ਕੋਰੋਨਾ ਮਹਾਮਾਰੀ ਨੇ ਲਈ ਦੋ ਜੁੜਵਾ ਭਰਾਵਾਂ ਦੀ ਜਾਨ

  0
  51

  ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

  ਕੋਰੋਨਾਵਾਇਰਸ ਮਹਾਂਮਾਰੀ ਨੇ ਬਹੁਤ ਸਾਰੇ ਲੋਕਾਂ ਦੇ ਘਰ ਉਜਾੜ ਦਿੱਤੇ ਹਨ। ਪਰ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਰਹਿਣ ਵਾਲੇ ਰਾਫੇਲ ਪਰਿਵਾਰ ਦੀ ਕਹਾਣੀ ਬਹੁਤ ਹੀ ਦੁਖਦਾਈ ਕਹੀ ਜਾ ਸਕਦੀ ਹੈ।

  ਕੋਵਿਡ ਨੇ ਦੋ ਜੁੜਵਾਂ ਭਰਾਵਾਂ ਜੋਫਰਡ ਵਰਗੀਜ਼ ਗ੍ਰੇਗਰੀ ਅਤੇ ਰਾਲਫ੍ਰੈਡ ਜੋਰਜ ਗ੍ਰੇਗਰੀ ਦੀ ਜਾਨ ਲੈ ਲਈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਪੇਸ਼ੇ ਤੋਂ ਇੰਜੀਨੀਅਰ 24-ਸਾਲਾ ਭਰਾਵਾਂ ਦੀ ਮੌਤ ਵਿੱਚ ਅੰਤਰ ਸਿਰਫ਼ ਕੁੱਝ ਹੀ ਘੰਟਿਆਂ ਦਾ ਸੀ।ਦੁਨੀਆਂ ਉੱਤੇ ਇਕੱਠੇ ਆਏ ਅਤੇ ਇਕੱਠੇ ਸੰਸਾਰ ਨੂੰ ਛੱਡ ਦਿੱਤਾ। ਅੰਗਰੇਜ਼ੀ ਅਖਬਾਰ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਦੇ ਅਨੁਸਾਰ, ਜੋਫਰਡ ਅਤੇ ਰਾਲਫ੍ਰੈਡ ਦੀ ਮੌਤ ਪਿਛਲੇ ਹਫਤੇ ਕੋਵਿਡ-19 ਕਾਰਨ ਹੋਈ ਸੀ। ਦੋਵਾਂ ਦਾ ਜਨਮ 23 ਅਪ੍ਰੈਲ 1997 ਨੂੰ ਹੋਇਆ ਸੀ।

  ਰਿਪੋਰਟ ਦੇ ਅਨੁਸਾਰ, ਆਪਣੇ ਜਨਮਦਿਨ ਦੇ ਅਗਲੇ ਹੀ ਦਿਨ ਯਾਨੀ 24 ਅਪ੍ਰੈਲ ਨੂੰ ਉਹ ਇਸ ਮਾਰੂ ਵਾਇਰਸ ਦਾ ਸ਼ਿਕਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਹੈਦਰਾਬਾਦ ਵਿੱਚ ਕੰਮ ਕਰਦੇ ਸਨ।

  LEAVE A REPLY

  Please enter your comment!
  Please enter your name here