ਜੇਕਰ ਤੁਸੀਂ ਵੀ ਨਾ ਮੰਨੀ ਵਟਸਐੱਪ ਦੀ ਗੱਲ ਤਾਂ ਤੁਹਾਡਾ ਵੀ ਅਕਾਊਂਟ ਹੋਵੇਗਾ ਬੰਦ

  0
  48

  ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

  ਸ਼ੋਸਲ ਨੈਟਰਵਰਕਿੰਗ ਸਾਈਟ ਵੱਟਸਐਪ ਨੇ ਆਪਣੀ ਪ੍ਰਾਈਵੇਸੀ ਪਾਲਸੀ ਚ ਕੋਈ ਬਦਲਾਅ ਨਹੀਂ ਕੀਤਾ ਹੈ। ਕੰਪਨੀ ਨੇ ਦਿੱਲੀ ‘ਚ ਕਿਹਾ ਕਿ ਅਸੀਂ ਯੂਜਰਸ ਨੂੰ 15 ਮਈ ਤੋਂ ਜਿਆਦਾ ਦੀ ਮੁਹਲਤ ਨਹੀਂ ਦੇ ਰਹੇ। ਇਸ ਲਈ ਜਿਸ ਕਿਸੇ ਨੇ ਪ੍ਰਾਈਵੇਸੀ ਪਾਲਸੀ ਨੂੰ ਸਵੀਕਾਰ ਨਹੀਂ ਕੀਤਾ ਹੈ ਤਾਂ ਹੁਣ ਅਸੀਂ ਉਹਨਾਂ ਦਾ ਅਕਾਂਊਟ ਡਿਲੀਟ ਕਰਨਾ ਸ਼ੁਰੂ ਕਰਾਂਗੇ। ਹਾਈਕੋਰਟ ਚ ਕੰਪਨੀ ਦੀ ਪੈਰਵੀ ਕਰ ਰਹੇ ਵਕੀਲ ਕਪਿਲ ਸਿੱਬਲ ਦਾ ਕਹਿਣਾ ਹੈ ਕਿ ਯੂਜਰਸ ਨੂੰ ਪ੍ਰਾਈਵੇਸੀ ਪਾਲਸੀ ਸਵੀਕਾਰ ਕਰਨ ਲਈ ਕਿਹਾ ਜਾ ਰਿਹਾ ਹੈ। ਇਹੀ ਨਹੀਂ ਜੋ ਯੂਜਰਸ ਇਸਨੂੰ ਸਵੀਕਾਰ ਨਹੀਂ ਕਰਨਗੇ ਹੋਲ਼ੀ-ਹੋਲੀ ਉਹਨਾਂ ਦੇ ਅਕਾਂਊਟ ਡਿਲੀਟ ਕਰ ਦਿੱਤੇ ਜਾਣਗੇ। ਕਪਿਲ ਸਿੱਬਲ ਨੇ ਦੱਸਿਆ ਕਿ, ਅਸੀਂ ਯੂਜਰਸ ਨੂੰ ਪਾਲਸੀ ਨੂੰ ਮਨਜੂਰ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਯੂਜਰਸ ਇਸ ਨਾਲ਼ ਸਹਿਮਤ ਨਹੀਂ ਹੋਣਗੇ ਤਾਂ ਅਸੀਂ ਅਕਾਂਊਟ ਡਿਲੀਟ ਕਰ ਦਿਆਗੇ, ਇਸ ਪਾਲਸੀ ਨੂੰ ਮੁਅੱਤਲ ਕਰਨ ਦਾ ਕੋਈ ਪ੍ਰਸਤਾਵ ਨਹੀਂ ਹੈ।

