ਜਿਲ੍ਹਾ ਸਿਹਤ ਅਫਸਰ ਨੇ ਖਾਦ ਪਦਾਰਥਾਂ ਦੇ 11 ਸੈਪਲ ਲਏ ਅਤੇ ਦਿਤੀਆਂ ਮਿਲਾਵਟ ਨਾ ਕਰਨ ਦੀ ਹਿਦਾਇਤਾਂ

    0
    239

    ਹੁਸ਼ਿਆਰਪੁਰ ( ਸ਼ਾਨੇ ) ਲੋਕਾਂ ਨੂੰ ਸਾਫ ਸੁਥਰਾਂ ਅਤੇ ਮਿਆਰੀ ਖਾਦ ਪਦਾਰਥ ਮੁਹੀਆ ਕਰਵਾਉਣ ਲਈ ਜਿਲ੍ਹਾ ਸਿਹਤ ਅਫਸਰ ਡਾ .ਸੁਰਿੰਦਰ ਸਿੰਘ ਦੀ ਅਗਵਾਈ ਵਿੱਚ ਟੀਮ ਨੇ ਪੀਣ ਵਾਲੀਆ ਵਸਤੂਆਂ ਦੇ 11 ਸੈਪਲ ਇਕੱਤਰ ਕਰਕੇ ਅਗਲੀ ਕਾਰਵਾਈ ਲਈ ਸਟੇਟ ਫੂਡ ਲੈਬੋਰਟਰੀ ਨੂੰ ਜਾਂਚ ਲਈ ਭੇਜ ਦਿੱਤੇ ਗਏ ਹਨ । ਇਸ ਬਾਰੇ ਜਾਣ ਕਾਰੀ ਦਿੰਦੇ ਹੋਏ ਜਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਅੱਜ ਲੋਕਾਂ ਦੀ ਸ਼ਿਕਾਈਤ ਦੇ ਆਧਾਰ ਤੇ ਟੀਮ ਵੱਲੋ ਗੁੜ ਦੇ 1 , ਦੇਸੀ ਘਿਉ , ਅਤੇ ਦੁਧ ਦੇ 3 , 1 ਦਾਲ , 1 ਹਲਦੀ , 1 ਲਾਲ ਮਿਰਚ . 2 ਸਬਜੀਆਂ ਤੇ ਫ਼ਲ ਦੇ ਸੈਪਲ ਲਏ ਗਏ ਹਨ । ਪੰਜਾਬ ਸਰਕਾਰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖਾਦ ਪਦਾਰਥ ਮੁਹਈਆਂ ਕਰਵਾਉਣ ਲਈ ਬਚਨ ਵੱਧ ਹੈ ਜਿਸ ਦੇ ਤਹਿਤ ਸਰਕਾਰ ਦੀਆ ਹਦਾਇਤ ਮੁਤਾਬਿਕ ਸਮੇਂ ਸਮੇਂ ਸਿਰ ਫੂਡ ਸੇਫਟੀ ਐਕਟ ਤਹਿਤ ਇਹ ਕਰਵਾਈ ਕੀਤੀ ਜਾਵੇਗੀ । ਇਸ ਮੌਕੇ ਉਹਨਾਂ ਗੁੜ ਬਣਾਉਣ ਵਾਲਿਆ ਨੂੰ ਹਦਾਇਤ ਦਿੰਦੇ ਹੋਏ ਕਿਹਾ ਕਿ ਗੁੜ ਬਣਾਉਣ ਵਾਲੀ ਥਾਂ ਅਤੇ ਵੇਲਣੇ ਤੇ ਕੰਮ ਕਰਨ ਵਾਲੇ ਦੀ ਸਫਾਈ ਹੋਣੀ ਬਹੁਤ ਜਰੂਰੀ ਹੈ । ਉਹਨਾਂ ਗੁੜ ਬਣਾਉਣ ਲਈ ਖੰਡ ਅਤੇ ਕੈਮੀਕਲ ਦੀ ਵਰਤੋ ਨਾ ਕਰਨ ਦੀ ਸਖਤ ਹਦਾਇਤ ਕੀਤੀ । ਉਹਨਾਂ ਨੇ ਇਹ ਵੀ ਕਿਹਾ ਕਿ ਗੁੜ ਨੂੰ ਢੱਕ ਰੱਖਣਾ ਚਾਹੀਦਾ ਤੇ ਸੜਕ ਉਤੇ ਵੇਚਣ ਵਾਲੇ ਸ਼ੀਸ਼ੇ ਦੇ ਕੈਬਨ ਦੀ ਵਰਤੋਂ ਕਰਨੀ ਚਾਹੀਦੀ ਹੈ ।
    ਉਹਨਾ ਮਿਲਾਵਟ ਖੌਰਾ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ ਨਹੀ ਤੇ ਫੂਡ ਸੇਫਟੀ ਐਕਟ ਤਹਿਤ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ । ਉਹਨਾਂ ਦੱਸਿਆ ਕਿ ਫੂਡ ਸੇਫਟੀ ਅਤੇ ਸਟੈਟਡਰ ਐਕਟ ਅਨੁਸਾਰ ਹੋਣੇ ਜਰੂਰੀ ਹਨ । ਇਸ ਮੌਕੇ ਫੂਡ ਅਫਸਰ ਰਮਨ ਵਿਰਦੀ , ਰਾਮ ਲੁਭਾਇਆ , ਅਸ਼ੋਕ ਕੁਮਾਰ ਵੀ ਟੀਮ ਵਿੱਚ ਹਾਜ਼ਰ ਸਨ ।

    LEAVE A REPLY

    Please enter your comment!
    Please enter your name here