ਗੈਰ ਕਾਨੂੰਨੀ ਮਾਈਨਿੰਗ, ਝੂਠੇ ਪਰਚੇ, ਨਸ਼ੇ, ਰਾਜਸੀ ਬਦਲਾਖ਼ੋਰੀ ਦੇ ਮੁੱਦੇ ਚੋਣਾ ‘ਚ ਪੈ ਰਹੇ ਨੇ ਭਾਰੀ

  0
  55

  ਮਾਹਿਲਪੁਰ (ਮੋਹਿਤ ਹੀਰ )- 19 ਸਤੰਬਰ ਨੂੰ ਹੋ ਰਹੀਆਂ ਜਿਲ•ਾ ਪਰਿਸ਼ਦ ਅਤੇ ਸੰਮਤੀ ਦੀਆਂ ਚੋਣਾ ਵਿਚ ਸੱਤਾਧਾਰੀ ਪਾਰਟੀ ਨੂੰ ਵੀ ਉਹੀ ਮੁੱਦਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹੜਾ 2017 ਦੀਆਂ ਵਿਧਾਨ ਸਭਾ ਚੋਣਾ ਵਿਚ ਅਕਾਲੀ ਭਾਜਪਾ ਨੂੰ ਕਰਨਾ ਪਿਆ ਸੀ। ਬਲਾਕ ਮਾਹਿਲਪੁਰ ਵਿਚ ਗੜ•ਸ਼ੰਕਰ ਅਤੇ ਚੱਬੇਵਾਲ ਅਧੀਨ ਆਉਂਦੇ ਪਿੰਡਾਂ 150 ਤੋਂ ਵੱਧ ਪਿੰਡਾਂ ਨੂੰ 24 ਜੋਨਾ ਅਤੇ ਤਿੰਨ ਜਿਲ•ਾ ਪਰਿਸ਼ਦ ਜੋਨਾ ਵਿਚ ਵੰਡਿਆ ਗਿਆ ਹੈ ਜਿਸ ਵਿਚ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਭਖ਼ਵੇਂ ਮਸਲੇ ਇਸ ਵਾਰ ਵੀ ਚੋਣ ਵਿਚ ਗੂੰਜ ਰਹੇ ਹਨ। ਸੱਤਾਧਾਰੀ ਕਾਂਗਰਸ ਪਾਰਟੀ ਦੇ ਇਨ•ਾਂ ਚੋਣਾ ਦੇ ਉਮੀਦਵਾਰਾਂ ਨੂੰ ਵੱਡੇ ਪੱਧਰ ‘ਤੇ ਸਥਾਨਿਕ ਮੁੱਦਿਆਂ ਦੀ ਬਜਾਏ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੀ ਮਾਈਨਿੰਗ, ਥਾਣਿਆਂ ਵਿਚ ਹੋ ਰਹੀ ਖ਼ੱਜਲ ਖ਼ੁਆਰੀ, ਝੂਠੇ ਦਿੱਤੇ ਗਏ ਪਰਚੇ, ਨਸ਼ਿਆਂ ਦਾ ਵਧ ਰਿਹਾ ਪ੍ਰਚਲਣ ਵਰਗੇ ਸੂਬਾ ਪੱਧਰੀ ਮੁੱਦਿਆਂ ਦੇ ਨਾਲ ਸੜਕਾਂ, ਪੀਣ ਵਾਲਾ ਪਾਣੀ ਅਤੇ ਸਰਕਾਰੀ ਸੁਵਿਧਾਵਾਂ ਦੀ ਕਟੌਤੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
  ਪ੍ਰਾਪਤ ਜਾਣਕਾਰੀ ਅਨੁਸਾਰ ਭਾਂਵੇਂ ਅੱਜ ਨਾਮਜਦੀ ਪ੍ਰਕਿਰਿਆ ਖ਼ਤਮ ਹੋ ਗਈ ਪਰੰਤੂ ਨਾਮਜਦਗੀ ਪੱਤਰ ਦਾਖ਼ਲ ਕਰਨ ਵਾਲੇ ਉਮੀਦਵਾਰਾਂ ਵਲੋਂ ਆਪਣਾ ਚੋਣ ਪ੍ਰਚਾਰ ਪਹਿਲਾਂ ਹੀ ਸ਼ੁਰੂ ਕੀਤਾ ਹੋਇਆ ਹੈ। ਉਮੀਦਵਾਰਾਂ ਦੇ ਪ੍ਰਚਾਰ ਲਈ ਸਾਰੀਆਂ ਪਾਰਟੀਆਂ ਦੇ ਪਹਿਲੀ ਕਤਾਰ ਦੇ ਆਗੂ ਚੋਣ ਮੈਦਾਨ ਵਿਚ ਕੁੱਦ ਕੇ ਚੋਣ ਪ੍ਰਚਾਰ ਦੀ ਗਤੀ ਨੂੰ ਰਫ਼ਤਾਰ ਦੇ ਚੁੱਕੇ ਹਨ। ਰਾਜਸੀ ਪਾਰਟੀਆਂ ਵਲੋਂ ਇਸ ਵਾਰ ਪੂਰੀ ਤਰਾਂ ਨਾਲ ਤਿਕੌਣੇ ਮੁਕਾਬਲੇ ਬਣਾ ਦਿੱਤੇ ਹਨ। ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਵਲੋਂ ਜਿੱਥੇ ਰਵਾਇਤੀ ਵਿਰੋਧੀ ਸ਼ੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਆਪਣੇ ਹਮਲੇ ਤਿੱਖ਼ੇ ਕੀਤੇ ਹਨ ਉੱਥੇ ਆਪ ਅਤੇ ਬਸਪਾ ਵਲੋਂ ਕੀਤੇ ਗਠਬੰਧਨ ਦੇ ਉਮੀਦਵਾਰਾਂ ਨੇ ਵੀ ਉਨ•ਾਂ ਹੀ ਵਿਸ਼ਿਆਂ ‘ਤੇ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ‘ਤੇ ਹਮਲੇ ਤੇਜ਼ ਕੀਤੇ ਹਨ। ਅਕਾਲੀ, ਭਾਜਪਾ, ਬਸਪਾ ਅਤੇ ਆਮ ਆਦਮੀ ਪਾਰਟੀ ਵਲੋਂ ਹਲਕੇ ਵਿਚ ਲਗਾਤਾਰ ਰਾਜਸੀ ਸ਼ਹਿ ‘ਤੇ ਚੱਲ ਰਹੀ ਗੈਰ ਕਾਨੂੰਨੀ ਮਾਈਨਿੰਗ, ਥਾਣਿਆਂ ਵਿਚ ਹੋ ਰਹੇ ਝੂਠੇ ਪਰਚੇ ਅਤੇ ਗਰੀਬਾਂ ਨਾਲ ਹੋ ਰਹੀ ਬੇਇੰਨਸਾਫ਼ੀ, ਪਿੰਡਾਂ ਅਤੇ ਸ਼ਹਿਰਾਂ ਵਿਚ ਵਧ ਰਹੇ ਨਸ਼ਿਆਂ ਦੇ ਪ੍ਰਚਲਣ ਅਤੇ ਵਿਕਰੀ, ਰਾਜਸੀ ਬਦਲਾਖ਼ੋਰੀ, ਪਿੰਡਾਂ ਵਿਚ ਪੀਣ ਵਾਲੇ ਪਾਣੀ ਦੀ ਕਿੱਲਤ, ਲਿੰਕ ਸੜਕਾਂ ਦੇ ਮੰਦੇ ਹਾਲ ਵਰਗੇ ਮੁੱਦੇ ਪੂਰੀ ਤਰਾਂ ਨਾਲ ਭਖ਼ੇ ਹੋਏ ਹਨ। ਜਿੱਥੇ ਵਿਰੋਧੀ ਧਿਰਾਂ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਅਤੇ ਆਗੂਆਂ ਨੂੰ ਇਨ•ਾਂ ਮੁੱਦਿਆਂ ‘ਤੇ ਘੇਰ ਰਹੀਆਂ ਹਨ ਉੱਥੇ ਕਾਂਗਰਸੀ ਆਗੂ ਪਿੰਡਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਨਾਮ ‘ਤੇ ਅਤੇ ਬੇਅਦਬੀ ਮਾਮਲੇ ‘ਤੇ ਵੋਟਰਾਂ ਨੂੰ ਭਰਮਾ ਰਹੇ ਹਨ। ਕਈ ਪਿੰਡਾਂ ਵਿਚ ਆਪਣੇ ਵਿਧਾਇਕ ਤੋਂ ਖ਼ਫਾ ਕਾਂਗਰਸੀ ਆਗੂ ਇਸ ਵਾਰ ਆਪਣੇ ਹਲਕੇ ਵਿਚ ਕਾਂਗਰਸੀ ਉਮੀਦਵਾਰਾਂ ਲਈ ਸਿਰਦਰਦੀ ਬਣ ਰਹੇ ਹਨ। ਵਿਧਾਇਕ ਦੀ ਨਜ਼ਦੀਕੀ ਜੁੰਡਲੀ ਵਲੋਂ ਸਰਕਾਰੀ ਦੁਆਰੇ ਪਾਇਆ ਜਾ ਰਿਹਾ ਰੌਅਬ ਵੀ ਕਾਂਗਰਸੀ ਉਮੀਦਵਾਰਾਂ ਲਈ ਸਿਰਦਰਦੀ ਬਣ ਰਿਹਾ ਹੈ। ਕਈ ਪਿੰਡਾਂ ਵਿਚ ਕਾਂਗਰਸੀ ਆਗੂਆਂ ਵਲੋਂ ਰੋਕੀਆਂ ਗਰਾਂਟਾਂ ਵੀ ਉਮੀਦਵਾਰਾਂ ਲਈ ਸਿਰਦਰਦੀ ਬਣੀਆਂ ਹੋਈਆਂ ਹਨ। ਇਨ•ਾਂ ਸਭ ਵਿਸ਼ਿਆਂ ਦੇ ਨਾਲ ਕਾਂਗਰਸ ਪਾਰਟੀ ਨੂੰ ਆਪਣੀ ਅੰਦਰੂਨੀ ਫ਼ੁੱਟ ਦਾ ਵੀ ਵੱਡੇ ਪੱਧਰ ‘ਤੇ ਸਾਹਮਣਾ ਕਰਨਾ ਪੈ ਰਿਹਾ ਹੈ। ਚੋਣ ਨਤੀਜ਼ੇ ਤਾਂ ਸਮੇਂ ਦੀ ਗੋਦ ਵਿਚ ਹਨ ਪਰੰਤੂ ਸ਼ੁਰੂ ਵਿਚ ਮੱਧਮ ਪਈਆਂ ਚੋਣਾ ਦੀ ਮੁਹਿੰਮ ਨੇ ਸਮੇਂ ਦੇ ਨਾਲ ਤੇਜ਼ੀ ਫ਼ੜੀ ਹੈ।

  LEAVE A REPLY

  Please enter your comment!
  Please enter your name here