  ਜਨਵਰੀ ਚ ਆਈ ਸੀ ਕੰਪਨੀ ਦੀ ਇਹ ਪਾਲਸੀ –

  ਤੁਹਾਨੂੰ ਦੱਸ ਦਈਏ ਕਿ ਕੰਪਨੀ ਦੀ ਇਸ ਪਾਲਸੀ ਨੂੰ ਲੈ ਕੇ ਹੁਣ ਵਿਵਾਦ ਖੜ੍ਹਾ ਹੋ ਗਿਆ ਹੈ। ਕਪਿਲ ਸਿੱਬਲ ਦਾ ਕਹਿਣਾ ਹੈ ਕਿ ਜੋ ਯੂਜਰਸ ਇਸ ਪਾਲਸੀ ਨਾਲ਼ ਸਹਿਮਤ ਨਹੀਂ ਹਨ ਅਸੀਂ ਉਹਨਾਂ ਦਾ ਅਕਾਂਊਟ ਡਿਲੀਟ ਕਰ ਦਿਆਂਗੇ। ਸਿੱਬਲ ਨੇ ਦੱਸਿਆ ਕਿ ਕੰਪਨੀ ਨੇ ਪਾਲਸੀ ਨੂੰ ਮੁਅੱਤਲ ਨਹੀਂ ਕੀਤਾ ਹੈ। ਵੱਟਸਐਪ ਦੇ ਵੱਲੋਂ ਜੋ ਪ੍ਰਾਈਵੇਸੀ ਪਾਲਸੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ 15 ਮਈ ਉਸਦੀ ਡੇਡਲਾਈਨ ਸੀ। ਦੱਸ ਦਈਏ ਕਿ ਇਸ ਪਾਲਸੀ ਨੂੰ ਪਹਿਲਾਂ ਜਨਵਰੀ ਵਿੱਚ ਜਾਰੀ ਕੀਤਾ ਗਿਆ ਸੀ ਜਿਸਦੀ ਡੇਡਲਾਈਨ ਨੂੰ ਪਹਿਲਾਂ ਫਰਵਰੀ ਤੇ ਫਿਰ ਮਈ ਤੱਕ ਵਧਾਇਆ ਗਿਆ ਸੀ।ਕੰਪਨੀ ਦੀ ਨਵੀਂ ਪਾਲਸੀ ਵਿੱਚ ਕੀ ਹੈ –

  ਕੰਪਨੀ ਦੀ ਨਵੀਂ ਪਾਲਸੀ ਦੇ ਅਨੁਸਾਰ ਕੰਪਨੀ ਨੂੰ ਇਹ ਹੱਕ ਹੋਵੇਗਾ ਕਿ ਉਹ ਯੂਜਰਸ ਦਾ ਕੁੱਝ ਡਾਟਾ ਪੇਰੇਂਟ ਕੰਪਨੀ ਫੇਸਬੁੱਕ ਨਾਲ਼ ਸਾਝਾਂ ਕਰ ਸਕੇ। ਇਸੇ ਲਈ ਕੰਪਨੀ ਯੂਜਰਜਸ ਨੂੰ ਪ੍ਰਾਈਵੇਸੀ ਪਾਲਸੀ ਸਵੀਕਾਰ ਕਰਨ ਦਾ ਨੋਟੀਫਿਕੇਸ਼ਨ ਭੇਜ ਰਹੀ ਹੈ ਜਿਸਨੂੰ ਸਵੀਕਾਰ ਕਰਨ ਤੋਂ ਬਾਅਦ ਹੀ ਤੁਹਾਡਾ ਵੱਟਸਐਪ ਖਾਤਾ ਜਾਰੀ ਰਹੇਗਾ। ਇਸ ਮਾਮਲੇ ਨੂੰ ਲੈ ਕੇ ਫਿਲਹਾਲ ਹਾਈਕੋਰਟ ਵਿੱਚ ਸੁਣਵਾਈ ਚੱਲ ਰਹੀ ਹੈ ਜਿਸਨੂੰ ਹੁਣ 3 ਜੂਨ ਤੱਕ ਟਾਲ ਦਿੱਤਾ ਗਿਆ ਹੈ। ਅਡੀਸਨਲ ਸਾਲੀਸਿਟਰ ਜਨਰਲ ਚੇਤੰਨ ਸ਼ਰਮਾ ਤੇ ਯਾਚਿਕਾ ਕਰਤਾ ਦੇ ਵੱਲੋਂ ਇਸਦੀ ਮੰਗ ਕੀਤੀ ਗਈ ਹੈ ।ਇਸਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਸੁਣਵਾਈ ਨੂੰ ਟਾਲਣ ਦਾ ਫੈਸਲਾ ਕੀਤਾ ਹੈ। ਹਾਲਾਕਿ ਕੰਪਨੀ ਨੇ ਦੌਰਾਨ ਇਸ ਪਾਲਸੀ ਤੇ ਸੱਟੇ ਲਗਾਉਣ ਦਾ ਵਿਰੋਧ ਕੀਤਾ ਹੈ।

  LEAVE A REPLY

  Please enter your comment!
  Please enter your name here