ਕੈਨੇਡਾ ‘ਚ ਗੈਂਗਵਾਰ ਦੀ ਭੇਂਟ ਚੜ੍ਹੇ ਦੋ ਸਕੇ ਪੰਜਾਬੀ ਭਰਾ

    0
    141

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਕੈਲਗਰੀ : ਪਿਛਲੇ ਦਿਨੀਂ ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਦੇ ਕੈਲਗਰੀ ਵਿਚ ਗੈਂਗਵਾਰ ਦੇ ਕਰਕੇ ਦੋ ਥਾਵਾਂ ਤੇ ਹੋਈ ਫਾਇਰਿੰਗ ‘ਚ ਮਾਰੇ ਜਾਣ ਵਾਲੇ ਦੋ ਪੰਜਾਬੀ ਸਕੇ ਭਰਾ ਸਨ। ਉਨ੍ਹਾਂ ਦੇ ਨਾਂ ਜਸਕੀਰਤ ਕਾਲਕਟ ਤੇ ਗੁਰਕੀਰਤ ਕਾਲਕਟ ਸਨ।

    ਸ਼ਨੀਵਾਰ ਦੀ ਸ਼ਾਮ ਸਾਢੇ 5 ਵਜੇ ਦੇ ਕਰੀਬ ਸਾਊਥ ਵੈਸਟ ਕੈਲਗਰੀ ਦੀ 26 ਐਵੇਨਿਉ ਦੇ 1800 ਬਲੌਕ ਵਿੱਚ ਗੋਲੀ ਮਾਰ ਕੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ। ਬ੍ਰਿਟਿਸ਼ ਕੋਲੰਬੀਆ ਵਿੱਚ ਚੱਲ ਰਹੀ ਗੈਂਸ ਹਿੰਸਾ ਦੇ ਸਿਲਸਿਲੇ ਵਜੋਂ ਇਸ ਮਾਰੂ ਵਾਰਦਾਤ ਨੂੰ ਵੇਖਿਆ ਜਾ ਰਿਹਾ ਹੈ।ਮਾਰਿਆ ਗਿਆ ਨੌਜਵਾਨ ਬ੍ਰਿਟਿਸ਼ ਕੋਲੰਬੀਆ ਦਾ ਰਹਿਣ ਵਾਲਾ ਸੀ ਤੇ ਉਸ ਦਾ ਨਾਮ ਗੁਰਕੀਰਤ ਕਾਲਕਟ ਸੀ। ਇਸ ਵਾਰਦਾਤ ਤੋਂ ਛੇਤੀ ਮਗਰੋਂ ਸਾਊਥ ਵੈਸਟ ਦੀ 31 ਐਵੇਨਿਉ ਦੇ 220 ਬਲੌਕ ਵਿਚ ਇਕ ਗੱਡੀ ਨੂੰ ਅੱਗ ਲੱਗੀ ਹੋਣ ਦੀ ਹਾਲਤ ਵਿੱਚ ਬਰਾਮਦ ਕੀਤਾ ਗਿਆ। ਇਹ ਗੱਡੀ ਇਸੇ ਵਾਰਦਾਤ ਵਿੱਚ ਵਰਤੀ ਗਈ ਦੱਸੀ ਜਾਂਦੀ ਹੈ। ਅੱਖੀਂ ਵੇਖਣ ਵਾਲਿਆਂ ਦਾ ਕਹਿਣਾ ਹੈ ਕਿ ਕਈ ਵਿਅਕਤੀ ਇਕ ਹੋਰ ਗੱਡੀ ਵਿੱਚ ਬੈਠ ਕੇ ਫ਼ਰਾਰ ਹੋ ਗਏ। ਜਿਸ ਗੱਡੀ ਵਿੱਚ ਉਹ ਫ਼ਰਾਰ ਹੋਏ, ਉਹ ਸੁਬਾਰੂ ਇੰਪਰੈਜ਼ਾ ਜਾਂ ਲੈਗੇਸੀ ਕਾਰ ਹੋ ਸਕਦੀ ਹੈ। ਬੀਤੀ 13 ਮਈ ਵਾਲੇ ਦਿਨ ਬੀ.ਸੀ. ਬਰਨੇਬੀ ਵਿੱਚ ਹੋਈ ਗੋਲੀਬਾਰੀ ਦੀ ਵਾਰਦਤ ਵਿੱਚ ਗੁਰਕੀਰਤ ਕਾਲਕਟ ਦਾ ਸਕਾ ਭਰਾ ਜਸਕੀਰਤ ਕਾਲਕਟ ਵੀ ਮਾਰਿਆ ਗਿਆ ਸੀ। 10 ਦਿਨਾਂ ਵਿੱਚ ਦੋਵੇਂ ਸਕੇ ਭਰਾਵਾਂ ਦਾ ਕਤਲ ਹੋ ਗਿਆ ਹੈ। ਇਹ ਦੋਵੇਂ, ‘ਬ੍ਰਦਰਜ਼ ਕੀਪਰਜ਼ ਗੈਂਗ’ ਨਾਲ ਸੰਬੰਧਿਤ ਸਨ।

    ਇਸ ਤੋਂ ਪਹਿਲਾਂ ਵੈਨਕੂਵਰ ਏਅਰਪੋਰਟ ‘ਤੇ ਹੋਈ ਵਾਰਦਾਤ ਵਿੱਚ ਕਰਮਨ ਸਿੰਘ ਗਰੇਵਾਲ ਦੇ ਕਤਲ ਦੇ ਬਦਲੇ ਵਿੱਚ ਜਸਕੀਰਤ ਕਾਲਕਟ ਨੂੰ ਮਾਰਿਆ ਗਿਆ ਸੀ। ਕੈਲਗਰੀ ਪੁਲਿਸ ਦੇ ਸਟਾਫ਼ ਸਾਰਜੰਟ ਮਾਰਟਿਨ ਸ਼ੀਆਵੈਟਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਟਾਰਗੈਟਿਡ ਤੇ ਬਹੁਤ ਜ਼ਿਆਦਾ ਸੰਗੀਨ ਵਾਰਦਾਤ ਸ਼ਹਿਰ ਅਤੇ ਸ਼ਹਿਰਵਾਸੀਆਂ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ। ਜਾਂਚ ਚੱਲ ਰਹੀ ਹੈ।

    LEAVE A REPLY

    Please enter your comment!
    Please enter your name here