੍ਰਾਂਡਾਂ ਤੇ ਐੱਨਜੀਓ, ਨਿਊਜ਼ ਸੰਗਠਨਾਂ ਤੇ ਪੱਤਰਕਾਰਾਂ, ਮਨੋਰੰਜਨ, ਖੇਡਾਂ ਅਤੇ ਐਸਪੋਰਟਸ, ਕਾਰਜਕਰਤਾਵਾਂ, ਪ੍ਰਬੰਧਕਾਂ ਦੇ ਖ਼ਾਸ ਖਾਤਿਆਂ ਦੀ ਪੁਸ਼ਟੀ ਕਰਦਾ ਹੈ। ਇਹ ਕਿਹਾ ਜਾ ਰਿਹਾ ਹੈ ਕਿ ਇਸ ਬਲ਼ੂ ਟਿਕ ਦਾ ਉਦੇਸ਼ ਉਪਭੋਗਤਾਵਾਂ ਵਿਚ ਵਿਸ਼ਵਾਸ ਪੈਦਾ ਕਰਨਾ ਹੈ।

  LEAVE A REPLY

  Please enter your comment!
  Please enter your name here