ਕੇਂਦਰ ਸਰਕਾਰ ਵੱਲੋਂ ਹੁਣ ਕਿਸਾਨਾਂ ਨੂੰ ਡੀਏਪੀ ‘ਤੇ ਦਿੱਤੀ ਜਾਵੇਗੀ 140 ਪ੍ਰਤੀਸ਼ਤ ਸਬਸਿਡੀ

  0
  44

  ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

  ਕੌਮਾਂਤਰੀ ਮਾਰਕੀਟ ਵਿਚ ਡੀਏਪੀ ਦੇ ਰੇਟ ਵੱਧ ਗਏ ਪਰ ਕੇਂਦਰ ਸਰਕਾਰ ਵੱਲੋਂ ਡੀ.ਏ.ਪੀ ਖਾਦ ਦੇ ਇੱਕ ਥੈਲੇ ‘ਤੇ ਕਿਸਾਨਾਂ ਨੂੰ 1200 ਰੁਪਏ ਦੀ ਛੋਟ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਉੱਚ ਪੱਧਰੀ ਬੈਠਕ ਵਿੱਚ ਡੀ.ਏ.ਪੀ ਖਾਦ ਦੀ ਸਬਸਿਡੀ 500 ਰੁਪਏ ਤੋਂ ਵਧਾ ਕੇ 140 ਪ੍ਰਤੀਸ਼ਤ ਕਰਨ ‘ਤੇ 1200 ਰੁਪਏ ਕਰਨ ਦਾ ਫ਼ੈਸਲਾ ਲਿਆ ਗਿਆ।

  ਇਸ ਨਾਲ ਹੁਣ ਡੀਏਪੀ ਖਾਦ ਦਾ ਇੱਕ ਥੈਲਾ, ਜੋ ਕਿਸਾਨਾਂ ਨੂੰ ਪਹਿਲਾਂ 2400 ਰੁਪਏ ਵਿੱਚ ਮਿਲੇਗਾ, ਹੁਣ ਸਿਰਫ਼ 1200 ਰੁਪਏ ਵਿੱਚ ਮਿਲੇਗਾ। ਹਾਲਾਂਕਿ ਇਸ ਫ਼ੈਸਲੇ ਤੋਂ ਬਾਅਦ ਕੇਂਦਰ ਸਰਕਾਰ ਸਬਸਿਡੀ ‘ਤੇ 14,775 ਕਰੋੜ ਰੁਪਏ ਦਾ ਵਾਧੂ ਖ਼ਰਚਾ ਕਰੇਗੀ। ਨਾਲ ਹੀ ਕੀਮਤਾਂ ਵਿੱਚ ਵਾਧੇ ਦਾ ਸਾਰਾ ਭਾਰ ਕੇਂਦਰ ਸਰਕਾਰ ਬਰਦਾਸ਼ਤ ਕਰੇਗੀ।ਦੱਸ ਦੇਈਏ ਕਿ ਡੀਏਪੀ ਖਾਦ ਦੀ ਇਕ ਥੈਲੀ ਦੀ ਅਸਲ ਕੀਮਤ ਪਿਛਲੇ ਸਾਲ 1,700 ਰੁਪਏ ਸੀ। ਇਸ ਵਿੱਚ ਕੇਂਦਰ ਸਰਕਾਰ 500 ਰੁਪਏ ਪ੍ਰਤੀ ਬੈਗ ਦੀ ਸਬਸਿਡੀ ਦਿੰਦੀ ਸੀ। ਇਸ ਲਈ ਕੰਪਨੀਆਂ 1200 ਰੁਪਏ ਪ੍ਰਤੀ ਬੈਗ ਦੇ ਹਿਸਾਬ ਨਾਲ ਕਿਸਾਨਾਂ ਨੂੰ ਖਾਦ ਵੇਚ ਰਹੀਆਂ ਸਨ। ਹਾਲ ਹੀ ਵਿੱਚ ਡੀਏਪੀ ਵਿੱਚ ਵਰਤੇ ਜਾਂਦੇ ਫਾਸਫੋਰਿਕ ਐਸਿਡ, ਅਮੋਨੀਆ ਦੀਆਂ ਕੌਮਾਂਤਰੀ ਕੀਮਤਾਂ ਵਿੱਚ 60 ਤੋਂ 70 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

  ਇਸ ਸਾਲ ਇੱਕ ਡੀਏਪੀ ਥੈਲੇ ਦੀ ਅਸਲ ਕੀਮਤ ਹੁਣ 2400 ਰੁਪਏ ਹੈ। ਇਸ ਲਈ ਖਾਦ ਕੰਪਨੀਆਂ 500 ਰੁਪਏ ਦੀ ਸਬਸਿਡੀ ਦੇ ਕੇ 1900 ਰੁਪਏ ਵਿੱਚ ਵੇਚਦੀਆਂ ਸਨ। ਜਿਸ ਕਰਕੇ ਹੁਣ ਕੇਂਦਰ ਨੇ ਸਬਸਿਡੀ 500 ਰੁਪਏ ਤੋਂ ਵਧਾ ਕੇ 1200 ਰੁਪਏ ਕਰਨ ਦਾ ਫ਼ੈਸਲਾ ਲਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ।

  LEAVE A REPLY

  Please enter your comment!
  Please enter your name here