ਜਲੰਧਰ ਸੈਂਟਰਲ ਹਲਕੇ ਦੇ ਕਾਂਗਰਸੀ ਆਗੂਆਂ ਸਣੇ 25 ਪਰਿਵਾਰਾਂ ਨੇ ਫੜ੍ਹਿਆ ਆਪ ਦਾ ਪੱਲਾ

  0
  44

  ਜਲੰਧਰ, ਜਨਗਾਥਾ ਟਾਇਮਜ਼: (ਰੁਪਿੰਦਰ)

  ਆਮ ਆਦਮੀ ਪਾਰਟੀ (ਆਪ) ਜਲੰਧਰ ਸੈਂਟਰਲ ਇਕਾਈ ਦੇ ਅਥਾਹ ਯਤਨਾਂ ਸਦਕਾ ਕਈ ਪਾਰਟੀਆਂ ਦੇ ਵਰਕਰ ਤੇ ਸ਼ਹਿਰਵਾਸੀ ‘ਆਪ’ ਦਾ ਪੱਲਾ ਫੜ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ, ਪੰਜਾਬ ਦੇ ਸਹਿ-ਪ੍ਰਧਾਨ (ਡਾ. ਵਿੰਗ) ਤੇ ਸਾਬਕਾ ਹਲਕਾ ਇੰਚਾਰਜ, ਜਲੰਧਰ ਸੈਂਟਰਲ ਤੋਂ ਡਾ. ਸੰਜੀਵ ਸ਼ਰਮਾ ਲੋਕਾਂ ਨੂੰ ਪਾਰਟੀ ਦੇ ਨਾਲ ਜੋੜਨ ਦਾ ਕੋਈ ਮੌਕਾ ਨਹੀਂ ਛੱਡ ਰਹੇ। ਉਨ੍ਹਾਂ ਦੇ ਅਥਾਹ ਯਤਨਾਂ, ਉਨ੍ਹਾਂ ਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਜਾ ਰਹੇ ਅਥਾਹ ਯਤਨਾਂ ਦੇ ਚੱਲਦੇ ਵਾਰਡ ਨੰਬਰ 13 ਦੇ 25 ਪਰਿਵਾਰਾਂ ਨੇ ‘ਆਪ’ ਦਾ ਪੱਲਾ ਫੜ ਲਿਆ ਹੈ। ਇਨ੍ਹਾਂ 25 ਪਰਿਵਾਰਾਂ ‘ਚ ਆਮ ਲੋਕਾਂ ਸਮੇਤ ਕਾਂਗਸ ਦੇ ਅਹੁਦੇਦਾਰ ਵੀ ਸ਼ਾਮਲ ਹਨ।‘ਆਪ’ ‘ਚ ਸ਼ਾਮਲ ਹੋਣ ਵਾਲਿਆਂ ‘ਚ ਮੁੱਖ ਰੂਪ ‘ਚ ਕਾਂਗਰਸ ਤੋਂ ਵਾਰਡ ਨੰਬਰ 13 ਦੇ ਜਨਰਲ ਸਕੱਤਰ ਲਾਜਪਤ ਰਾਏ ਤੇ ਭਰਤ ਲਾਡੀ ਜੋ ਕਿ ਵਾਰਡ ਨੰਬਰ 13 ਦੇ ਯੁਵਾ ਕਾਂਗਰਸ ਪ੍ਰਧਾਨ ਹਨ, ਨੂੰ ‘ਆਪ’ ਦੇ ਸਾਬਕਾ ਸੈਂਟਰਲ ਹਲਕਾ ਇੰਚਾਰਜ, ਜਲੰਧਰ ਡਾ. ਸੰਜੀਵ ਸ਼ਰਮਾ, ਬਲਾਕ ਪ੍ਰਧਾਨ ਏਐੱਨ ਸਹਿਗਲ, ਮਨਜੀਤ ਸਿੰਘ, ਤੇਜਪਾਲ ਸਿੰਘ ਨੇ ਸ਼ਾਮਲ ਕਰਵਾਇਆ। ਇਸ ਮੌਕੇ ਉਨ੍ਹਾਂ ਦੇ ਨਾਲ ਵਾਰਡ 13 ਦੇ ਪ੍ਰਧਾਨ ਵਿੱਕੀ ਵਿਰਦੀ, ਸੀਨੀਅਰ ਆਗੂ ਸੁਭਾਸ਼ ਪ੍ਰਭਾਕਰ, ਰਾਜੇਸ਼ ਦੱਤਾ, ਰਾਜੀਵ ਆਨੰਦ ਤੇ ਪਾਰੀਤੋਸ਼ ਸ਼ਰਮਾ ਮੌਜੂਦ ਸਨ।

  ਇਸ ਦੌਰਾਨ ਡਾ. ਸੰਜੀਵ ਸ਼ਰਮਾ ਨੇ ਕਿਹਾ ਕਿ ਪੰਜਾਬ ‘ਚ ਸੱਤਾ ‘ਤੇ ਕਾਬਜ਼ ਕਾਂਗਰਸ ਦੀ ਸਰਕਾਰ ਤੋਂ ਹੁਣ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ।

  LEAVE A REPLY

  Please enter your comment!
  Please enter your name here