ਟਵਿੱਟਰ ਇੰਡੀਆ ਦੇ ਐੱਮਡੀ ਤੋਂ ਦਿੱਲੀ ਪੁਲਿਸ ਨੇ ਬੈਂਗਲੁਰੂ ‘ਚ ਕੀਤੀ

  0
  81

  ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

  ਕਾਂਗਰਸ ਟੂਲਕਿੱਟ ਮਾਮਲੇ ‘ਚ ਦਿੱਲੀ ਪੁਲਿਸ ਲਗਾਤਾਰ ਐਕਟਿਵ ਹਨ ਤੇ ਇਸ ਸਬੰਧ ‘ਚ ਪੁੱਛਗਿੱਛ ‘ਤੇ ਜਾਂਚ ਵੀ ਜਾਰੀ ਹੈ। ਇਸ ਲੜੀ ‘ਚ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਦੀ ਇਕ ਸੀਨੀਅਰ ਪੱਧਰ ਦੀ ਟੀਮ ਨੇ 31 ਮਈ ਨੂੰ ਕਾਂਗਰਸ ਟੂਲਕਿੱਟ ਮਾਮਲੇ ਦੇ ਸਬੰਧ ‘ਚ ਟਵਿੱਟਰ ਇੰਡੀਆ ਦੇ ਐੱਮਡੀ ਮਨੀਸ਼ ਮਹੇਸ਼ਵਰੀ ਤੋਂ ਪੁੱਛਗਿੱਛ ਕਰਨ ਲਈ ਬੈਂਗਲੁਰੂ ਗਈ ਸੀ। ਇਹ ਪੁੱਛਗਿੱਛ ਦਿੱਲੀ ਪੁਲਿਸ ਦੀ ਟੀਮ ਉਦੋਂ ਕੀਤੀ ਸੀ, ਜਦੋਂ ਟੂਲਕਿੱਟ ਮਾਮਲੇ ‘ਚ ਨੋਟਿਸ ਦੇਣ ਲਈ ਦਿੱਲੀ ਤੇ ਗੁਰੂਗ੍ਰਾਮ, ਹਰਿਆਣਾ ‘ਚ ਟਵਿੱਟਰ ਦੇ ਦਫ਼ਤਰਾਂ ‘ਚ ਗਈ ਸੀ।

  ਟੂਲਕਿੱਟ ‘ਤੇ ਇਹ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਭਾਰਤੀ ਜਨਤਾ ਪਾਰਟੀ ਆਗੂਆਂ ਨੇ 18 ਮਈ ਨੂੰ ਇਕ ਦਸਤਾਵੇਜ਼ ਸਾਂਝਾ ਕੀਤਾ ਸੀ। ਇਸ ‘ਚ ਕਿਹਾ ਗਿਆ ਸੀ ਕਿ ਕਾਂਗਰਸ ਕੁੱਝ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਕਸ ਖ਼ਰਾਬ ਕਰਨ ਦੀ ਸਾਜ਼ਿਸ਼ ਦਾ ਸੁਝਾਅ ਦਿੱਤਾ ਗਿਆ ਸੀ। ਭਾਜਪਾ ਦਾ ਇਹ ਵੀ ਦੋਸ਼ ਹੈ ਕਿ ਟੂਲਕਿੱਟ ਤੋਂ ਸਬੰਧਿਤ ਦਸਤਾਵੇਜ਼ ਕਾਂਗਰਸ ਵੱਲੋਂ ਜਾਰੀ ਕੀਤਾ ਗਿਆ ਸੀ।

  ਇਹ ਅਲੱਗ ਗੱਲ ਹੈ ਕਿ ਕਾਂਗਰਸ ਤੋਂ ਬਾਅਦ ਟਵਿੱਟਰ ਨੂੰ ਲਿਖਿਆ ਤੇ ਦਾਅਵਾ ਕੀਤਾ ਕਿ ਦਸਤਾਵੇਜ਼ ਨਕਲੀ ਸੀ ਤੇ ਪਾਰਟੀ ਦੇ ਖੋਜ ਵਿਭਾਗ ਦੇ ਜਾਅਲੀ ਲੈਟਰਹੈੱਡ ‘ਤੇ ਬਣਾਇਆ ਗਿਆ ਸੀ। ਵਿਰੋਧੀ ਪਾਰਟੀ ਨੇ ਕਥਿਤ ਰੂਪ ਤੋਂ ਗਲਤ ਸੂਚਨਾ ਫੈਲਾਉਣ ਲਈ ਪਾਰਟੀ ਮੁਖੀ ਜੇਪੀ ਨੱਢਾ ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਸਮੇਤ BJP ਦੇ ਆਗੂਆਂ ਦੇ ਟਵਿੱਟਰ ਅਕਾਊਂਟ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ।

  LEAVE A REPLY

  Please enter your comment!
  Please enter your name here