ਕੇਜਰੀਵਾਲ ਦੀ ਦੂਜੀ ਗਰੰਟੀ, ਪੰਜਾਬ ਦੇ ਲੋਕਾਂ ਲਈ ਕੀਤੇ 6 ਵੱਡੇ ਵਾਅਦੇ

  0
  64

  ਚੰਡੀਗੜ੍ਹ, (ਸਿਮਰਨ) :

  ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਦੂਜੀ ਗਰੰਟੀ ਤਹਿਤ ਸਿਹਤ ਸਹੂਲਤਾਂ ਨਾਲ ਜੁੜੇ 6 ਵੱਡੇ ਵਾਅਦੇ ਕੀਤੇ ਹਨ। ਇਹ ਵਾਅਦੇ ਹੇਠ ਲਿਖੇ ਹਨ।

  1. ਸਾਰਿਆਂ ਲਈ ਮੁਫ਼ਤ ਅਤੇ ਕੁਆਲਿਟੀ ਹੈਲਥਕੇਅਰ
  2. ਸਾਰੀਆਂ ਦਵਾਈਆਂ, ਟੈਸਟ, ਓਪਰੇਸ਼ਨ ਮੁਫ਼ਤ
  3. ਸਾਰਿਆਂ ਲਈ ਸਿਹਤ ਕਾਰਡ
  4. 16000 ਪਿੰਡ ਕਲੀਨਿਕਸ
  5. ਨਵੇਂ ਵਿਸ਼ਵ ਪੱਧਰੀ ਸਰਕਾਰੀ ਹਸਪਤਾਲ ਬਣਾਏ ਜਾਣਗੇ, ਪੁਰਾਣੇ ਨਵੇਂ ਬਣਾਏ ਜਾਣਗੇ
  6. ਸਾਰੇ ਸੜਕ ਦੁਰਘਟਨਾ ਪੀੜਤਾਂ ਦਾ ਮੁਫ਼ਤ ਇਲਾਜ

  ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੇਜਰੀਵਾਲ ਪੰਜਾਬ ਦੌਰੇ ਉੱਤੇ ਹਨ। ਇਸ ਦੌਰੇ ਦੌਰਾਨ ਉਨ੍ਹਾਂ ਨੇ ਅੱਜ ਦੂਜੀ ਗਰੰਟੀ ਦਾ ਐਲਾਨ ਕੀਤਾ ਹੈ।ਜ਼ਿਕਰਯੋਗ ਹੈ ਕਿ ਕੇਜਰੀਵਾਲ ਨੇ ਪਹਿਲਾਂ ਪਹਿਲੀ ਗਰੰਟੀ ਲਈ 29 ਜੂਨ ਨੂੰ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਇਸ ਵਿੱਚ, ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ, ਉਨ੍ਹਾਂ ਨੇ ਸਾਰੇ ਘਰੇਲੂ ਖਪਤਕਾਰਾਂ ਨੂੰ 24 ਘੰਟੇ ਬਿਜਲੀ ਅਤੇ ਤਿੰਨ ਸੌ ਯੂਨਿਟ ਮੁਫ਼ਤ ਬਿਜਲੀ ਦੀ ਗਾਰੰਟੀ ਦਿੱਤੀ ਸੀ।

  LEAVE A REPLY

  Please enter your comment!
  Please enter your name here