ਕੋਰੋਨਾ ਵਿੱਚ ਮਿਲੀ ਰਾਹਤ ਭਰੀ ਖ਼ਬਰ ਚੰਡੀਗੜ੍ਹ ਵਿੱਚ ਰਿਕਵਰੀ ਰੇਟ 88.33 ਪਹੁੰਚਿਆ

  0
  54

  ਚੰਡੀਗੜ੍ਹ, ਜਨਗਾਥਾ ਟਾਇਮਜ਼: (ਰੁਪਿੰਦਰ)

  ਦੇਸ਼ ਭਰ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਜਿੱਥੇ ਕੋਰੋਨਾ ਮਰੀਜ਼ਾਂ ਦੇ ਮਾਮਲਿਆਂ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ। ਉੱਥੇ ਚੰਡੀਗੜ੍ਹ ਵਿੱਚ ਵੀ ਕੋਰੋਨਾ ਮਰੀਜ਼ਾਂ ਦਾ ਰਿਕਵਰੀ ਰੇਟ ਵਧ ਗਿਆ ਹੈ। ਬੁੱਧਵਾਰ ਤੱਕ ਚੰਡੀਗੜ੍ਹ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦਾ ਰਿਕਵਰੀ ਰੇਟ 87.33 ਫ਼ੀਸਦੀ ਤੱਕ ਪਹੁੰਚ ਗਿਆ ਹੈ। ਜਿਸ ਨਾਲ ਕਿਤੇ ਨਾ ਕਿਤੇ ਪ੍ਰਸਾਸ਼ਨ ਅਤੇ ਲੋਕਾਂ ਵਿੱਚ ਵੀ ਇੱਕ ਸਕੂਨ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਬੁੱਧਵਾਰ ਨੂੰ 414 ਮਰੀਜ਼ਾਂ ਦੀ ਰਿਪੋਰਟ ਪਾਜ਼ਟਿਵ ਆਈ ਹੈ, ਜਦੋਂ ਕਿ 870 ਮਰੀਜ਼ ਠੀਕ ਹੋ ਚੁੱਕੇ ਹਨ।ਚੰਡੀਗੜ੍ਹ ਸ਼ਹਿਰ ਵਿੱਚ ਹੁਣ ਤੱਕ 49701 ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ। ਹਾਲਾਂਕਿ ਕੋਰੋਨਾ ਤੋਂ ਹੁਣ ਤੱਕ ਚੰਡੀਗੜ੍ਹ ਵਿੱਚ 656 ਮੌਤਾਂ ਵੀ ਚੁੱਕੀਆਂ ਹਨ। ਚੰਡੀਗੜ੍ਹ ਵਿੱਚ ਪਿਛਲ਼ੇ 24 ਘੰਟਿਆਂ ਵਿੱਚ 2945 ਸੈਂਪਲ ਦੀ ਜਾਂਚ ਕੀਤੀ ਗਈ ਹੈ। ਜਿਸ ਵਿੱਚ 104 ਦੀ ਰਿਪੋਰਟ ਆਉਣੀ ਬਾਕੀ ਹੈ। ਹਾਂਲਾਕਿ ਚੰਡੀਗੜ੍ਹ ਵਿੱਚ ਹੁਣ ਵੀ ਵੈਂਟੀਲੈਟਰ ਵਾਲੇ ਬੈੱਡ ਮਿਲਣੇ ਮੁਸ਼ਕਲ ਹੋ ਰਹੇ ਹਨ ਪਰ ਰਿਕਵਰੀ ਰੇਟ ਜ਼ਿਆਦਾ ਹੋਣ ਤੋਂ ਆਉਣ ਵਾਲੇ ਦਿਨਾਂ ਵਿੱਚ ਹਸਪਤਾਲਾਂ ਅਤੇ ਹੈੱਲ਼ਥ ਸਿਸਟਮ ਨੂੰ ਵੀ ਰਾਹਤ ਮਿਲਣ ਦੀ ਉਮੀਦ ਹੈ। ਉਧਰ ਸ਼ਹਿਰ ਦੇ ਵਪਾਰੀਆਂ ਨੇ ਆਡੀਬਲ ਆਧਾਰ ‘ਤੇ ਮਾਰਕੀਟ ਖੋਲਣ ਨੂੰ ਲੈ ਕੇ ਪ੍ਰਦਰਸ਼ਨ ਵੀ ਕੀਤਾ। ਉਨ੍ਹਾਂ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਕੀ ਜਦੋਂ ਟਰਾਂਸਪੋਰਟ, ਕਰਿਆਨਾ ਅਤੇ ਮੈਡੀਕਲ ਦੀਆਂ ਦੁਕਾਨਾਂ ਚੱਲ ਰਹੀਆਂ ਹਨ ਤਾਂ ਬਾਕੀ ਦੀਆਂ ਦੁਕਾਨਾਂ ਨੂੰ ਖੋਲਿਆ ਜਾਣਾ ਚਾਹੀਦਾ। ਦੁਕਾਨਦਾਰਾਂ ਦਾ ਕਹਿਣਾ ਹੈ ਕੀ ਪੰਜਾਬ ਦੀ ਤਰਜ ‘ਤੇ ਚੰਡੀਗੜ੍ਹ ਵਿੱਚ ਦੁਕਾਨਾਂ ਖੋਲੀਆਂ ਜਾਣੀਆਂ ਚਾਹੀਦੀਆਂ ਹਨ। ਇਸ ਬਾਰੇ ਵਿੱਚ ਹੁਣ ਤੱਕ ਚੰਡੀਗੜ੍ਹ ਐਡਮਿਨੀਸਟਰੈਸ਼ਨ ਨੇ ਕੋਈ ਫ਼ੈਸਲਾ ਨਹੀਂ ਲਿਆ ਹੈ।

  LEAVE A REPLY

  Please enter your comment!
  Please enter your name here