ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਨਵੀਂ ਜੱਥੇਬੰਦੀ ਬਣਾ ਕੈਪਟਨ ਕਰ ਸਕਦੇ ਵੱਡਾ ਧਮਾਕਾ!

  0
  81

  ਨਵੀਂ ਦਿੱਲੀ, (ਰਵਿੰਦਰ)

  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਬੀਤੇ ਦਿਨ ਦਿੱਲੀ ਵਿਖੇ ਮੁਲਾਕਾਤ ਨੂੰ ਸਿਆਸੀ ਬਦਲਾਅ ਪੱਖੋਂ ਵੱਡਾ ਮੰਨਿਆ ਜਾ ਰਿਹਾ ਹੈ। ਇਸ ਸਬੰਧ ਵਿੱਚ ਭਾਸਕਰ ਦੀ ਸੂਤਰਾਂ ਦੇ ਹਵਾਲੇ ਵਾਲੀ ਰਿਪੋਰਟ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਰਿਪੋਰਟ ਮੁਤਾਬਿਕ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੇਤੀ ਕਾਨੂੰਨਾਂ ਨੂੰ ਕੇਂਦਰ ਤੋਂ ਰੱਦ ਕਰਵਾ ਕੇ ਪੰਜਾਬ ਵਿੱਚ ਇੱਕ ਨਵਾਂ ਸਿਆਸੀ ਸੰਗਠਨ ਦਾ ਐਲਾਨ ਕਰ ਸਕਦੇ ਹਨ। ਦਿੱਲੀ ਵਿੱਚ ਕਿਸਾਨੀ ਅੰਦੋਲਨ ਖਤਮ ਕਰਵਾ ਕੇ ਦੋ ਅਕਤੂਬਰ ਨੂੰ ਕੈਪਟਨ ਨਵੇਂ ਸੰਗਠਨ ਦਾ ਐਲਾਨ ਕਰ ਸਕਦੇ ਹਨ। ਇਸ ਸਬੰਧ ਵਿੱਚ ਕੈਪਟਨ ਦੇ ਸਲਾਹਕਾਰ ਨਰਿੰਦਰ ਭਾਂਬਰੀ ਦਾ ‘ਕੈਪਟਨ ਫਾਰ 2022’ ਦਾ ਪੋਸਟਰ ਟਵੀਟ ਕਰਕੇ ਆਪਣੇ ਇਰਾਦਿਆਂ ਤੋਂ ਜਾਣੂ ਕਰਵਾਇਆ ਹੈ।

  ਕੈਪਟਨ ਬੀਜੇਪੀ ਵਿੱਚ ਸਿੱਧੇ ਸ਼ਾਮਲ ਨਹੀਂ ਹੋਣਗੇ –

  ਰਿਪੋਰਟ ਮੁਤਾਬਿਕ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿੱਚ ਸਿੱਧੇ ਰੂਪ ਵਿੱਚ ਸ਼ਾਮਲ ਨਹੀਂ ਹੋਣਗੇ। ਕਿਉਂਕਿ ਅਜਿਹਾ ਕਰਨ ਨਾਲ ਕਿਸਾਨਾਂ ਵਿੱਚ ਗਲਤ ਸਨੇਹਾ ਜਾਵੇਗਾ। ਕਿਉਂਕਿ ਕਿਸਾਨਾਂ ਨੂੰ ਲੱਗੇਗਾ ਕਿ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਦਾ ਇਸਤੇਮਾਲ ਹੋਇਆ ਹੈ। ਜਿਸ ਬੇਜੇਪੀ ਦੇ ਖਿਲਾਫ ਕਿਸਾਨਾਂ ਦਾ ਤਿੱਖਾ ਰੋਸ ਹੈ, ਉਸ ਪਾਰਟੀ ਵਿੱਚ ਸਿੱਧੇ ਰੂਪ ਵਿੱਚ ਸ਼ਾਮਲ ਹੋ ਕੇ ਕੈਪਟਨ ਦੀ ਸ਼ਾਖ ਨੂੰ ਨੁਕਸਾਨ ਪਹੁੰਚੇਗਾ। ਇਸਲਈ ਖੇਤੀ ਕਾਨੂੰ ਰੱਦ ਕਰਵਾ ਕੇ ਕੈਪਟਨ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੀ ਹਮਦਰਦੀ ਜਿੱਤ ਕੇ ਭਾਜਪਾ ਦੀ ਬੀ ਟੀਮ ਵੱਜੋਂ ਕੰਮ ਕਰਨ ਨਾਲ ਫਾਇਦੇਮੰਦ ਸਾਬਤ ਹੋ ਸਕਦਾ ਹੈ।

