ਜਗਰਾਉਂ ਦੇ ਠਾਣੇਦਾਰਾਂ ਦੇ ਦੋ ਕਾਤਲ ਕਾਬੂ- ਪੰਜਾਬ ਤੋਂ ਬਾਹਰੋਂ ਕੀਤੀ ਗ੍ਰਿਫ਼ਤਾਰੀ

  0
  37

  ਚੰਡੀਗੜ੍ਹ, ਜਨਗਾਥਾ ਟਾਇਮਜ਼: (ਰੁਪਿੰਦਰ)

  ਪੰਜਾਬ ਪੁਲਿਸ ਨੇ ਜਗਰਾਉਂ ਦੋ ਛੋਟੇ ਠਾਣੇਦਾਰਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦੇਣ ਵਾਲੇ ਦੋ ਮੇਨ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਨ੍ਹਾਂ ਦੇ ਨਾਂ ਦਰਸ਼ਨ ਸਿੰਘ ਅਤੇ ਬਲਜਿੰਦਰ ਸਿੰਘ ਹਨ ਅਤੇ ਇਹ ਦੋਵੇਂ ਇਸ ਕੇਸ ‘ਚ ਭਗੌੜੇ ਸਨ। ਮਿਲੀ ਜਾਣਕਾਰੀ ਅਨੁਸਾਰ ਇਹ ਕਾਰਵਾਈ ਪੰਜਾਬ ਪੁਲਿਸ ਦੇ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਵੱਲੋਂ ਕੀਤੀ ਗਈ ਹੈ। ਪੰਜਾਬ ਪੁਲਿਸ ਨੇ ਇਸ ਦੀ ਪੁਸ਼ਟੀ ਅਜੇ ਨਹੀਂ ਕੀਤੀ ਪਰ ਪੁਲੀਸ ਟੀਮ ਅੱਜ ਇਨ੍ਹਾਂ ਦੋਵਾਂ ਗੈਂਗਸਟਰਾਂ ਨੂੰ ਅਦਾਲਤ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ।

  ਯਾਦ ਰਹੇ ਕਿ ਜਗਰਾਉਂ ਸੀਆਈਏ ਸਟਾਫ਼ ਦੇ ਏਐਸਆਈ ਭਗਵਾਨ ਸਿੰਘ ਅਤੇ ਦਲਵਿੰਦਰਜੀਤ ਸਿੰਘ ਬੱਬੀ ਨੂੰ ਬੀਤੀ 5 ਮਈ ਨੂੰ ਗੈਂਗਸਟਰ ਜੈਪਾਲ ਅਤੇ ਉਹਦੇ ਤਿੰਨ ਸਾਥੀਆਂ ਵੱਲੋਂ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ‘ਚ ਪੰਜਾਬ ਪੁਲਿਸ ਨੇ ਬਲਜਿੰਦਰ ਸਿੰਘ ਬੱਬੀ ਵਾਸੀ ਮਾਹਲਾ ਖ਼ੁਰਦ ਮੋਗਾ ਤੇ ਦਰਸ਼ਨ ਸਿੰਘ ਵਾਸੀ ਸਹੌਲੀ ਨੂੰ ਗ੍ਰਿਫ਼ਤਾਰ ਕਰ ਲਿਆ। ਦਰਸ਼ਨ ਸਿੰਘ ਦੀ ਪਤਨੀ ਜਗਰਾਉਂ ਪੁਲਿਸ ਵੱਲੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤੀ ਜਾ ਚੁੱਕੀ ਹੈ।

  LEAVE A REPLY

  Please enter your comment!
  Please enter your name here