ਘਰ ‘ਚ ਪੈਂਟਰ ਬਣ ਕੇ ਆਉਂਦਾ, ਲੁੱਟ ਤੇ ਕਤਲ ਕਰ ਹੁੰਦਾ ਫ਼ਰਾਰ, ਯੂਪੀ ਤੋਂ ਕੀਤਾ ਕਾਬੂ

  0
  59

  ਲੁਧਿਆਣਾ, ਜਨਗਾਥਾ ਟਾਇਮਜ਼: (ਰਵਿੰਦਰ)

  ਸਾਵਧਾਨ ਹੋ ਜਾਓ ਜੇਕਰ ਤੁਸੀਂ ਆਪਣੇ ਘਰ ਚ ਕੋਈ ਕੰਮ ਕਰਾਉਣਾ ਹੈ ਤਾਂ ਕਿਉਂਕਿ ਤੁਹਾਡੇ ਘਰ ਕੰਮ ਕਰਨ ਵਾਲਾ ਤੁਹਾਡੇ ਘਰ ਦੀ ਰੇਕੀ ਕਰਕੇ ਪੂਰਾ ਘਰ ਤਬਾਹ ਕਰ ਸਕਦਾ ਹੈ, ਕਿਉਂਕਿ ਲੁਧਿਆਣਾ ਪੁਲਿਸ ਨੇ ਇੱਕ ਅਜਿਹੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਘਰਾਂ ਚ ਰੰਗ ਦਾ ਕੰਮ ਕਰਦਾ ਸੀ ਤੇ ਘਰ ਦੀ ਪੂਰੀ ਰੇਕੀ ਘਰ ਕੇ ਉਸ ਸਮੇਂ ਘਰ ਆਉਂਦਾ ਸੀ। ਜਦ ਘਰ ਚ ਔਰਤ ਇਕੱਲੀ ਹੁੰਦੀ ਅਤੇ ਫੇਰ ਔਰਤ ਦਾ ਬੇਰਹਮੀ ਨਾਲ ਕਤਲ ਕਰ ਦਿੰਦਾ ਸੀ।

  ਜ਼ਿਕਰਯੋਗ ਹੈ ਕਿ ਹਫ਼ਤਾ ਪਹਿਲਾਂ ਜਮਾਲਪੁਰ ਜੈਨ ਇਨਕਲੇਵ ਵਿੱਚ ਇੱਕ 30 ਸਾਲਾਂ ਔਰਤ ਦਾ ਕਤਲ ਹੋਇਆ ਸੀ ਤੇ ਕਾਤਲ ਘਰ ਚੋਂ ਨਗਦੀ ਅਤੇ ਹੋਰ ਸਾਮਾਨ ਲੁੱਟ ਕੇ ਫ਼ਰਾਰ ਹੋ ਗਿਆ ਸੀ ਜਿਸ ਨੂੰ ਲੁਧਿਆਣਾ ਪੁਲਿਸ ਨੇ ਯੂਪੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ।ਲੁਧਿਆਣਾ ਪੁਲਿਸ ਕਮਿਸ਼ਨਰ ਅਨੁਸਾਰ ਮੁਲਜ਼ਮ ਨੇ 2003 ਵਿਚ ਮਾਡਲ ਟਾਊਨ ਵਿਖੇ ਪਹਿਲਾਂ ਵੀ ਔਰਤ ਅਤੇ ਨੌਕਰ ਦਾ ਕਤਲ ਕੀਤਾ ਸੀ ਅਤੇ ਇਸ ਮਾਮਲੇ ਵਿੱਚ ਸਜਾ ਕੱਟ ਰਿਹਾ ਸੀ । 2020 ਵਿੱਚ ਕੋਵਿਡ-19 ਦੇ ਚਲਦਿਆਂ ਮੁਲਜ਼ਮ ਨੂੰ ਪੈਰੋਲ ਮਿਲੀ ਸੀ, ਪਰ ਛੁੱਟੀ ਖ਼ਤਮ ਹੋਣ ਤੋਂ ਪਹਿਲਾਂ ਹੀ ਪੈਸੇ ਦੇ ਲਾਲਚ ਵਿੱਚ ਇਕ ਹੋਰ ਕਤਲ ਕਰ ਦਿੱਤਾ।

  ਪੁਲਿਸ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੁਧਿਆਣਾ ਪੁਲਿਸ ਨੇ ਇਸ ਮਾਮਲੇ ਵਿੱਚ ਸਖ਼ਤ ਮਿਹਨਤ ਕਰਕੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮੁਲਜ਼ਮ ਨੂੰ ਟਰੇਸ ਕੀਤਾ ਅਤੇ ਮੁਲਜ਼ਮ ਜੋ ਕਿ ਯੂਪੀ ਭੱਜ ਗਿਆ ਸੀ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਤੋਂ ਵਾਰਦਾਤ ਵਿੱਚ ਵਰਤਿਆ ਗਿਆ ਰੁਮਾਲ ਵੀ ਬਰਾਮਦ ਕਰ ਲਿਆ ਗਿਆ ਹੈ ਅਤੇ ਮਹਿਲਾ ਦਾ ਪਰਸ ਵੀ ਬਰਾਮਦ ਹੋਇਆ ਹੈ। ਉਹਨਾਂ ਨੇ ਕਿਹਾ ਕੇ ਮਹਿਲਾ ਦੇ ਘਰ ਵਿਚ ਪੇਂਟ ਦਾ ਕੰਮ ਕਰਨ ਵਾਸਤੇ ਗਿਆ ਸੀ ਤੇ ਪੈਸੇ ਨੂੰ ਦੇਖ ਕੇ ਉਸ ਦੇ ਮਨ ਵਿਚ ਲਾਲਚ ਆ ਗਿਆ ਅਤੇ ਉਸਨੇ ਔਰਤ ਨੂੰ ਇਕੱਲੀ ਦੇਖ ਉਸਦਾ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਤੇ ਪੁਲਿਸ ਨੂੰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

  LEAVE A REPLY

  Please enter your comment!
  Please enter your name here