ਜਲੰਧਰ ‘ਚ ਦੋ ਸਪਾ ਸੈਂਟਰਾਂ ਉਤੇ ਰੇਡ, ਦਿੱਲੀ ਦੀਆਂ 9 ਕੁੜੀਆਂ ਛੁਡਵਾਈਆਂ, 5 ਵਿਅਕਤੀ ਗ੍ਰਿਫ਼ਤਾਰ

  0
  50

  ਜਲੰਧਰ, ਜਨਗਾਥਾ ਟਾਇਮਜ਼: (ਰੁਪਿੰਦਰ)

  ਜਲੰਧਰ ਦੇ ਕਲਾਊਡ ਸਪਾ ਸੈਂਟਰ ਗੈਂਗਰੇਪ ਕਾਂਡ ਦੇ ਬਾਅਦ ਹੁਣ ਗਡਾ ਰੋਡ ਉਤੇ ਛੋਟੀ ਬਾਰਾਂਦਰੀ ਪਾਰਟ-2 ਸਥਿਤ ਬਲਿਸ ਬਾਡੀ ਸਪਾ ਸੈਂਟਰ ਅਤੇ ਡੇਅਰੀ ਚੌਕ ਸਥਿਤ ਕੇਅਰ ਸਿੰਸੈਸ ਸਪਾ ਸੈਂਟਰ ਵਿਚ ਛਾਪੇਮਾਰੀ ਦੌਰਾਨ ਪੁਲਿਸ ਨੇ 9 ਲੜਕੀਆਂ ਅਤੇ ਪੰਜ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ।

  ਇਨ੍ਹਾਂ ਵਿੱਚੋਂ ਕੇਅਰ ਸਿੰਸੈਸ ਸਪਾ ਸੈਂਟਰ ਦਾ ਮਾਲਕ ਮਹੇਸ਼ ਕੁਮਾਰ ਵੀ ਸ਼ਾਮਲ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਹ ਲੋਕ ਸਪਾ ਸੈਂਟਰ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਕਰਦੇ ਸਨ। ਬਰਾਮਦ ਕੀਤੀਆਂ ਗਈਆਂ 9 ਲੜਕੀਆਂ ਵਿਚੋਂ 6 ਲੜਕੀਆਂ ਦਿੱਲੀ ਦੀਆਂ ਹਨ, ਜਦੋਂਕਿ ਦੋ ਜਲੰਧਰ ਸਿਟੀ ਅਤੇ ਇਕ ਅੰਮ੍ਰਿਤਸਰ ਦੀ ਹੈ।

  ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਤੋਂ ਬਾਅਦ ਬਰਾਮਦ ਹੋਈਆਂ ਲੜਕੀਆਂ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਦੋਵਾਂ ਸਪਾ ਸੈਂਟਰਾਂ ਦੇ ਮਾਲਕ ਅਤੇ ਉਨ੍ਹਾਂ ਨਾਲ ਜੁੜੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। 9 ਲੜਕੀਆਂ ਖ਼ਿਲਾਫ਼ ਮਹਾਂਮਾਰੀ ਰੋਗ ਐਕਟ ਅਤੇ ਆਈਪੀਸੀ ਦੀ ਧਾਰਾ 188 ਤਹਿਤ ਕਾਰਵਾਈ ਕੀਤੀ ਗਈ ਹੈ। ਮੈਨੇਜਰ ਪ੍ਰਿੰਸ ਅਤੇ ਲਵ ਸਪਾ ਸੈਂਟਰ ਵਿਖੇ ਛਾਪੇਮਾਰੀ ਦੌਰਾਨ ਮੌਜੂਦ ਸਨ। ਸੈਂਟਰ ਦੇ ਅੰਦਰ ਤਲਾਸ਼ੀ ਲਈ ਗਈ ਤਾਂ ਅੰਦਰੋਂ 7 ਲੜਕੀਆਂ ਮਿਲੀਆਂ। ਹਾਲਾਂਕਿ, ਸਪਾ ਸੈਂਟਰ ਵਿੱਚ ਕੋਈ ਇਤਰਾਜ਼ਯੋਗ ਚੀਜ਼ ਨਹੀਂ ਮਿਲੀ।

  ਪੁੱਛਗਿੱਛ ਦੌਰਾਨ ਪ੍ਰਿੰਸ ਅਤੇ ਲਵ ਨੇ ਦੱਸਿਆ ਕਿ ਉਹ ਜ਼ੀਰਾ ਦੇ ਬਲਵਿੰਦਰ ਸਿੰਘ ਅਤੇ ਕਮਲੇਸ਼ ਨਾਲ ਮਿਲ ਕੇ ਸਪਾ ਸੈਂਟਰ ਚਲਾਉਂਦੇ ਹਨ। ਤਿੰਨ ਮਹੀਨਿਆਂ ਬਾਅਦ ਸੈਂਟਰ ਇਸ ਲਈ ਖੋਲ੍ਹਿਆ ਗਿਆ ਕਿਉਂਕਿ ਮਾਲਕ ਨੇ ਕਿਹਾ ਸੀ ਕਿ 4 ਲੜਕੀਆਂ ਦਿੱਲੀ ਤੋਂ ਆ ਰਹੀਆਂ ਹਨ। ਦੋਵਾਂ ਮੁਲਜ਼ਮਾਂ ਨੇ ਕਿਹਾ ਕਿ ਲੜਕੀਆਂ ਦੀ ਇੱਛਾ ਨਾਲ ਸਭ ਕੁਝ ਕੇਂਦਰ ਦੇ ਅੰਦਰ ਹੁੰਦਾ ਹੈ। ਹਾਲਾਂਕਿ, ਇਨ੍ਹਾਂ ਕੁੜੀਆਂ ਦਾ ਕਹਿਣਾ ਹੈ ਕਿ ਉਹ ਸਿਰਫ਼ ਸੈਂਟਰ ਵਿੱਚ ਮਾਲਸ਼ ਦਾ ਕੰਮ ਕਰਦੀਆਂ ਹਨ।

  ਪੁਲਿਸ ਨੇ ਮਾਡਲ ਟਾਊਨ ਦੇ ਕੇਅਰ ਸਿੰਸਸ ਸਪਾ ਸੈਂਟਰ ‘ਤੇ ਵੀ ਛਾਪਾ ਮਾਰਿਆ ਸੀ ਜਿੱਥੋਂ ਪ੍ਰਬੰਧਕਾਂ ਅਕਾਸ਼ ਅਤੇ ਸੋਨੂੰ ਕਾਲੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦਿੱਲੀ ਦੀਆਂ ਦੋ ਲੜਕੀਆਂ ਨੂੰ ਪੁਲਿਸ ਨੇ ਸੈਂਟਰ ਦੇ ਅੰਦਰੋਂ ਹਿਰਾਸਤ ਵਿੱਚ ਲੈ ਲਿਆ ਹੈ। ਇਨ੍ਹਾਂ ਕੁੜੀਆਂ ਨੇ ਦਾਅਵਾ ਕੀਤਾ ਕਿ ਉਹ ਕੇਂਦਰ ਤੋਂ ਆਪਣਾ ਸਮਾਨ ਲੈਣ ਆਈਆਂ ਸਨ ਅਤੇ ਵਾਪਸ ਦਿੱਲੀ ਜਾਣਾ ਚਾਹੁੰਦੀਆਂ ਸਨ।

  LEAVE A REPLY

  Please enter your comment!
  Please enter your name here