ਕਾਂਗਰਸ ਤੇ ਭਾਜਪਾ ਦੀ ਦਲਿਤਾਂ ਪ੍ਰਤੀ ਜਾਤੀਵਾਦੀ ਸੋਚ ਬੇਨਕਾਬ ਹੋਈ- ਜਸਵੀਰ ਸਿੰਘ ਗੜ੍ਹੀ

    0
    177

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਿਧਾਨ ਸਭਾ ਸ੍ਰੀ ਅਨੰਦਪੁਰ ਸਾਹਿਬ ਤੇ ਸ੍ਰੀ ਚਮਕੌਰ ਸਾਹਿਬ ਨੂੰ ਲੈਕੇ ਕਾਂਗਰਸ ਦੇ ਰਵਨੀਤ ਬਿੱਟੂ ਦੇ ਪਵਿੱਤਰ ਅਪਵਿੱਤਰ ਬਿਆਨ ਨੂੰ ਲੈਕੇ ਕਾਂਗਰਸ ਪਾਰਟੀ ਦਾ ਸਾਥ ਦੇਣ ਲਈ ਭਾਰਤੀ ਜਨਤਾ ਪਾਰਟੀ ਅਤੇ ਸੰਯੁਕਤ ਅਕਾਲੀ ਦਲ ਵੀ ਸ਼ਾਮਿਲ ਹੋ ਚੁੱਕਾ ਹੈ। ਜਿਸ ਤਹਿਤ ਭਾਜਪਾ ਦੇ ਹਰਦੀਪ ਪੁਰੀ ਕਾਂਗਰਸ ਦਾ ਸਾਥ ਦਿੰਦੇ ਪੰਥਕ ਤੇ ਗੈਰ ਪੰਥਕ ਦੇ ਮੁਦੇ ਵਿੱਚ ਸ਼ਾਮਿਲ ਹੁੰਦਿਆ ਕਿਹਾ ਕਿ ਪੰਥਕ ਸੀਟਾਂ ਮਾਇਆਵਤੀ ਨੂੰ ਦਿੱਤੀਆਂ ਹਨ ਜਦੋਂ ਕਿ ਗੁਰੂਆ ਦੀ ਸੋਚ ਸੀ ਕਿ ਸੋ ਕਿਉ ਮੰਦਾ ਆਖਿਐ ਜਿਤੁ ਜੰਮਹਿ ਰਾਜਨੁ ਅਤੇ ਅਫਸੋਸ ਹੈ ਕਿ ਪੁਰੀ ਨੇ ਸਿੱਖੀ ਮਾਣ ਨਾਲ ਇਹ ਵਿਚਾਰ ਪ੍ਰਗਟਾਇਆ ਹੈ।

