ਕੋਵਿਡ-19: ਨਵੇਂ ਮਾਮਲਿਆਂ ਦੀ ਗਿਣਤੀ ਘੱਟ ਕੇ ਇਕ ਲੱਖ ਦੇ ਕਰੀਬ

  0
  52

  ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

  ਬੀਤੇ 24 ਘੰਟਿਆਂ ’ਚ ਦੇਸ਼ ’ਚ ਕੋਰੋਨਾ ਦੇ ਨਵੇਂ ਕੇਸ ਘੱਟ ਕੇ ਇਕ ਲੱਖ ਦੇ ਕਰੀਬ ਪਹੁੰਚ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ, ਦੇਸ਼ ਭਰ ’ਚ ਕੋਰੋਨਾ ਇਨਫੈਕਸ਼ਨ ਦੇ 1,00,636 ਨਵੇਂ ਕੇਸ ਦਰਜ ਹੋਏ ਹਨ, ਜਦਕਿ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1,74,399 ਰਹੀ ਹੈ। ਮੌਤਾਂ ਦੇ ਅੰਕੜੇ ’ਚ 2427 ਦਾ ਇਜਾਫਾ ਹੋਇਆ ਹੈ ਤੇ ਇਹ ਕੁੱਲ ਗਿਣਤੀ ਵਧ ਕੇ 3,49,186 ਹੋ ਗਈ ਹੈ। ਦੇਸ਼ ’ਚ ਹੁਣ ਤਕ ਕੋਰੋਨਾ ਦੇ 2,89,09,975 ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ 2,71,59,180 ਠੀਕ ਹੋ ਚੁੱਕੇ ਹਨ। ਅਜੇ 14,01,609 ਐਕਟਿਵ ਕੇਸ ਹਨ। ਇਸ ਤੋਂ ਪਹਿਲਾਂ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ’ਚ ਦੋ ਮਹੀਨੇ ਬਾਅਦ ਐਤਵਾਰ ਨੂੰ ਸਭ ਤੋਂ ਘੱਟ ਨਵੇਂ ਮਾਮਲੇ ਪਾਏ ਗਏ, ਜਦਕਿ ਕਰੀਬ ਡੇਢ ਮਹੀਨੇ ਬਾਅਦ ਸਭ ਤੋਂ ਘੱਟ ਮੌਤਾਂ ਵੀ ਹੋਈਆਂ।

  ਦੱਖਣੀ ਭਾਰਤ ਦੇ ਸੂਬਿਆਂ ’ਚ ਮਾਮਲਿਆਂ ’ਚ ਆਈ ਕਮੀ –

  ਤਾਮਿਲਨਾਡੂ, ਕੇਰਲ ਤੇ ਕਰਨਾਟਕ ਸਮੇਤ ਦੱਖਣੀ ਭਾਰਤ ਦੇ ਲਗਪਗ ਸਾਰੇ ਸੂਬਿਆਂ ’ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਘੱਟ ਹੋ ਰਹੇ ਹਨ। ਤਾਮਿਲਨਾਡੂ ਨੂੰ ਛੱਡ ਕੇ ਬਾਕੀ ਦੂਜੇ ਸੂਬਿਆਂ ’ਚ ਨਵੇਂ ਮਾਮਲੇ 15 ਹਜ਼ਾਰ ਤੋਂ ਵੀ ਹੇਠਾ ਆ ਗਏ ਹਨ। ਹਾਲਾਂਕਿ, ਮੌਤਾਂ ਦੀ ਗਿਣਤੀ ’ਚ ਜ਼ਿਆਦਾ ਕਮੀ ਨਹੀਂ ਦਿਖਾਈ ਜਾ ਰਹੀ, ਬਲਕਿ ਕੇਰਲ ’ਚ ਤਾਂ ਰਿਕਾਰਡ 227 ਲੋਕਾਂ ਦੀ ਮੌਤ ਹੋਈ ਹੈ। ਤਾਮਿਲਨਾਡੂ ’ਚ 434 ਤੇ ਕਰਨਾਟਕ ’ਚ 320 ਤੇ ਲੋਕਾਂ ਦੀ ਜਾਨ ਗਈ ਹੈ। ਇਸ ਤੋਂ ਇਲਾਵਾ ਬੰਗਾਲ ’ਚ 107 ਤੇ ਉੱਤਰ ਪ੍ਰਦੇਸ਼ ’ਚ 101 ਮੌਤਾਂ ਵੀ ਹੋਈਆਂ ਹਨ।

  LEAVE A REPLY

  Please enter your comment!
  Please enter your name here