ਕੌਮੀ ਪ੍ਰੈੱਸ ਦਿਵਸ ਅਤੇ ਪਹਿਲੇ ਪੱਤਰਕਾਰ ਦਾ ਸ਼ਹੀਦੀ ਦਿਵਸ ਇਕ ਇਤਫ਼ਾਕ

  0
  218

  ਹੁਸ਼ਿਆਰਪੁਰ (ਜਨਗਾਥਾ ਟਾਈਮਜ਼ ) – 16 ਨਵੰਬਰ ਨੂੰ ਭਾਰਤ ਵਿੱਚ ਕੌਮੀ ਪ੍ਰੈੱਸ ਦਿਵਸ ਮਨਾਇਆ ਜਾਂਦਾ ਹੈ ਅਤੇ ਇਹ ਇਤਫ਼ਾਕ ਹੀ ਹੈ ਕਿ 16 ਨਵੰਬਰ ਨੂੰ ਪੰਜਾਬੀ ਪੱਤਰਕਾਰਤਾ ਦੇ ਪਹਿਲੇ ਸ਼ਹੀਦ ਸ: ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ ਵੀ ਹੈ।
  ਗਦਰ ਲਹਿਰ ਦੇ ਰੂਹੇ ਰਵਾਂ ਕਰਤਾਰ ਸਿੰਘ ਸਰਾਭਾ ਨੂੰ ਜਿਥੇ ਆਜਾਦੀ ਦੇ ਪ੍ਰਵਾਨੇ ਵਜੋਂ ਯਾਦ ਕੀਤਾ ਜਾਂਦਾ ਹੈ, ਉਥੇ ਮਹਿਜ 16 ਸਾਲ ਦੀ ਉਮਰ ਵਿੱਚ “ਗਦਰ ਦੀ ਗੂੰਜ” ਅਖਬਾਰ ਦੇ ਸੰਪਾਦਕ ਵਜੋਂ ਉਹਨਾਂ ਵੱਲੋਂ ਕੀਤੀ ਗਈ ਪੱਤਰਕਾਰੀ ਨੂੰ ਅੱਜ ਵੀ ਦੁਨੀਆਂ ਸਲਾਮ ਕਰਦੀ ਹੈ।
  ਕੌਮੀ ਪ੍ਰੈਸ ਦਿਵਸ ਮੌਕੇ ਜਿਥੇ ਸਮੁੱਚੇ ਪੱਤਕਰਾਰ ਭਾਈਚਾਰੇ ਨੂੰ ਵਧਾਈ ਦਿੰਦੇ ਹਾਂ, ਉਥੇ ਪੰਜਾਬੀ ਪੱਤਰਕਾਰਤਾ ਦੇ ਪਲੇਠੇ ਸ਼ਹੀਦ ਸ੍: ਕਰਤਾਰ ਸਿੰਘ ਸਰਾਭਾ ਅਤੇ ਉਹਨਾਂ ਦੇ ਸਾਥੀਆਂ ਨੂੰ ਸ਼ਹੀਦੀ ਦਿਵਸ ‘ਤੇ ਸਰਧਾ ਦੇ ਫੁੱਲ ਭੇਟ ਕਰਦਾ ਹਾਂ।

  LEAVE A REPLY

  Please enter your comment!
  Please enter your name here