ਕੇਜਰੀਵਾਲ ਸਰਕਾਰ ਨੇ ਜ਼ਰੂਰਤ ਤੋਂ 4 ਗੁਣਾ ਜ਼ਿਆਦਾ ਆਕਸੀਜਨ ਦੀ ਕੀਤੀ ਮੰਗ, ਰਿਪੋਰਟ ’ਚ ਹੋਇਆ ਵੱਡਾ ਖੁਲਾਸਾ

    0
    134

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਕੋਰੋਨਾ ਦੀ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਦੇਸ਼ ’ਚ ਆਕਸੀਜਨ ਦੀ ਜ਼ਬਰਦਸਤ ਕਿੱਲਤ ਦੇਖਣ ਨੂੰ ਮਿਲੀ ਹੈ। ਕਈ ਮਰੀਜ਼ਾਂ ਦੀ ਮੌਤ ਆਕਸੀਜਨ ਦੀ ਸਪਲਾਈ ਨਾ ਹੋਣ ਕਾਰਨ ਹੋਈ। ਤਾਜ਼ਾ ਖੁਲਾਸਾ ਦਿੱਲੀ ਨੂੰ ਲੈ ਕੇ ਹੋਇਆ ਹੈ। ਦਰਅਸਲ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਉਦੋਂ ਆਕਸੀਜਨ ਦੀ ਜ਼ਬਰਦਸਤ ਮੰਗ ਕੇਂਦਰ ਸਰਕਾਰ ਨੂੰ ਕੀਤੀ ਸੀ।

    ਪੂਰੀ ਸਪਲਾਈ ਨਾ ਹੋਣ ਨਾਲ ਮਾਮਲਾ ਸੁਪਰੀਮ ਕੋਰਟ ’ਚ ਗਿਆ ਤਾਂ ਸੁਪਰੀਮ ਕੋਰਟ ਨੇ ਆਕਸੀਜਨ ਆਡਿਟ ਕਮੇਟੀ ਦਾ ਗਠਨ ਕੀਤਾ। ਹੁਣ ਆਕਸੀਜਨ ਆਡਿਟ ਕਮੇਟੀ ਦੀ ਰਿਪੋਰਟ ਦੀ ਮੰਗ ਕੀਤੀ। ਦਿੱਲੀ ਸਰਕਾਰ ਨੂੰ ਕਰੀਬ 289 ਮੈਟ੍ਰਿਕ ਟਨ ਆਕਸੀਜਨ ਦੀ ਸਪਲਾਈ ਹੋਈ ਸੀ ਤੇ ਕਰੀਬ 1200 ਮੈਟ੍ਰਿਕ ਟਨ ਦੀ ਮੰਗ ਕੀਤੀ ਗਈ। ਹੁਣ ਇਹ ਰਿਪੋਰਟ ਸੁਪਰੀਮ ਕੋਰਟ ਦੀ ਅਗਲੀ ਸੁਣਵਾਈ ਦੌਰਾਨ ਜੱਜਾਂ ਸਾਹਮਣੇ ਪੇਸ਼ ਕੀਤੀ ਜਾਵੇਗੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਕੇਜਰੀਵਾਲ ਸਰਕਾਰ ਦੀ ਇਸ ਹਰਕਤ ਦਾ ਅਸਰ ਉਨ੍ਹਾਂ 12 ਸੂਬਿਆਂ ’ਤੇ ਪਿਆ ਜਿੱਥੇ ਆਕਸੀਜਨ ਦੀ ਕਮੀ ਨਾਲ ਕਈ ਮਰੀਜ਼ਾਂ ਨੇ ਜਾਣ ਗਵਾਈ।

    ਭਾਜਪਾ ਭੜਕੀ –

    ਆਕਸੀਜਨ ਆਡਿਟ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਹਮਲਾਵਰ ਹੋ ਗਈ ਹੈ। ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਨੇ ਟਵੀਟ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਆਕਸੀਜਨ ਸੰਕਟ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਖੂਬ ਸਿਆਸਤ ਕੀਤੀ ਗਈ ਸੀ। ਕੇਜਰੀਵਾਲ ਨੇ ਆਕਸੀਜਨ ਸੰਕਟ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਕੇਜਰੀਵਾਲ ਨੇ ਲਗਪਗ ਰੋਜ਼ ਪ੍ਰੈੱਸ ਕਾਨਫਰੰਸ ਕਰ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਨ ਦਾ ਕੰਮ ਕੀਤਾ। ਉੱਥੇ ਹੀ ਕਾਂਗਰਸੀ ਮੈਂਬਰ ਰਾਗਿਨੀ ਦਾ ਕਹਿਣਾ ਹੈ ਕਿ ਕੇਜਰੀਵਾਲ ਨੇ ਪੂਰੇ ਦੇਸ਼ ਦੇ ਸਾਹਮਣੇ ਆਪਣੀ ਨੱਕ ਕੱਟਵਾ ਲਈ ਹੈ।

     

    LEAVE A REPLY

    Please enter your comment!
    Please enter your name here