  ਦੂਜੇ ਪਾਸੇ ਤਿੰਨ ਖੇਤੀ ਕਾਨੂੰਨਾਂ ਬੀਜੇਪੀ ਲਈ ਰੀੜ ਦੀ ਹੱਡੀ ਬਣਿਆ ਹੋਇਆ ਹੈ। ਇੰਨਾਂ ਨੂੰ ਰੱਦ ਕਰਵਾ ਕੇ ਬੀਜੇਪੀ ਵਿਰੋਧੀਆਂ ਪਾਰਟੀਆਂ ਨੂੰ ਮਹੱਤਤਾ ਨਹੀਂ ਦੇਣਾ ਚਾਹੁੰਦੀ। ਸਿੱਧੇ ਕਾਨੂੰਨ ਰੱਦ ਕਰਵਾਉਣਾ ਚੋਣਾਂ ਦੇ ਮੱਦੇਨਜ਼ਰ ਮੁੱਦਾ ਬਣ ਕੇ ਵਿਰੋਧੀਆਂ ਪਾਰਟੀਆਂ ਨੂੰ ਫਾਇਦਾ ਮਿਲ ਸਕਦਾ ਹੈ। ਨਾ ਹੀ ਭਾਜਪਾ ਇਹ ਦਰਸਾਉਣਾ ਚਾਹੁੰਦੀ ਹੈ ਕਿ ਚੋਣਾਂ ਕਾਰਨ ਉਹ ਕਿਸਾਨਾਂ ਅੱਗੇ ਝੁੱਕ ਗਈ ਹੈ। ਇਸ ਲਈ ਕੈਪਟਨ ਨੂੰ ਸਿੱਧੇ ਭਾਜਪਾ ਵਿੱਚ ਸ਼ਾਮਲ ਕਰਵਾ ਕੇ ਉਹ ਇਹ ਸਨੇਹਾ ਨਹੀਂ ਦੇਣਾ ਚਾਹੁੰਦੀ।ਸਿਆਸੀ ਪਾਰਟੀ ਨਹੀਂ ਬਲਕਿ ਸੰਗਠਨ ਬਣਾਉਣਗੇ –

  ਰਿਪੋਰਟ ਮੁਤਾਬਿਕ ਕੈਪਟਨ ਕੋਈ ਸਿਆਸੀ ਪਾਰਟੀ ਨਹੀਂ ਬਲਕਿ ਇੱਕ ਜਥੇਬੰਦੀ ਬਣਾਉਣਗੇ। ਇਹ ਜਥੇਬੰਦੀ ਕੋਈ ਅੰਦੋਲਨ ਨਹੀਂ ਕਰੇਗੀ ਬਲਕਿ ਕਿਸਾਨਾਂ ਤੇ ਕੇਂਦਰ ਸਰਕਾਰ ਦਰਮਿਆਨ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐਮਐਸਪੀ ਨੂੰ ਯਕੀਨੀ ਬਣਾਉਣ ਲਈ ਇੱਕ ਮਹੱਤਪੂਰਣ ਕੜੀ ਵੱਜੋਂ ਕੰਮ ਕਰੇਗੀ। ਇਹ ਸੰਗਠਨ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਕਿਸਾਨਾਂ ਦੇ ਮੁੱਦੇ ਹੱਲ ਕਰਵਾ ਕੇ ਕਿਸਾਨ ਅੰਦੋਲਨ ਖਤਮ ਕਰਵਾਏਗਾ। ਕੈਪਟਨ ਦੀ ਅਮਿਤ ਸ਼ਾਹ ਨਾਲ ਮੁਲਾਕਾਤ ਨੇ ਇਸ ਸਫਰ ਦਾ ਸੰਕੇਤ ਦਿੱਤਾ ਹੈ।

  ਆਖਿਰ ਬੀਜੇਪੀ ਨੂੰ ਕੈਪਟਨ ਤੋਂ ਕੀ ਫਾਇਦਾ ਹੋ ਸਕਦਾ –

  ਇੱਕ ਤਾਂ ਕੈਪਟਨ ਕਾਂਗਰਸ ਦੇ ਪੁਰਾਣੇ ਖਿਡਾਰੀ ਰਹੇ ਹਨ। ਦੂਜਾ ਉਹ ਆਪਣੇ ਰਾਜ ਦੌਰਾਨ ਕਿਸਾਨਾਂ ਦੇ ਡਟ ਕੇ ਹਿਮਾਇਤ ਕੀਤੀ ਹੈ। ਤੀਜਾ ਉਹ ਬੀਜੇਪੀ ਦੇ ਕੌਮੀ ਸੁਰੱਖਿਆ ਦਾ ਮੁੱਦੇ ਨੂੰ ਵੀ ਚੁੱਕਦੇ ਰਹੇ ਹਨ। ਚੌਥਾ ਪੰਜਾਬ ਅਕਾਲੀਆਂ ਨਾਲੋਂ ਨਾਤਾ ਟੁੱਟਣ ਤੋਂ ਬਾਅਦ ਕੈਪਟਨ ਨਾਲ ਨੇੜਤਾ ਲਾਹੇਵੰਦ ਸਾਬਤ ਹੋਵੇਗੀ। ਕੈਪਟਨ ਨਾਲ ਜੁੜਣ ਦੇ ਨਾਲ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਇਲਾਵਾ ਉੱਤਰ ਪ੍ਰਦੇਸ਼, ਉੱਤਰਾਂਖੰਡ ਤੇ ਹਰਿਆਣਾ ਵਿੱਚ ਫਾਇਦਾ ਹੋਵੇਗਾ।

  LEAVE A REPLY

  Please enter your comment!
  Please enter your name here