ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)
ਵੈਕਸੀਨੇਸ਼ਨ ਦੇ ਦੂਸਰੇ ਪੜਾਅ ‘ਤੇ ਸ਼ਨੀਵਾਰ ਨੂੰ 50 ਸਾਲਾਂ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਵੈਕਸੀਨ ਦਿੱਤੀ ਜਾਵੇਗੀ। ਵੈਕਸੀਨ ਨੂੰ ਲੈ ਕੇ ਸਾਰੇ ਮੁੱਖ ਮੰਤਰੀਆਂ ਦੀ ਬੈਠਕ ਵਿੱਚ ਪੀਐੱਮ ਮੋਦੀ ਨੇ ਕਿਹਾ ਕਿ ਘਬਰਾਉਣਾ ਦੀ ਲੋੜ ਨਹੀਂ, ਦੂਜੇ ਫੇਜ਼ ‘ਚ ਸਭ ਦਾ ਵੈਕਸੀਨੇਸ਼ਨ ਕਰਵਾ ਦਿੱਤਾ ਜਾਵੇਗਾ।
ਅਜਿਹੇ ‘ਚ ਸਾਰੇ ਸੰਸਦ ਮੈਂਬਰਾਂ ਨੂੰ ਜੋ 50 ਸਾਲ ਤੋਂ ਉੱਪਰ ਹਨ, ਦੂਜੇ ਗੇੜ ਵਿੱਚ ਟੀਕਾ ਲਾਇਆ ਜਾਵੇਗਾ। ਦੱਸ ਦੇਈਏ ਕਿ ਦੇਸ਼ ਵਿੱਚ ਅਜੇ ਵੀ ਕੋਰੋਨਾ ਵੈਕਸੀਨੇਸ਼ਨ ਦਾ ਪਹਿਲਾ ਫ਼ੇਜ਼ ਚੱਲ ਰਿਹਾ ਹੈ, ਜਿਸ ਤਹਿਤ 7 ਲੱਖ ਤੋਂ ਵੱਧ ਹੈਲਥ-ਵਰਕਰਾਂ ਨੂੰ ਟੀਕੇ ਦੀ ਪਹਿਲੀ ਡੋਜ਼ ਦਿੱਤੀ ਗਈ ਹੈ। ਸਿਹਤਕਰਮੀਆਂ ਦੇ ਟੀਕਾਕਰਨ ਤੋਂ ਬਾਅਦ ਦੂਜਾ ਫੇਜ਼ ਸ਼ੁਰੂ ਹੋਏਗਾ।
ਦੂਜੇ ਫੇਜ਼ ਵਿੱਚ ਫੌਜ, ਅਰਧ ਸੈਨਿਕ ਬਲਾਂ ਦੇ ਜਵਾਨ ਤੇ 50 ਸਾਲਾਂ ਤੋਂ ਉੱਪਰ ਦੇ ਲੋਕਾਂ ਨੂੰ ਟੀਕਾ ਲਾਇਆ ਜਾਏਗਾ ਪਰ ਅਜੇ ਵੀ ਕਲੀਅਰ ਨਹੀਂ ਹੈ ਕਿ ਦੂਜਾ ਫੇਜ਼ ਕਦੋਂ ਸ਼ੁਰੂ ਹੋਵੇਗਾ ਪਰ ਦੂਜੇ ਗੇੜ ਦੀ ਗਾਈਡਲਾਈਨ ਤੈਅ ਹਨ।