ਜਿਲਾ ਸਿਹਤ ਅਫਸਰ ਵਲੋਂ ਖਾਦ ਪਦਾਰਥਾਂ ਦੇ 5 ਸੈਪਲ ਲਏ

    0
    207

    ਹੁਸ਼ਿਆਰਪੁਰ ( ਸ਼ਾਨੇ ) ਲੋਕਾਂ ਨੂੰ ਸਾਫ ਸੁਥਰਾਂ ਅਤੇ ਮਿਆਰੀ ਖਾਦ ਪਦਾਰਥ ਮੁਹੀਆ ਕਰਵਾਉਣ ਲਈ ਸਿਵਲ ਸਰਜਨ ਡਾ. ਜਸਬੀਰ ਸਿੰਘ ਦੀ ਹਦਾਇਤਾਂ ਅਨੁਸਾਰ ਵਿਭਾਗ ਦੀ ਡਾ ਸੇਵਾ ਸਿੰਘ ਦੀ ਜਿਲਾ ਸਿਹਤ ਅਫਸਰ ਦੀ ਅਗਵਾਈ ਵਿੱਚ ਟੀਮ ਨੇ ਸ਼ਹਿਰ ਦੀ ਵੱਖ ਵੱਖ ਦੁਕਾਨਾਂ ਤੇ ਜਾ ਕੇ ਖਾਣ ਪੀਣ ਵਾਲੀਆ ਵਸਤੂਆਂ ਦੇ ਪੰਜ ਸੈਪਲ ਇਕੱਤਰ ਕਰਕੇ ਆਗਲੇਰੀ ਕਾਰਵਾਈ ਲਈ ਸਟੇਟ ਫੂਡ ਲੈਬੋਰਟਰੀ ਨੂੰ ਜਾਂਚ ਲਈ ਭੇਜ ਦਿੱਤੇ ਗਏ ਹਨ । ਇਸ ਬਾਰੇ ਜਾਣ ਕਾਰੀ ਦਿੰਦੇ ਹੋਏ ਜਿਲਾ ਸਿਹਤ ਅਫਸਰ ਨੇ ਦੱਸਿਆ ਕਿ ਅੱਜ ਟੀਮ ਵੱਲੋ ਦੇਸੀ ਘਿਊ . ਨਮਕੀਨ , ਸਰੋ ਦਾ ਤੇਲ , ਬੜੀਆਂ ਅਤੇ ਹਲਦੀ ਦਾ ਇਕ ਇਕ ਸੈਪਲ ਲਿਆ ਗਿਆ ਹੈ । ਪੰਜਾਬ ਸਰਕਾਰ ਮਿਸ਼ਨ ਤੰਦਰੁਲਤ ਪੰਜਾਬ ਤਹਿਤ ਲੋਕਾਂ ਨੂ ਸੁਰੱਖਿਅਤ ਅਤੇ ਮਿਆਰੀ ਖਾਦ ਪਦਾਰਥ ਮੁਹਾਈਆਂ ਕਰਵਾਉਣ ਲਈ ਬਚਨ ਵੱਧ ਹੈ ਜਿਸ ਦੇ ਤਹਿਤ ਸਰਕਾਰ ਦੀਆ ਹਦਿਤਾ ਮੁਤਾਬਿਕ ਸਮੇ ਸਮੇ ਸਿਰ ਫੂਡ ਸੇਫਟੀ ਐਕਟ ਤਹਿਤ ਇਹ ਕਰਵਾਈ ਕੀਤੀ ਜਾਵੇਗੀ । ਜਿਲਾਂ ਸਿਹਤ ਅਫਸਰ ਵੱਲੋ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਰਸਾਤੀ ਮੌਸਮ ਵਿੱਚ ਕੀਟਾ ਦੀ ਬਹੁਤਾਤ ਹੋ ਜਾਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਖਾਸ ਕਰਕੇ ਪੇਚਿਸ , ਟਾਈਫਾਈਡ , ਮਲੇਰੀਆ . ਡੇਗੂ ਆਦਿ ਦੀ ਬਹੁਤ ਵੱਧ ਜਾਦੀਆੰ ਹਨ । ਕੈਮੀਕਲਾ ਨਾਲ ਪੱਕਾਏ ਗਏ ਫੱਲ ਖਾਣ ਲਈ ਹਾਨੀਕਾਰਕ ਹੁੰਦੇ ਹਨ ਤਾਂ ਜੋ ਕੱਚੇ ਫੱਲਾਂ ਨੂੰ ਇਹਨਾਂ ਕੈਮੀਕਲਾਂ ਰਾਹੀ ਜਲਦ ਖਾਇਆ ਜਾਦਾ ਹੈ ।ਇਹ ਫੱਲ ਬਾਹਰੋ ਤਾਂ ਪੱਕੇ ਹੋਏ ਲੱਗ ਦੇ ਹਨ ਪਰ ਅੰਦਰੋ ਕੱਚੇ ਹੁੰਦੇ ਹਨ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਜਾਰ ਵਿੱਚ ਜਿਆਦਾ ਪੱਕੇ ਹੋਏ ਫੱਲ ਤੇ ਸਬਜੀਆਂ ਨਾ ਖਰੀਦਣ । ਇਸ ਮੋਕੇ ਉਹਨਾਂ ਦੇ ਨਾਲ ਫੂਡ ਸੇਫਟੀ ਅਫਸਰ ਰਮਨ ਵਿਰਦੀ , ਅਸ਼ੋਕ ਕੁਮਾਰ , ਰਾਮ ਲਭਾਇਆ ਵੀ ਹਾਜਰ ਸਨ ।

    5 Attachments

    LEAVE A REPLY

    Please enter your comment!
    Please enter your name here