ਕਾਲੇ ਪੀਲੀਏ ਦੇ ਮਰੀਜਾਂ ਲਈ ਪੰਜਾਬ ਸਰਕਾਰ ਵੱਲੋ ਜ਼ਿਲ੍ਹੇ ਅੰਦਰ ਖਰਚੇ 76 ਕਰੋੜ 44 ਲੱਖ ਰੁਪਏ-ਸਿਵਲ ਸਰਜਨ ਡਾ.ਜਸਬੀਰ ਸਿੰਘ

  0
  157

  ਹੁਸ਼ਿਆਰਪੁਰ (ਸ਼ਾਨੇ ) ਪਿਛਲੇ ਤਿੰਨ ਸਾਲ ਦੌਰਾਨ ਹੁਸ਼ਿਆਰਪੁਰ ਵਿੱਚ ਕਾਲੇ ਪੀਲੀਏ ਦੇ 2548 ਕੇਸ ਸਾਹਮਣੇ ਆਏ ਹਨ ਜਿਸ ਦੀ ਜਾਂਚ ਤੇ ਇਲਾਜ ਤੇ ਪੰਜਾਬ ਸਰਕਾਰ ਵੱਲੋ ਮੁਫ਼ਤ ਕੀਤਾ ਜਾ ਰਿਹਾ ਹੈ । 76ਕਰੋੜ ਤੇ 44 ਲੱਖ ਰੁਪਏ ਦੇ ਲਗਭਗ ਪੰਜਾਬ ਸਰਕਾਰ ਵੱਲੋ ਜਿਲੇ ਦੇ ਕਾਲੇ ਪੀਲੀਏ ਦਾ ਮਰੀਜਾਂ ਲਈ ਖਰਚ ਕੀਤਾ ਜਾ ਚੁੱਕਾ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਕਰਦਿਆ ਦੱਸਿਆ ਕਿ ਕਾਲੇ ਪੀਲੀਏ ਦਾ ਜੇਕਰ ਪ੍ਰਈਵੇਟ ਇਲਾਜ ਕਰਵਾਉਣ ਹੋਵੇ ਤਾਂ ਇਕ ਮਰੀਜ ਦਾ ਲੱਘ ਭੱਗ ਤਿੰਨ ਲੱਖ ਦਾ ਪੈਕਜ ਬਣਦਾ ਹੈ ਤੇ ਆਗਸਤ 2016 ਤੇ ਲੈ ਕੇ ਹੁਣ ਤੱਕ ਹੁਸ਼ਿਆਰਪੁਰ ਜਿਲੇ ਵਿੱਚ 25 48 ਕੇਸ ਸਹਿਮਣੇ ਆਏ ਹਨ ਤੇ ਪੰਜਾਬ ਸਰਕਾਰ ਵੱਲੋ ਇਹਨਾਂ ਮਰੀਜਾਂ ਦੇ ਹਰ ਤਰਾਂ ਦੇ ਟੈਸਟ ਤੇ ਦਵਾਈਆਂ ਫਰੀ ਦਿੱਤੀਆ ਗਈਆ ਹਨ ਉਹਨਾਂ ਦੱਸਿਆ ਕਿ ਉ. ਐਸ.ਟੀ. ਸੈਟਰ ਵਿੱਚ ਡਰੱਗ ਵਾਲੇ ਨਸ਼ੇ ਦੇ ਮਰੀਜਾਂ ਵਿੱਚੋ 80 ਪ੍ਰਤੀਸ਼ਤ ਐਚ. ਸੀ. ਵੀ. ਦੇ ਮਰੀਜ ਪਏ ਗਏ ਹਨ । ਇਸ ਮੋਕੇ ਉਹਨਾਂ ਇਹ ਵੀ ਦੱਸਿਆ ਕਿ ਹੈਪਾਟੀਟ ਸੀ 5 ਤਰਾਂ ਦਾ ਹੁੰਦਾ ਹੈ ਏ. ਬੀ ਸੀ ਡੀ ਈ ਜਿਨਾ ਵਿੱਚੋ ਏ ਅਤੇ ਈ ਦੂਸ਼ਿਤ ਪਾਣੀ ਨਾਲ ਹੁੰਦਾ ਹੈ । ਜਦ ਕਿ ਬੀ ਸੀ ਡੀ ਦੂਸ਼ਿਤ ਖੂਨ ਕਰਕੇ ਹੁੰਦਾ ਹੈ । ਹੈਪਾ ਟਾਈਟਸ ਏ ਅਤੇ ਈ ਦੀ ਰੋਕਥਾਮ ਵਾਸਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਦਾ ਹੈ , ਬੀ ਦੀ ਰੋਕਥਾਮ ਲਈ ਇਜੈਕਸ਼ਨ ਹੈਪਾ ਬੀ ਬੱਚੇ ਜਨਮ ਦੇ 24 ਘੰਟੇ ਦੇ ਵਿੱਚ ਲੱਗਾਇਆ ਜਾਦਾ ਹੈ ।
  ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਬਲਦੇਵ ਸਿੰਘ ਨੇ ਦੱਸਿਆ ਕਿ ਕਿਸੇ ਨੂੰ ਕਾਲਾ ਪੀਲੀਆ ਹੋਵੇ ਤਾਂ ਉਸ ਨੂੰ ਘਬਰਾਉਣ ਦੀ ਜਰੂਰਤ ਨਹੀ ਉਹ ਸਿਵਲ ਹਸਪਤਾਲ ਵਿਖੇ ਆ ਕੇ ਆਪਣਾ ਇਲਾਜ ਫਰੀ ਕਰਵਾਇਆ ਜਾ ਸਕਦਾ ਹੈ । ਉਹਨਾਂ ਦੱਸਿਆ ਕਿ ਇਸ ਦੇ ਸਾਰੇ ਟੈਸਟ ਜਿਲਾ ਹਸਪਾਤਲ ਵਿਖੇ ਫਰੀ ਹੁੰਦੇ ਹਨ । ਪਹਿਲਾ ਇਕ ਮਹਿੰਗਾ ਟੈਸਟ ਵਾਇਰਲ ਲੋਡ ਦਾ ਬਾਹਰ ਦਾ ਲੇਬਰੋਟਰੀ ਤੋ ਕਰਵਾਇਆ ਜਾਦਾ ਸੀ ਹੁਣ ਉਹ ਵੀ ਪੰਜਾਬ ਸਰਕਾਰ ਵੱਲੋ ਫਰੀ ਕੀਤਾ ਗਿਆ ਹੈ ਜਿਸ ਨੂੰ ਸਿਵਲ ਹਲਪਤਾਲ ਹੁਸਿਆਰਪੁਰ ਤੋ ਫਰੀ ਕਰਵਾਇਆ ਜਾ ਸਕਦਾ ਹੈ । ਉਹਨਾਂ ਦੱਸਿਆ ਕਿ ਇਸ ਬਿਮਾਰੀ ਦੇ ਹਰ ਸਟੇਜ ਤੇ ਲਗਾਤਾਰ ਟੈਸਟ ਹੁੰਦੇ ਰਹਿੰਦੇ ਹਨ ਜੋ ਕਿ ਸਰਕਾਰ ਵੱਲੋ ਫਰੀ ਕੀਤੇ ਜਾਦੇ ਹਨ । ਉਹਨਾਂ ਇਹ ਕਿ ਜਿਹੜੇ ਨੋਜਵਾਨ ਡਰੱਗ ਲੈਦੇ ਹਨ ਉਹਨਾ ਵਿੱਚੋ ਵੀ 80 ਪ੍ਰਤੀਸ਼ਤ ਮਰੀਜ ਐਚ. ਸੀ. ਵੀ .ਦੇ ਹੁੰਦੇ ਹਨ ਜੋ ਕਿ ਐਚ ਐਈ ਵੀ ਦੀ ਬਿਮਾਰੀ ਤੋ ਭਿਆਨਕ ਹੈ I ਕਿਹੜੇ ਕਾਰਨਾਂ ਕਰਕੇ ਕਾਲਾ ਪੀਲੀਆ ਹੁੰਦਾ ਹੈ
  ਕਿਉਕਿ ਕਿ ਜਿਆਦਾਤਾਰ ਇਹ ਮਰੀਜ ਇਕੇ ਸੁਰਿੰਜ ਨਾਲ ਡਰੱਗ ਲੈਣ ਨਾਲ , ਬਲੱਡ ਟਰਾਸਲੇਸ਼ਨ , ਅਨ ਸੈਫ ਇਨਜੈਕਸ਼ਨ ਨਾਲ ਤੇ ਅਨ ਸੇਫ ਸੈਕਸ ਇਹ ਬਿਮਾਰੀ ਜਿਆਦਾ ਫੈਲਦੀ ਹੈ ।

  ਲੱਛਣ – ਡਾ ਬਲਦੇਵ ਨੇ ਇਹ ਵੀ ਦੱਸਿਆ ਕਿ ਸਭ ਤੋ ਪਹਿਲਾਂ ਮਰੀਜ ਨੂੰ ਭੁੱਖ ਲੱਗਣ ਤੇ ਹੱਟ ਜਾਦੀ ਹੈ, ਬੁਖਾਰ ਦਾ ਹੋਣਾ, ਅੱਖਾ ਚ ਪੀਲ ਪਨ ਆਉਣਾ, ਪੇਟ ਦਰਦ ਹੋਣਾ , ਭਾਰ ਘਟਣਾ .ਤੇ ਲੀਵਰ ਵਿੱਚ ਸੋਜਿਸ ਆਉਣਾ ਇਸ ਬਿਮਾਰੀ ਦੇ ਮੁੱਖ ਲੱਛਣ ਹਨ ।

  LEAVE A REPLY

  Please enter your comment!
  Please enter your name here