ਟਵਿੱਟਰ ਤੋਂ ਬਾਅਦ ਹੁਣ ਇੰਸਟਾਗ੍ਰਾਮ ਵਿਰੁੱਧ ਐਕਸ਼ਨ ਦੀ ਤਿਆਰੀ? ਸੰਸਦੀ ਕਮੇਟੀ ਦੀ 18 ਜੂਨ ਨੂੰ ਮੀਟਿੰਗ

  0
  55

  ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

  ਮਾਈਕ੍ਰੋ-ਬਲੌਗਿੰਗ ਸਾਈਟ ਟਵਿੱਟਰ ਤੋਂ ਬਾਅਦ ਹੁਣ ਫੋਟੋ-ਵੀਡੀਓ ਨੈਟਵਰਕਿੰਗ ਸਾਈਟ ਇੰਸਟਾਗ੍ਰਾਮ ਵੀ ਜਾਂਚ ਦੇ ਘੇਰੇ ਵਿਚ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਵੱਡੀ ਕਾਰਵਾਈ ਕਰਦੇ ਹੋਏ ਇੰਸਟਾਗ੍ਰਾਮ ਖ਼ਿਲਾਫ਼ ਇਕ ਕੇਸ ਦਰਜ ਕੀਤਾ ਹੈ।

  ਪਿਛਲੇ ਕੁੱਝ ਸਮੇਂ ਤੋਂ ਇੰਸਟਾਗ੍ਰਾਮ ‘ਤੇ ਧਾਰਮਿਕ ਅਤੇ ਫਿਰਕੂ ਮਾਹੌਲ ਦੇ ਦੋਸ਼ ਲਗਾਏ ਜਾ ਰਹੇ ਹਨ। ਸਪੈਸ਼ਲ ਸੈੱਲ ਦੇ ਸੂਤਰਾਂ ਅਨੁਸਾਰ ਦਰਜ ਕੀਤੀ ਗਈ ਐਫਆਈਆਰ ਵਿੱਚ ਕਿਸੇ ਵੀ ਵਿਅਕਤੀ ਨੂੰ ਨਾਮਜ਼ਮ ਮੁਲਜ਼ਮ ਨਹੀਂ ਦੱਸਿਆ ਗਿਆ ਹੈ। ਇਹ ਐਫਆਈਆਰ ਮੰਗਲਵਾਰ ਨੂੰ ਦਰਜ ਕੀਤੀ ਗਈ ਸੀ। ਇਸ ਵਿਚ ਧਾਰਾ 153 ਏ ਦਾ ਵੀ ਜ਼ਿਕਰ ਹੈ। ਕੇਸ ਦਰਜ ਹੋਣ ਤੋਂ ਬਾਅਦ ਹੁਣ ਸਪੈਸ਼ਲ ਸੈੱਲ ਦੀ ਟੀਮ ਜਲਦੀ ਹੀ ਪੁੱਛਗਿੱਛ ਲਈ ਨੋਟਿਸ ਭੇਜੇਗੀ ਅਤੇ ਇੰਸਟਾਗ੍ਰਾਮ ਅਕਾਉਂਟ ਨਾਲ ਜੁੜੇ ਅਧਿਕਾਰੀਆਂ ਦੇ ਬਿਆਨ ਦਰਜ ਕਰੇਗੀ, ਉਸ ਤੋਂ ਬਾਅਦ ਇਸ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾਵੇਗੀ।

  ਹਾਲ ਹੀ ਵਿੱਚ ਕੇਂਦਰ ਸਰਕਾਰ ਦੁਆਰਾ ਸੋਸ਼ਲ ਮੀਡੀਆ ਟਵਿੱਟਰ ਖ਼ਿਲਾਫ਼ ਇੱਕ ਵੱਡੀ ਕਾਰਵਾਈ ਕਰਦਿਆਂ ਇਸ ਦੀ intermediate ਦਾ ਦਰਜਾ ਖ਼ਤਮ ਕਰ ਦਿੱਤਾ ਸੀ। ਯਾਨੀ ਉਸ ਦੀ ਕਾਨੂੰਨੀ ਸੁਰੱਖਿਆ ਦੀ ਭੂਮਿਕਾ ਖ਼ਤਮ ਕਰ ਦਿੱਤੀ ਗਈ ਸੀ। ਹੁਣ ਇਤਰਾਜ਼ਯੋਗ ਪੋਸਟ ਲਈ ਸਬੰਧਤ ਵਿਅਕਤੀ ਦੇ ਨਾਲ, ਟਵਿੱਟਰ ਵੀ ਉਸ ਵਿਵਾਦਪੂਰਨ ਮੁੱਦੇ ਲਈ ਜ਼ਿੰਮੇਵਾਰ ਹੋਵੇਗਾ।

  ਸੋਸ਼ਲ ਮੀਡੀਆ ਉੱਤੇ ਦੇਸ਼ ਵਿਰੋਧੀ ਗਤੀਵਿਧੀਆਂ ਫੈਲਾਉਣਾ, ਫਿਰਕੂ ਤਣਾਅ ਪੈਦਾ ਕਰਨਾ, ਸਮਾਜ ਵਿੱਚ ਤਣਾਅ ਵਾਲਾ ਮਾਹੌਲ ਪੈਦਾ ਕਰਨ ਵਰਗੇ ਬਹੁਤ ਸਾਰੇ ਗੰਭੀਰ ਦੋਸ਼ ਲਗਾਏ ਜਾ ਰਹੇ ਹਨ। ਇਸ ਲਈ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਰਾਜਧਾਨੀ ਦਿੱਲੀ, ਯੂਪੀ ਸਮੇਤ ਕਈ ਰਾਜਾਂ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਸ ਵਿਰੁੱਧ ਕੇਸ ਦਰਜ ਕੀਤੇ ਜਾ ਰਹੇ ਹਨ। ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਵਿਸ਼ੇਸ਼ ਤੌਰ ‘ਤੇ ਟਵਿੱਟਰ ਨਾਲ ਜੁੜੇ ਮੁੱਦੇ ‘ਤੇ 18 ਜੂਨ ਨੂੰ ਇਕ ਮਹੱਤਵਪੂਰਨ ਬੈਠਕ ਹੋਣ ਜਾ ਰਹੀ ਹੈ।

  LEAVE A REPLY

  Please enter your comment!
  Please enter your name here