    ਸ. ਗੜ੍ਹੀ ਨੇ ਭਾਜਪਾ ਦੀ ਦਲਿਤ ਵਿਰੋਧੀ ਸੋਚ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਸ਼੍ਰੀ ਪੁਰੀ ਦੇ ਮਾਣ ਭਰੇ ਸਿੱਖੀ ਚੇਹਰੇ ਵਿੱਚੋ ਗੰਗੂਵਾਦੀ ਸੋਚ ਨਜ਼ਰ ਆਈ ਹੈ ਜੋਕਿ ਦਲਿਤ ਵਿਰੋਧੀ ਹੋਣ ਦੇ ਨਾਲ ਨਾਲ ਸਿੱਖੀ ਵਿਚਾਰਧਾਰਾ ਵਿਰੋਧੀ ਵੀ ਹੈ। ਪੁਰੀ ਨੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਤੇ ਸ਼੍ਰੀ ਚਮਕੌਰ ਸਾਹਿਬ ਵਿਖੇ ਸਿੱਖ ਸ਼ਰਧਾਲੂ ਵੱਧ ਆਉਂਦੇ ਹਨ।ਸ. ਗੜ੍ਹੀ ਨੇ ਪੁੱਛਿਆ ਕਿ ਸ. ਪੁਰੀ ਜੀ ਦੱਸਣ ਕਿ ਇਹਨਾਂ ਸੀਟਾਂ ਉਪਰ ਦਸ਼ਮੇਸ਼ ਪਿਤਾ ਨੇ ਦਲਿਤਾਂ ਨੂੰ ਰੰਘਰੇਟੇ ਗੁਰੂ ਕੇ ਬੇਟੇ ਅਤੇ ਦਲਿਤਾਂ ਦੇ ਸਿਰਾਂ ਤੇ ਕਲਗੀਆਂ ਸਜਾਈਆ ਸਨ, ਕੀ ਦਲਿਤ ਵਰਗ ਇਹਨਾਂ ਸੀਟਾਂ ਨੂੰ ਨਹੀਂ ਆਪਣੇ ਹਿੱਸੇ ਵਿੱਚ ਲੈ ਸਕਦਾ। ਪੁਰੀ ਦੀ ਭਾਜਪਾ ਤੇ ਕਾਂਗਰਸ ਨੇ ਜਾਤੀਵਾਦੀ ਸੋਚ ਤਹਿਤ ਸਿੱਖ ਧਰਮ ਦੀਆਂ ਭਾਵਨਾਵਾਂ ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ ਦੇ ਸਿਧਾਂਤ ਦੇ ਉਲਟ ਬਿਆਨਬਾਜ਼ੀ ਲਾਕੇ ਧਾਰਮਿਕ ਭਾਵਨਾਵਾਂ ਨੂੰ ਭੜਕਾਇਆ ਹੈ। ਇਸ ਦੇ ਨਾਲ ਨਾਲ ਕਾਂਗਰਸ ਤੇ ਭਾਜਪਾ ਦੀ ਸਾਜ਼ਿਸ਼ ਵਿੱਚ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੀ ਸ਼ਾਮਿਲ ਹੈ। ਜਿਹੜੇ ਸ ਢੀਂਡਸਾ ਜੀ ਇੰਨਾ ਲੰਬਾ ਸਮਾਂ ਮਨੂੰਵਾਦ ਸੋਚ ਦਾ ਚੇਹਰਾ ਲੈਕੇ ਸ਼ਿਰੋਮਣੀ ਅਕਾਲੀ ਦਲ ਵਿੱਚ ਰਹੇ ਤੇ ਅੱਜ ਦਲਿਤਾਂ ਨੂੰ ਗੈਰ ਪੰਥਕ ਤੇ ਪੰਥਕ ਸੀਟਾਂ ਦੱਸ ਰਹੇ ਹਨ।

    ਸ. ਗੜ੍ਹੀ ਨੇ ਕਿਹਾ ਬਹੁਜਨ ਸਮਾਜ ਪਾਰਟੀ ਇਸਦੀ ਨਿੰਦਾ ਕਰਦੀ ਹੈ ਅਤੇ ਸਿੱਖ ਧਰਮ ਦੇ ਸਿਧਾਂਤਾ ਦੇ ਖਿਲਾਫ਼ ਬਿਆਨਬਾਜੀ ਕਰਕੇ ਅਤੇ ਜਾਤੀਵਾਦੀ ਸੋਚ ਤਹਿਤ ਦਲਿਤਾਂ ਨੂੰ ਪਵਿੱਤਰ -ਅਪਵਿੱਤਰ ਤੇ ਗੈਰ ਪੰਥਕ ਦੱਸ ਕੇ ਜਾਣਬੁੱਝ ਅਪਮਾਨ ਕੀਤਾ ਹੈ ਜਿਸਦੇ ਖਿਲਾਫ਼ 21 ਜੂਨ ਨੂੰ ਬਸਪਾ ਪੰਜਾਬ ਸਮੁੱਚੇ ਪੰਜਾਬ ਵਿੱਚ ਡੀ.ਐਸ.ਪੀ ਪੱਧਰ ਤੇ ਰਵਨੀਤ ਬਿੱਟੂ, ਹਰਦੀਪ ਪੂਰੀ ਤੇ ਸੁਖਦੇਵ ਸਿੰਘ ਢੀਂਡਸਾ ਖ਼ਿਲਾਫ਼ ਪੁਲਿਸ ਸਿਕਾਇਤ ਦਰਜ ਕਰਾਏਗੀ।

    LEAVE A REPLY

    Please enter your comment!
    Please enter your name here